ਬ੍ਰਿਟੇਨ ਪਹੁੰਚਣ ਲਈ ਲਾ ਲਈ ਡੌਂਕੀ! ਬਚਾਏ ਗਏ 80 ਤੋਂ ਵੱਧ ਪ੍ਰਵਾਸੀ
Sunday, Aug 16, 2026 - 10:02 AM (IST)
ਪੈਰਿਸ (ਆਈਏਐਨਐਸ)- ਬ੍ਰਿਟੇਨ ਪਹੁੰਚਣ ਲਈ ਵੱਡੀ ਗਿਣਤੀ ਵਿਚ ਪ੍ਰਵਾਸੀ ਆਪਣੀ ਜਾਨ ਜ਼ੋਖਮ ਵਿਚ ਪਾ ਰਹੇ ਹਨ। ਤਾਜ਼ਾ ਜਾਣਕਾਰੀ ਮੁਤਾਬਕ ਉੱਤਰੀ ਫਰਾਂਸ ਵਿੱਚ ਸਮੁੰਦਰੀ ਬਚਾਅ ਟੀਮਾਂ ਨੇ ਬ੍ਰਿਟੇਨ ਪਹੁੰਚਣ ਲਈ ਇੰਗਲਿਸ਼ ਚੈਨਲ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ 82 ਪ੍ਰਵਾਸੀਆਂ ਨੂੰ ਬਚਾਇਆ ਹੈ। ਇਹ ਜਾਣਕਾਰੀ ਇੰਗਲਿਸ਼ ਚੈਨਲ ਅਤੇ ਉੱਤਰੀ ਸਾਗਰ ਦੇ ਮੈਰੀਟਾਈਮ ਪ੍ਰੀਫੈਕਚਰ ਨੇ ਦਿੱਤੀ ।
ਪ੍ਰੀਫੈਕਚਰ ਨੇ X 'ਤੇ ਕਿਹਾ, "ਵਿਭਾਗ ਦੀ ਫਾਇਰ ਐਂਡ ਰੈਸਕਿਊ ਸਰਵਿਸ ਨੇ ਚੈਨਲ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ 82 ਲੋਕਾਂ ਨੂੰ ਬਚਾਇਆ।" ਇਹ ਬਚਾਅ ਮੁਹਿੰਮ ਬਕਰ-ਸੁਰ-ਮੇਰ ਸ਼ਹਿਰ ਦੇ ਉੱਤਰ ਵਿੱਚ ਚਲਾਈ ਈ। 2025 ਵਿੱਚ, 41,000 ਤੋਂ ਵੱਧ ਗੈਰ-ਕਾਨੂੰਨੀ ਪ੍ਰਵਾਸੀ ਇੰਗਲਿਸ਼ ਚੈਨਲ ਪਾਰ ਕਰਕੇ ਕਿਸ਼ਤੀ ਰਾਹੀਂ ਬ੍ਰਿਟੇਨ ਪਹੁੰਚੇ। ਇਹ ਗਿਣਤੀ 2022 ਦੇ ਰਿਕਾਰਡ ਅੰਕੜੇ ਤੋਂ ਬਾਅਦ ਦੂਜੀ ਸਭ ਤੋਂ ਵੱਧ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
