ਉੱਤਰੀ ਕੋਰੀਆ ਉੱਤੇ ਹੁਣ ਤੱਕ ਦੀਆਂ ਸਖ਼ਤ ਪਾਬੰਦੀਆਂ ਐਲਾਨੇਗਾ ਅਮਰੀਕਾ

Wednesday, Feb 07, 2018 - 03:45 PM (IST)

ਉੱਤਰੀ ਕੋਰੀਆ ਉੱਤੇ ਹੁਣ ਤੱਕ ਦੀਆਂ ਸਖ਼ਤ ਪਾਬੰਦੀਆਂ ਐਲਾਨੇਗਾ ਅਮਰੀਕਾ

ਟੋਕੀਓ (ਏ.ਐਫ.ਪੀ.)- ਅਮਰੀਕਾ ਬਹੁਤ ਛੇਤੀ ਉੱਤਰੀ ਕੋਰੀਆ ਵਿਰੁੱਧ ਹੁਣ ਤੱਕ ਦੀਆਂ ਸਭ ਤੋਂ ਸਖ਼ਤ ਅਤੇ ਹਮਲਾਵਰ ਪਾਬੰਦੀਆਂ ਦਾ ਐਲਾਨ ਕਰਨ ਜਾ ਰਿਹਾ ਹੈ। ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੇਂਸ ਨੇ ਟੋਕੀਓ ਵਿਚ ਜਾਪਾਨ ਦੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਨ ਤੋਂ ਬਾਅਦ ਅੱਜ ਇਹ ਗੱਲ ਆਖੀ। ਉੱਤਰੀ ਕੋਰੀਆ ਨਾਲ ਪੈਦਾ ਹੋ ਰਹੇ ਖਤਰਿਆਂ ਉੱਤੇ ਸ਼ਿੰਜੋ ਆਬੇ ਨਾਲ ਗੱਲਬਾਤ ਕਰਨ ਤੋਂ ਬਾਅਦ ਪੇਂਸ ਨੇ ਕਿਹਾ ਕਿ ਮੈਂ ਅੱਜ ਇਥੇ ਇਹ ਐਲਾਨਦਾ ਹਾਂ ਕਿ ਅਮਰੀਕਾ ਬਹੁਤ ਛੇਤੀ ਉੱਤਰੀ ਕੋਰੀਆ ਉੱਤੇ ਸਭ ਤੋਂ ਸਖ਼ਤ ਅਤੇ ਸਭ ਤੋਂ ਹਮਲਾਵਰ ਆਰਥਿਕ ਪਾਬੰਦੀਆਂ ਦਾ ਐਲਾਨ ਕਰੇਗਾ।


Related News