...ਜਦੋਂ ਮੈਕਸੀਕੋ 'ਚ ਪੈਣ ਲੱਗਾ ਕੋਰੋਨਾ ਵਾਇਰਸ ਦੇ ਆਕਾਰ ਦੇ ਗੜਿਆਂ ਦਾ ਮੀਂਹ

05/21/2020 10:41:04 AM

ਮੈਕਸੀਕੋ : ਕੋਰੋਨਾ ਵਾਇਰਸ ਨੂੰ ਲੈ ਕੇ ਪੂਰੀ ਦੁਨੀਆ ਵਿਚ ਖੌਫ ਹੈ। ਲੋਕ ਆਪਣੇ-ਆਪਣੇ ਘਰਾਂ ਵਿਚ ਕੈਦ ਹਨ। ਕੋਰੋਨਾ ਵਾਇਰਸ ਨੂੰ ਲੈ ਕੇ ਕਈ ਜਾਣਕਾਰੀਆਂ ਸਾਹਮਣੇ ਆ ਰਹੀ ਹਨ। ਇਸੇ ਤਰ੍ਹਾਂ ਮੈਕਸੀਕੋ ਵਿਚ ਇਕ ਅਜੀਬੋ-ਗਰੀਬ ਘਟਨਾ ਵਾਪਰੀ ਹੈ। ਦਰਅਸਲ ਮੈਕਸੀਕੋ ਵਿਚ ਮੀਂਹ ਦੇ ਨਾਲ ਕੋਰੋਨਾ ਵਾਇਰਸ ਦੇ ਆਕਾਰ ਦੇ ਗੜੇ ( Hailstones) ਪਏ, ਜਿਨ੍ਹਾਂ ਨੂੰ ਦੇਖ ਲੋਕ ਘਬਰਾ ਗਏ। ਮੀਂਹ ਮੈਕਸੀਕੋ ਦੇ ਨਿਊਵੋ ਲਿਓਨ ਰਾਜ ਦੇ ਮੋਂਟੇਮੋਰੇਲੋਸ ਵਿਚ ਪਿਆ ਹੈ। ਇੱਥੋਂ ਦੇ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਇਸ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਲੋਕ ਇਸ ਨੂੰ ਰੱਬ ਦਾ ਪ੍ਰਕੋਪ ਮੰਨ ਰਹੇ ਹਨ।

PunjabKesari

ਅਜਿਹੇ ਗੜਿਆਂ ਦਾ ਮੀਂਹ ਸਿਰਫ ਮੈਕਸੀਕੋ ਵਿਚ ਹੀ ਨਹੀਂ ਪਿਆ ਹੈ। ਸੋਸ਼ਲ ਮੀਡੀਆ 'ਤੇ ਦੁਨੀਆਭਰ ਦੇ ਕਈ ਇਲਾਕਿਆਂ ਦੇ ਲੋਕਾਂ ਨੇ ਮੀਂਹ ਨਾਲ ਕੋਰੋਨਾ ਵਾਇਰਸ ਦੇ ਆਕਾਰ ਵਾਲੇ ਪਏ ਗੜਿਆਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਕ ਇੰਟਰਨੈਟ ਯੂਜ਼ਰ ਨੇ ਸਾਊਦੀ ਅਰਬ ਵਿਚ ਮੀਂਹ ਨਾਲ ਅਜਿਹੇ ਗੜੇ ਪੈਣ ਦੀ ਜਾਣਕਾਰੀ ਦਿੱਤੀ ਹੈ। ਹਾਲਾਂਕਿ ਮੌਸਮ ਵਿਭਾਗ ਦੇ ਜਾਣਕਾਰ ਦੱਸ ਰਹੇ ਹਨ ਕਿ ਇਸ ਤਰ੍ਹਾਂ ਦੇ ਗੜਿਆਂ ਦਾ ਮੀਂਹ ਪੈਣਾ ਆਮ ਹੈ।

ਦਿ ਮਿਰਰ ਨਾਲ ਗੱਲ ਕਰਦੇ ਹੋਏ ਮੌਸਮ ਵਿਗਿਆਨੀ ਜੋਸ ਮਿਗੁਏਲ ਵਿਨਸ ਨੇ ਕਿਹਾ ਹੈ ਕਿ ਬਹੁਤ ਜ਼ਿਆਦਾ ਹਨ੍ਹੇਰੀ-ਤੂਫਾਨ ਵਿਚ ਗੜ੍ਹੇ ਵੱਡੇ ਆਕਾਰ ਦੇ ਹੁੰਦੇ ਹਨ। ਕਈ ਵਾਰ ਉਹ ਇਕ-ਦੂਜੇ ਨਾਲ ਟਕਰਾ ਜਾਂਦੇ ਹਨ ਜਾਂ ਜੁੜ ਜਾਂਦੇ ਹਨ।  ਇਸ ਕਾਰਨ ਉਨ੍ਹਾਂ ਦਾ ਆਕਾਰ ਟੇਢਾ-ਮੇਢਾ ਹੋ ਜਾਂਦਾ ਹੈ। ਬਰਫ ਦੇ ਟੁਕੜਿਆਂ ਦੇ ਇਕ-ਦੂਜੇ ਨਾਲ ਟਕਰਾਉਣ ਅਤੇ ਇਕ-ਦੂਜੇ ਨਾਲ ਜੁੜਣ ਕਾਰਨ ਮੀਂਹ ਨਾਲ ਪਏ ਗੜਿਆਂ ਦਾ ਆਕਾਰ ਇਸ ਤਰ੍ਹਾਂ ਹੋਇਆ ਹੈ ਪਰ ਮੈਕਸੀਕੋ ਦੇ ਲੋਕ ਡਰ ਹੋਏ ਹਨ। ਕੋਰੋਨਾ ਵਾਇਰਸ ਦੇ ਡਰ ਤੋਂ ਉਹ ਪਹਿਲਾਂ ਤੋਂ ਹੀ ਘਰਾਂ ਵਿਚ ਕੈਦ ਹਨ। ਇਸ ਨਵੀਂ ਆਫਤ ਦੇ ਮੀਂਹ ਨੇ ਉਨ੍ਹਾਂ ਨੂੰ ਹੋਰ ਜ਼ਿਆਦਾ ਪਰੇਸ਼ਾਨ ਕਰ ਦਿੱਤਾ ਹੈ।

ਮੈਕਸੀਕੋ ਵਿਚ ਹੁਣ ਤੱਕ ਕੋਰੋਨਾ ਵਾਇਰਸ ਦੇ 54,346 ਮਾਮਲੇ ਸਾਹਮਣੇ ਆਏ ਹਨ। ਪਿਛਲੇ 24 ਘੰਟਿਆਂ ਦੌਰਾਨ ਸਭ ਤੋਂ ਜ਼ਿਆਦਾ 2,713 ਨਵੇਂ ਮਾਮਲੇ ਦਰਜ ਕੀਤੇ ਗਏ ਹਨ।


cherry

Content Editor

Related News