ਈਰਾਨ ਦਾ ਸ਼ਾਰਜਾਹ 'ਚ ਵੱਡਾ ਮਿਜ਼ਾਈਲ ਹਮਲਾ! ਅਮਰੀਕਾ-ਇਜ਼ਰਾਈਲ ਦੀ ਕਾਰਵਾਈ ਦਾ ਦਿੱਤਾ ਮੂੰਹ-ਤੋੜ ਜਵਾਬ

Tuesday, Apr 07, 2026 - 06:35 PM (IST)

ਈਰਾਨ ਦਾ ਸ਼ਾਰਜਾਹ 'ਚ ਵੱਡਾ ਮਿਜ਼ਾਈਲ ਹਮਲਾ! ਅਮਰੀਕਾ-ਇਜ਼ਰਾਈਲ ਦੀ ਕਾਰਵਾਈ ਦਾ ਦਿੱਤਾ ਮੂੰਹ-ਤੋੜ ਜਵਾਬ

ਇੰਟਰਨੈਸ਼ਨਲ ਡੈਸਕ- ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨ 'ਤੇ ਹਮਲੇ ਸ਼ੁਰੂ ਕਰਨ ਤੋਂ ਬਾਅਦ ਮੱਧ-ਪੂਰਬ ਵਿੱਚ ਜੰਗ ਹੋਰ ਤੇਜ਼ ਹੋ ਗਈ ਹੈ। ਅਮਰੀਕਾ ਅਤੇ ਇਜ਼ਰਾਈਲ ਨੇ ਦਿੱਤੀ ਗਈ ਡੈੱਡਲਾਈਨ ਖ਼ਤਮ ਹੋਣ ਤੋਂ ਪਹਿਲਾਂ ਹੀ ਈਰਾਨ ਦੇ ਰਣਨੀਤਕ ਪੁਲਾਂ ਅਤੇ ਰੇਲਵੇ ਲਾਈਨਾਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕੀਤੇ ਸਨ। ਇਸ ਕਾਰਵਾਈ ਦੇ ਜਵਾਬ ਵਿੱਚ ਈਰਾਨ ਨੇ ਹੁਣ ਪਲਟਵਾਰ ਕਰਦਿਆਂ ਸੰਯੁਕਤ ਅਰਬ ਅਮੀਰਾਤ ਦੇ ਸ਼ਹਿਰ ਸ਼ਾਰਜਾਹ 'ਤੇ ਮਿਜ਼ਾਈਲਾਂ ਨਾਲ ਹਮਲਾ ਕਰ ਦਿੱਤਾ ਹੈ।

ਈਰਾਨ ਦੀ ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕਾਰਪਸ (IRGC) ਨੇ ਇਸ ਜਵਾਬੀ ਕਾਰਵਾਈ ਵਿੱਚ ਪਹਿਲੀ ਵਾਰ ਬਾਈਪੌਡ ਲਾਂਚਰਾਂ ਦੀ ਵਰਤੋਂ ਕਰਕੇ ਮਿਜ਼ਾਈਲਾਂ ਦਾਗੀਆਂ ਹਨ। ਇਹ ਹਮਲਾ ਸਿੱਧੇ ਤੌਰ 'ਤੇ ਯੂਏਈ ਦੇ ਸ਼ਾਰਜਾਹ ਇਲਾਕੇ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਹੈ।

ਸੂਤਰਾਂ ਅਨੁਸਾਰ, 7 ਅਪ੍ਰੈਲ 2026 ਨੂੰ ਈਰਾਨ ਤੋਂ ਦਾਗੀ ਗਈ ਇੱਕ ਬੈਲਿਸਟਿਕ ਮਿਜ਼ਾਈਲ ਸੰਯੁਕਤ ਅਰਬ ਅਮੀਰਾਤ ਦੇ ਸ਼ਹਿਰ ਸ਼ਾਰਜਾਹ ਵਿੱਚ ਇੱਕ ਪ੍ਰਸ਼ਾਸਨਿਕ ਇਮਾਰਤ ਨਾਲ ਟਕਰਾਈ। ਇਹ ਹਮਲਾ ਸ਼ਾਰਜਾਹ ਦੇ ਕੇਂਦਰੀ ਖੇਤਰ ਵਿੱਚ ਸਥਿਤ ਥੁਰਾਇਆ ਟੈਲੀਕਮਿਊਨੀਕੇਸ਼ਨ ਕੰਪਨੀ ਦੀ ਇਮਾਰਤ 'ਤੇ ਹੋਇਆ ਹੈ।

تتعامل الجهات المختصة في إمارة الشارقة مع حادث اليوم الثلاثاء الموافق 7 أبريل 2026 نجم عن استهداف مبنى إداري تابع لشركة الثريا للاتصالات بالمنطقة الوسطى بصاروخ باليستي قادم من إيران.

وأسفر الحادث عن تعرض شخصين من الجنسية الباكستانية بإصابات متوسطة وتم نقلهما إلى المستشفى لتلقي…

— sharjahmedia (@sharjahmedia) April 7, 2026

ਸ਼ਾਰਜਾਹ ਸਰਕਾਰ ਦੇ ਮੀਡੀਆ ਬਿਊਰੋ ਨੇ ਪੁਸ਼ਟੀ ਕੀਤੀ ਹੈ ਕਿ ਇਸ ਮਿਜ਼ਾਈਲ ਹਮਲੇ ਕਾਰਨ ਦੋ ਪਾਕਿਸਤਾਨੀ ਨਾਗਰਿਕ ਜ਼ਖ਼ਮੀ ਹੋ ਗਏ ਹਨ। ਦੋਵਾਂ ਜ਼ਖ਼ਮੀਆਂ ਨੂੰ ਤੁਰੰਤ ਮੈਡੀਕਲ ਸਹਾਇਤਾ ਲਈ ਹਸਪਤਾਲ ਲਿਜਾਇਆ ਗਿਆ ਹੈ। ਅਧਿਕਾਰੀਆਂ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ਨਾ ਫੈਲਾਉਣ ਅਤੇ ਸਿਰਫ਼ ਅਧਿਕਾਰਤ ਜਾਣਕਾਰੀ 'ਤੇ ਹੀ ਭਰੋਸਾ ਕਰਨ।

ਯੂਏਈ ਦੀ ਹਵਾਈ ਰੱਖਿਆ ਪ੍ਰਣਾਲੀ ਨੇ ਹੁਣ ਤੱਕ ਸੈਂਕੜੇ ਈਰਾਨੀ ਮਿਜ਼ਾਈਲਾਂ ਅਤੇ ਡਰੋਨਾਂ ਨੂੰ ਰਸਤੇ ਵਿੱਚ ਹੀ ਰੋਕ ਕੇ ਨਸ਼ਟ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ ਪਰ ਤਾਜ਼ਾ ਹਮਲਿਆਂ ਨੇ ਖਿੱਤੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ।


author

Rakesh

Content Editor

Related News