ਕਿਰਗਿਸਤਾਨ ''ਚ ਫ਼ੌਜੀ ਹੈਲੀਕਾਪਟਰ ਹਾਦਸਾਗ੍ਰਸਤ, 1 ਦੀ ਮੌਤ, 8 ਜ਼ਖ਼ਮੀ

01/17/2024 3:13:07 PM

ਬਿਸ਼ਕੇਕ (ਵਾਰਤਾ)- ਕਿਰਗਿਸਤਾਨ ਵਿਚ ਬੁੱਧਵਾਰ ਨੂੰ MI-8 ਫ਼ੌਜੀ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ, ਜਿਸ ਵਿਚ 1 ਵਿਅਕਤੀ ਦੀ ਮੌਤ ਹੋ ਗਈ ਅਤੇ 8 ਹੋਰ ਲੋਕ ਜ਼ਖ਼ਮੀ ਹੋ ਗਏ। ਕਿਰਗਿਸਤਾਨ ਦੇ ਰੱਖਿਆ ਮੰਤਰਾਲਾ ਨੇ ਇੱਥੇ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ: ਆਪਣੇ ਹੀ ਦੇਸ਼ ਦੀ ਸੰਸਦ 'ਚ ਘਿਰੇ ਬ੍ਰਿਟਿਸ਼ PM ਸੁਨਕ, ਕਰਨਾ ਪਿਆ ਬਗਾਵਤ ਦਾ ਸਾਹਮਣਾ

ਰੱਖਿਆ ਮੰਤਰਾਲਾ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ 17 ਜਨਵਰੀ ਨੂੰ ਸਿਖਲਾਈ ਉਡਾਣ ਦੌਰਾਨ ਕਿਰਗਿਜ਼ ਹਵਾਈ ਰੱਖਿਆ ਬਲਾਂ ਦੇ ਇਕ ਇਕ ਹੈਲੀਕਾਪਟਰ ਨੇ ਐਮਰਜੈਂਸੀ ਹਾਰਡ ਲੈਂਡਿੰਗ ਕੀਤੀ। ਇਸ ਵਿੱਚ ਕੁਝ ਜਾਨੀ ਨੁਕਸਾਨ ਵੀ ਹੋਇਆ ਹੈ। 

ਇਹ ਵੀ ਪੜ੍ਹੋ: CM ਮਾਨ ਤੇ DGP ਨੂੰ ਧਮਕੀ ਮਿਲਣ ਦਾ ਮਾਮਲਾ, ਜਾਖੜ ਨੇ US ਤੋਂ ਪੰਨੂ ਖ਼ਿਲਾਫ਼ ਸਖ਼ਤ ਐਕਸ਼ਨ ਦੀ ਕੀਤੀ ਅਪੀਲ

ਸਥਾਨਕ ਮੀਡੀਆ ਰਿਪੋਰਟ ਮੁਤਾਬਕ ਹਾਦਸੇ ਵਿਚ 1 ਵਿਅਕਤੀ ਦੀ ਮੌਤ ਹੋ ਗਈ, ਜਦੋਂਕਿ ਜਹਾਜ਼ ਵਿਚ ਸਵਾਰ ਹੋਰ 8 ਲੋਕ ਜ਼ਖ਼ਮੀ ਹੋ ਗਏ। ਫ਼ੌਜੀ ਹੈਲੀਕਾਪਟਰ MI-8 ਹੈਲੀਕਾਪਟਰ ਕਿਰਗਿਜ਼ ਦੀ ਰਾਜਧਾਨੀ ਬਿਸ਼ਕੇਕ ਦੇ ਉੱਤਰ-ਪੱਛਮੀ ਬਾਹਰੀ ਇਲਾਕੇ ਵਿਚ ਹਾਦਸਾਗ੍ਰਸਤ ਹੋਇਆ।

ਇਹ ਵੀ ਪੜ੍ਹੋ: UK 'ਚ ਭਾਰਤੀ ਮੂਲ ਦੀ ਡਾਕਟਰ ਨੂੰ ਸਕੂਲੀ ਵਿਦਿਆਰਥਣ ਨੂੰ ਦੇਣਾ ਪਵੇਗਾ 1.41 ਕਰੋੜ ਰੁਪਏ ਹਰਜਾਨਾ, ਜਾਣੋ ਵਜ੍ਹਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


cherry

Content Editor

Related News