ਮੈਕਸੀਕੋ : ਫੌਜੀ ਹੈਲੀਕਾਪਟਰ ਹੋਇਆ ਦੁਰਘਟਨਾਗ੍ਰਸਤ, 6 ਲੋਕਾਂ ਦੀ ਮੌਤ
Sunday, May 26, 2019 - 11:36 AM (IST)

ਮੈਕਸੀਕੋ ਸਿਟੀ— ਮੈਕਸੀਕੋ ਦੇ ਇਕ ਫੌਜੀ ਹੈਲੀਕਾਪਟਰ ਦੇ ਕਿਊਰੇਤਾਰੋ ਸੂਬੇ 'ਚ ਦੁਰਘਟਨਾਗ੍ਰਸਤ ਹੋ ਜਾਣ ਕਾਰਨ 6 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਰੂਸ ਵਲੋਂ ਬਣੇ ਐੱਮ. ਆਈ.-17 ਆਵਾਜਾਈ ਹੈਲੀਕਾਪਟਰ 'ਸੇਈਰਾ ਗੋਰਡੋ' ਨਾਂ ਦੇ ਚੀੜ ਦੇ ਜੰਗਲ 'ਚ ਅੱਗ ਬੁਝਾਉਣ ਲਈ ਪਾਣੀ ਲੈ ਕੇ ਜਾ ਰਿਹਾ ਸੀ ਜੋ ਸ਼ੁੱਕਰਵਾਰ ਨੂੰ ਦੁਰਘਟਨਾ ਦਾ ਸ਼ਿਕਾਰ ਹੋ ਗਿਆ।
ਇਹ ਸਥਾਨ 'ਜਲਪਾਨ ਡਿ ਲਾ ਸੇਇਰਾ' ਸ਼ਹਿਰ ਦੇ ਨੇੜੇ ਹੈ। ਮੈਕਸੀਕੋ ਦੇ ਰਾਸ਼ਟਰੀ ਜੰਗਲ ਵਿਭਾਗ ਨੇ ਸ਼ਨੀਵਾਰ ਨੂੰ ਦੱਸਿਆ ਕਿ ਇਸ ਦੁਰਘਟਨਾ 'ਚ ਉਸ ਦਾ ਇਕ ਕਰਮਚਾਰੀ ਵੀ ਮਾਰਿਆ ਗਿਆ, ਜਿਸ ਨਾਲ ਦੁਰਘਟਨਾ 'ਚ ਮਾਰੇ ਗਏ ਲੋਕਾਂ ਦੀ ਗਿਣਤੀ ਵਧ ਕੇ 6 ਹੋ ਗਈ ਹੈ। ਇਸ 'ਚ ਸਮੁੰਦਰੀ ਫੌਜ ਦੇ 5 ਕਰਮਚਾਰੀ ਮਾਰੇ ਗਏ ਹਨ।