ਪਾਕਿਸਤਾਨ ਦੇ ਸਕੂਲਾਂ ’ਚ ਪੜ੍ਹਾਇਆ ਜਾ ਰਿਹੈ ਗੁੰਮਰਾਹ ਕਰਨ ਵਾਲਾ ਇਤਿਹਾਸ

Tuesday, Feb 20, 2024 - 12:46 PM (IST)

ਪਾਕਿਸਤਾਨ ਦੇ ਸਕੂਲਾਂ ’ਚ ਪੜ੍ਹਾਇਆ ਜਾ ਰਿਹੈ ਗੁੰਮਰਾਹ ਕਰਨ ਵਾਲਾ ਇਤਿਹਾਸ

ਗੁਰਦਾਸਪੁਰ, ਪਾਕਿਸਤਾਨ (ਵਿਨੋਦ)- ਪੂਰੀ ਦੁਨੀਆ ਜਾਣਦੀ ਹੈ ਕਿ ਪਾਕਿਸਤਾਨ 14 ਅਗਸਤ 1947 ਨੂੰ ਹੋਂਦ ਵਿਚ ਆਇਆ ਸੀ ਪਰ ਪਾਕਿਸਤਾਨ ਦੇ ਸਕੂਲਾਂ ਵਿਚ ਇਸ ਬਾਰੇ ਇਕ ਵੱਖਰਾ ਝੂਠ ਪੜ੍ਹਾਇਆ ਜਾ ਰਿਹਾ ਹੈ ਅਤੇ ਪਾਕਿਸਤਾਨ ਦੀ ਹੋਂਦ ਨੂੰ 11ਵੀਂ ਸਦੀ ਨਾਲ ਜੋੜਿਆ ਜਾ ਰਿਹਾ ਹੈ। ਸਰਹੱਦ ਪਾਰ ਸੂਤਰਾਂ ਅਨੁਸਾਰ ਭਾਰਤ 15 ਅਗਸਤ 1947 ਨੂੰ ਅੰਗਰੇਜ਼ਾਂ ਤੋਂ ਆਜ਼ਾਦ ਹੋਇਆ ਪਰ ਇਸ ਤੋਂ ਇਕ ਦਿਨ ਪਹਿਲਾਂ ਭਾਰਤ ਦਾ ਇਕ ਹਿੱਸਾ ਵੱਖ ਹੋ ਗਿਆ ਅਤੇ ਪਾਕਿਸਤਾਨ ਬਣ ਗਿਆ। ਭਾਵ, 1947 ਤੋਂ ਪਹਿਲਾਂ, ਜੋ ਕੁਝ ਭਾਰਤ ਨਾਲ ਸਬੰਧਤ ਸੀ, ਉਹ ਅੱਜ ਦੇ ਪਾਕਿਸਤਾਨ ਨਾਲ ਵੀ ਸਬੰਧਤ ਸੀ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੋ ਘਟਨਾਵਾਂ 1947 ਤੋਂ ਪਹਿਲਾਂ ਭਾਰਤ ਦੇ ਇਤਿਹਾਸ ਵਿਚ ਦਰਜ ਹਨ, ਉਹ ਪਾਕਿਸਤਾਨ ਵਿਚ ਵੀ ਪੜ੍ਹਾਈਆਂ ਜਾਂਦੀਆਂ ਹਨ ਜਾਂ ਉਥੋਂ ਦੀਆਂ ਇਤਿਹਾਸ ਦੀਆਂ ਕਿਤਾਬਾਂ ਵਿਚ ਕੁਝ ਹੋਰ ਹੀ ਲਿਖਿਆ ਜਾਂਦਾ ਹੈ?
ਪਾਕਿਸਤਾਨੀ ਸਕੂਲਾਂ ’ਚ ਪੜ੍ਹਾਈਆਂ ਜਾਂਦੀਆਂ ਇਤਿਹਾਸ ਦੀਆਂ ਕਿਤਾਬਾਂ ’ਚ 13ਵੀਂ ਅਤੇ 16ਵੀਂ ਸਦੀ ਦੇ ਇਤਿਹਾਸ ਬਾਰੇ ਅਜਿਹੀਆਂ ਗੱਲਾਂ ਲਿਖੀਆਂ ਗਈਆਂ ਹਨ, ਜਿਨ੍ਹਾਂ ਨੂੰ ਪੜ੍ਹ ਕੇ ਤੁਸੀਂ ਹੈਰਾਨ ਰਹਿ ਜਾਓਗੇ। ਐੱਮ. ਡੀ ਜ਼ਫ਼ਰ ਦੀ ਕਿਤਾਬ ‘ਏ ਟੈਕਸਟਬੁੱਕ ਆਫ਼ ਪਾਕਿਸਤਾਨ ਸਟੱਡੀਜ਼’ ਵਿਚ ਲਿਖਿਆ ਹੈ ਕਿ 13ਵੀਂ ਸਦੀ ਤੱਕ ਪੂਰਾ ਉੱਤਰੀ ਭਾਰਤ ਅਤੇ ਬੰਗਾਲ ਪਾਕਿਸਤਾਨ ਦੇ ਦਾਇਰੇ ਵਿਚ ਸੀ। ਭੁਲੇਖਾ ਪਾਉਣ ਲਈ ਇਤਿਹਾਸ ਦੀਆਂ ਕਿਤਾਬਾਂ ਵਿਚ ਲਿਖਿਆ ਹੈ ਕਿ ਅਲਾਉਦੀਨ ਖਿਲਜੀ ਦੇ ਰਾਜ ਦੌਰਾਨ ਪਾਕਿਸਤਾਨ ਦਾ ਦਾਇਰਾ ਦੱਖਣ ਤੱਕ ਫੈਲ ਗਿਆ ਸੀ ਅਤੇ ਮੱਧ ਭਾਰਤ ਦਾ ਵੱਡਾ ਹਿੱਸਾ ਵੀ ਇਸ ਵਿਚ ਸ਼ਾਮਲ ਹੋ ਗਿਆ ਸੀ। 16ਵੀਂ ਸਦੀ ਦੇ ਇਤਿਹਾਸ ਬਾਰੇ ਲਿਖਿਆ ਜਾਂਦਾ ਹੈ ਕਿ ਇਸ ਸਮੇਂ ਦੌਰਾਨ ਭਾਰਤ ਲਗਭਗ ਅਲੋਪ ਹੋ ਗਿਆ ਸੀ ਅਤੇ ਪੂਰੀ ਤਰ੍ਹਾਂ ਪਾਕਿਸਤਾਨ ਵਿਚ ਰਲੇਵਾਂ ਹੋ ਗਿਆ ਸੀ। ਇਹ ਸਭ ਪੜ੍ਹ ਕੇ ਸ਼ਾਇਦ ਤੁਸੀਂ ਹੱਸੋਗੇ ਪਰ ਉਥੋਂ ਦੇ ਸਕੂਲਾਂ ਵਿਚ ਬੱਚਿਆਂ ਨੂੰ ਇਹੀ ਪੜ੍ਹਾਇਆ ਜਾ ਰਿਹਾ ਹੈ।
 


author

Aarti dhillon

Content Editor

Related News