Ban ਹੋਣ ਦੇ ਡਰੋਂ Meta ਨੇ ਹਟਾਏ 756,000 ਆਸਟ੍ਰੇਲੀਆਈ ਕਿਸ਼ੋਰਾਂ ਦੇ ਖਾਤੇ
Thursday, Aug 13, 2026 - 05:48 PM (IST)
ਸਿਡਨੀ [ਆਸਟ੍ਰੇਲੀਆ (ਏਐਨਆਈ): ਆਸਟ੍ਰੇਲੀਆ ਵਿੱਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ 'ਤੇ ਲਗਾਈ ਗਈ ਦੁਨੀਆ ਦੀ ਪਹਿਲੀ ਪਾਬੰਦੀ ਤੋਂ ਬਾਅਦ ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਮਾਲਕ ਕੰਪਨੀ ਮੇਟਾ (Meta) ਨੇ ਵੱਡੀ ਕਾਰਵਾਈ ਕੀਤੀ ਹੈ। ਮੇਟਾ ਨੇ ਵੀਰਵਾਰ ਨੂੰ ਦੱਸਿਆ ਕਿ ਉਸਨੇ 16 ਸਾਲ ਤੋਂ ਘੱਟ ਉਮਰ ਦੇ ਆਸਟ੍ਰੇਲੀਆਈ ਲੋਕਾਂ ਦੇ ਸ਼ੱਕੀ 750,000 ਤੋਂ ਵੱਧ ਖਾਤਿਆਂ ਨੂੰ ਹਟਾ ਦਿੱਤਾ ਹੈ । ਇਹ ਕਦਮ ਕਿਸ਼ੋਰਾਂ ਦੇ ਖਾਤਿਆਂ 'ਤੇ ਦੁਨੀਆ ਦੇ ਪਹਿਲੇ ਬੈਨ ਮਗਰੋਂ ਚੁੱਕਿਆ ਗਿਆ ਹੈ। ਨਾਲ ਹੀ ਕੰਪਨੀ ਨੇ ਸੰਭਾਵਿਤ ਰੈਗੂਲੇਟਰੀ ਦਖਲਅੰਦਾਜ਼ੀ ਦੇ ਮੱਦੇਨਜ਼ਰ ਹੋਰ ਕਾਰਵਾਈ ਕਰਨ ਦਾ ਵਾਅਦਾ ਕੀਤਾ ਹੈ।
ਮੈਟਾ ਅਨੁਸਾਰ ਦਸੰਬਰ ਵਿੱਚ ਪਾਬੰਦੀ ਲਾਗੂ ਹੋਣ ਤੋਂ ਲੈ ਕੇ ਜੂਨ ਮਹੀਨੇ ਤੱਕ ਕੰਪਨੀ ਨੇ 4,62,000 ਸ਼ੱਕੀ ਇੰਸਟਾਗ੍ਰਾਮ ਖਾਤੇ ਅਤੇ 2,94,000 ਸ਼ੱਕੀ ਫੇਸਬੁੱਕ ਖਾਤੇ ਡੀਐਕਟੀਵੇਟ ਕੀਤੇ ਹਨ। ਜਨਵਰੀ ਤੱਕ ਹਟਾਏ ਗਏ ਖਾਤਿਆਂ ਦੀ ਗਿਣਤੀ 331,000 ਇੰਸਟਾਗ੍ਰਾਮ ਖਾਤੇ ਅਤੇ 173,000 ਫੇਸਬੁੱਕ ਖਾਤੇ ਸੀ, ਜਿਸ ਵਿੱਚ ਪਿਛਲੇ ਕੁਝ ਮਹੀਨਿਆਂ ਦੌਰਾਨ ਭਾਰੀ ਵਾਧਾ ਦੇਖਿਆ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ- ਨਹੀਂ ਜਾਰੀ ਹੋਣਗੇ EB-2 ਵੀਜ਼ਾ ! ਗ੍ਰੀਨ ਕਾਰਡ ਲੈਣ ਦੇ ਚਾਹਵਾਨ ਭਾਰਤੀਆਂ ਨੂੰ ਵੱਡਾ ਝਟਕਾ
ਕੰਪਨੀ ਨੇ ਕਿਹਾ ਹੈ ਕਿ ਉਹ ਉਸ ਕਾਨੂੰਨ ਦੀ ਪਾਲਣਾ ਕਰਨਾ ਚਾਹੁੰਦੀ ਹੈ ਜਿਸਦਾ ਉਸਨੇ ਅਤੇ ਹੋਰ ਪਲੇਟਫਾਰਮਾਂ ਨੇ ਖੁੱਲ੍ਹ ਕੇ ਵਿਰੋਧ ਕੀਤਾ ਸੀ। ਇਰ ਕਦਮ ਅਜਿਹੇ ਸਮੇਂ ਵਿਚ ਚੁੱਕਿਆ ਗਿਆ ਹੈ ਜਦੋਂ ਆਸਟ੍ਰੇਲੀਆ ਦਾ ਇੰਟਰਨੈਟ ਰੈਗੂਲੇਟਰ ਉਨ੍ਹਾਂ ਪਲੇਟਫਾਰਮਾਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਕਰਨ 'ਤੇ ਵਿਚਾਰ ਕਰ ਰਿਹਾ ਹੈ, ਜਿਨ੍ਹਾਂ ਦੀ ਮਾਲਕੀ ਮੇਟਾ ਕੋਲ ਹੈ ਅਤੇ ਉਹ ਕਾਨੂੰਨ ਦੀ ਪਾਲਣਾ ਕਰਨ ਲਈ ਲੋੜੀਂਦੇ ਕਦਮ ਚੁੱਕਣ ਵਿੱਚ ਅਸਫਲ ਰਹੇ ਹਨ।
ਕਿਸੇ ਹੋਰ ਪਲੇਟਫਾਰਮ ਨੇ ਪਾਲਣਾ ਡੇਟਾ ਜਾਰੀ ਨਹੀਂ ਕੀਤਾ ਹੈ ਜੋ ਮੈਟਾ ਦੁਆਰਾ ਦਿੱਤੀ ਗਈ ਮਿਤੀ ਸੀਮਾ ਨਾਲ ਮੇਲ ਖਾਂਦਾ ਹੋਵੇ, ਪਰ ਆਸਟ੍ਰੇਲੀਆਈ ਸਰਕਾਰ ਦੇ ਅੰਕੜਿਆਂ ਅਤੇ ਕਈ ਸੁਤੰਤਰ ਅਧਿਐਨਾਂ ਨੇ ਦਿਖਾਇਆ ਹੈ ਕਿ ਪਾਬੰਦੀ ਦੇ ਪਹਿਲੇ ਤਿੰਨ ਮਹੀਨਿਆਂ ਵਿੱਚ 10 ਵਿੱਚੋਂ ਅੱਠ ਤੋਂ ਵੱਧ ਅੰਡਰ-16 ਬੱਚੇ ਅਜੇ ਵੀ ਸੋਸ਼ਲ ਮੀਡੀਆ 'ਤੇ ਸਨ। ਜ਼ਿਕਰਯੋਗ ਹੈ ਕਿ ਆਸਟ੍ਰੇਲੀਆਈ ਸਰਕਾਰ ਨੇ ਬੱਚਿਆਂ ਅਤੇ ਨੌਜਵਾਨ ਕਿਸ਼ੋਰਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ 'ਤੇ ਸੋਸ਼ਲ ਮੀਡੀਆ ਦੇ ਪ੍ਰਭਾਵ ਬਾਰੇ ਚਿੰਤਾਵਾਂ ਦੇ ਚੱਲਦੇ ਪ੍ਰਸਤਾਵਿਤ ਕੀਤਾ ਸੀ ਜੋ, 10 ਦਸੰਬਰ ਨੂੰ ਲਾਗੂ ਹੋਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
