ਬ੍ਰਿਟੇਨ 'ਚ 'ਪਿਘਲਿਆ ਰਨਵੇਅ', ਉਡਾਣਾਂ ਰੱਦ ਅਤੇ ਤਾਪਮਾਨ ਵਧਣ ਦਾ ਐਲਰਟ

Wednesday, Jul 20, 2022 - 03:52 PM (IST)

ਬ੍ਰਿਟੇਨ 'ਚ 'ਪਿਘਲਿਆ ਰਨਵੇਅ', ਉਡਾਣਾਂ ਰੱਦ ਅਤੇ ਤਾਪਮਾਨ ਵਧਣ ਦਾ ਐਲਰਟ

ਲੰਡਨ (ਬਿਊਰੋ): ਯੂਰਪ ਦੇ ਕਈ ਦੇਸ਼ ਖਾਸ ਕਰਕੇ ਬ੍ਰਿਟੇਨ ਇਸ ਸਮੇਂ ਸਖ਼ਤ ਗਰਮੀ ਦਾ ਸਾਹਮਣਾ ਕਰ ਰਿਹਾ ਹੈ। ਹਾਲਾਤ ਇਹ ਬਣ ਗਏ ਹਨ ਕਿ ਲੋਕ ਘਰਾਂ ਵਿਚ ਰਹਿਣ ਲਈ ਮਜਬੂਰ ਹਨ। ਤਾਪਮਾਨ ਵਧਣ ਕਾਰਨ ਦਿਨ ਵੇਲੇ ਸੜਕਾਂ ਦਾ ਡਾਮਰ ਪਿਘਲਣਾ ਸ਼ੁਰੂ ਹੋ ਗਿਆ ਹੈ। ਗਰਮੀ ਕਾਰਨ ਹਵਾਈ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ ਹਨ।ਲੰਡਨ ਦੇ ਇੱਕ ਪ੍ਰਸਿੱਧ ਹਵਾਈ ਅੱਡੇ ਦੀਆਂ ਕੱਲ੍ਹ ਕਈ ਘੰਟਿਆਂ ਲਈ ਉਡਾਣਾਂ ਨੂੰ ਮੁਅੱਤਲ ਕਰਨਾ ਪਿਆ ਕਿਉਂਕਿ ਰਨਵੇਅ ਖੁਦ ਪਿਘਲ ਗਿਆ ਸੀ। ਸਿਰਫ ਪਬਲਿਕ ਏਅਰਪੋਰਟ ਹੀ ਨਹੀਂ, ਇੱਥੋਂ ਦੇ ਰਾਇਲ ਏਅਰ ਫੋਰਸ ਦੇ ਸਭ ਤੋਂ ਵੱਡੇ ਏਅਰਬੇਸ 'ਚ ਵੀ ਅਜਿਹਾ ਹੀ ਹਾਲ ਹੋਇਆ। ਰਨਵੇਅ ਹੁਣ ਟੇਕਆਫ ਅਤੇ ਲੈਂਡਿੰਗ ਦੇ ਯੋਗ ਨਹੀਂ ਸੀ। ਮੌਸਮ ਵਿਭਾਗ ਨੇ ਤਾਪਮਾਨ ਵੱਧ ਰਹਿਣ ਦੀ ਭਵਿੱਖਬਾਣੀ ਕੀਤੀ ਹੈ।

ਲੂਟਨ ਏਅਰਪੋਰਟ ਦਾ ਰਨਵੇ ਪਿਘਲਿਆ, ਹਵਾਈ ਸੇਵਾਵਾਂ ਠੱਪ ਰੁਕੀਆਂ 

ਸੋਮਵਾਰ ਨੂੰ ਯੂਕੇ ਦੇ ਇੱਕ ਪ੍ਰਸਿੱਧ ਹਵਾਈ ਅੱਡੇ 'ਤੇ ਅੱਤ ਦੀ ਗਰਮੀ ਕਾਰਨ ਪੈਦਾ ਹੋਈ ਸਥਿਤੀ ਸ਼ਾਇਦ ਪੂਰੀ ਦੁਨੀਆ ਦੇ ਭਵਿੱਖ ਲਈ ਬਹੁਤ ਗੰਭੀਰ ਚੇਤਾਵਨੀ ਹੈ। ਲੰਡਨ ਦੇ ਲੂਟਨ ਹਵਾਈ ਅੱਡੇ ਦਾ ਰਨਵੇ ਉੱਚ ਤਾਪਮਾਨ ਵਿੱਚ ਪਿਘਲ ਗਿਆ, ਜਿਸ ਕਾਰਨ ਜਹਾਜ਼ਾਂ ਦਾ ਉਡਾਣ ਭਰਨਾ ਅਸੰਭਵ ਹੋ ਗਿਆ। ਉਬਲਦੇ ਤਾਪਮਾਨ ਨੇ ਰਨਵੇਅ ਨੂੰ ਏਅਰਕ੍ਰਾਫਟ ਟੇਕਆਫ ਜਾਂ ਲੈਂਡਿੰਗ ਲਈ ਪੂਰੀ ਤਰ੍ਹਾਂ ਅਸੁਰੱਖਿਅਤ ਬਣਾ ਦਿੱਤਾ, ਜਿਸ ਨਾਲ ਲਗਭਗ ਤਿੰਨ ਘੰਟਿਆਂ ਲਈ ਸਾਰੀਆਂ ਉਡਾਣਾਂ ਨੂੰ ਰੱਦ ਕਰਨਾ ਪਿਆ।

ਪੜ੍ਹੋ ਇਹ ਅਹਿਮ ਖ਼ਬਰ- ਗਰਮੀ ਨਾਲ ਬੇਹਾਲ ਯੂਰਪ : ਰਨਵੇਅ ਪਿਘਲਿਆ, ਰੇਲਵੇ ਟ੍ਰੈਕ ਫੈਲ ਰਹੇ, ਸਪੇਨ-ਪੁਰਤਗਾਲ 'ਚ 1000 ਲੋਕ ਮਰੇ


36 ਡਿਗਰੀ ਤੱਕ ਪਹੁੰਚ ਗਿਆ ਸੀ ਏਅਰਪੋਰਟ ਦਾ ਤਾਪਮਾਨ

ਸੋਮਵਾਰ ਨੂੰ ਲੂਟਨ ਏਅਰਪੋਰਟ ਦਾ ਤਾਪਮਾਨ 36 ਡਿਗਰੀ ਤੱਕ ਪਹੁੰਚ ਗਿਆ, ਜੋ ਕਿ ਬ੍ਰਿਟੇਨ ਲਈ ਭਿਆਨਕ ਹੀਟਵੇਵ ਹੈ। EasyJet, Wiz Air, Ryanair ਅਤੇ TwoUI ਵਰਗੀਆਂ ਏਅਰਲਾਈਨਾਂ ਲੂਟਨ ਹਵਾਈ ਅੱਡੇ ਤੋਂ ਚਲਦੀਆਂ ਹਨ। ਮਿਰਰ ਦੀ ਰਿਪੋਰਟ ਦੇ ਮੁਤਾਬਕ ਆਖਰੀ ਫਲਾਈਟ ਨੇ ਦੁਪਹਿਰ 3:07 ਵਜੇ ਉਡਾਣ ਭਰੀ ਸੀ ਪਰ ਇਸ ਤੋਂ ਬਾਅਦ ਉਡਾਣਾਂ ਨੂੰ ਰੱਦ ਕਰਨਾ ਪਿਆ। ਬੁਲਾਰੇ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਲੂਟਨ ਹਵਾਈ ਅੱਡੇ ਤੋਂ ਸ਼ੁਰੂ ਹੋਣ ਵਾਲੀਆਂ ਸਾਰੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ ਲੂਟਨ ਹਵਾਈ ਅੱਡੇ 'ਤੇ ਉਤਰਨ ਵਾਲੀਆਂ ਸਾਰੀਆਂ ਉਡਾਣਾਂ ਨੂੰ ਮੋੜਿਆ ਜਾ ਰਿਹਾ ਹੈ। ਕਰੀਬ ਤਿੰਨ ਘੰਟੇ ਬਾਅਦ ਦੁਬਾਰਾ ਟੇਕਆਫ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਪਰ ਲੈਂਡਿੰਗ ਫਲਾਈਟ ਨੂੰ ਮੋੜਨਾ ਜਾਰੀ ਰਿਹਾ। ਯਾਤਰੀ ਬੇਚੈਨ ਹੋ ਰਹੇ ਸਨ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਉਨ੍ਹਾਂ ਦੀ ਫਲਾਈਟ ਦਾ ਕੀ ਹੋਣ ਵਾਲਾ ਹੈ। ਹਵਾਈ ਅੱਡੇ ਨੇ ਯਾਤਰੀਆਂ ਨੂੰ ਹੋਣ ਵਾਲੀ ਅਸੁਵਿਧਾ ਲਈ ਅਫਸੋਸ ਪ੍ਰਗਟ ਕੀਤਾ ਹੈ।

ਰਾਇਲ ਏਅਰ ਫੋਰਸ ਦੇ ਸਭ ਤੋਂ ਵੱਡੇ ਏਅਰ ਬੇਸ ਦਾ ਰਨਵੇਅ ਵੀ ਬੰਦ ਕਰ ਦਿੱਤਾ ਗਿਆ। ਬੁਲਾਰੇ ਨੇ ਕਿਹਾ ਕਿ ਇੰਜੀਨੀਅਰਾਂ ਨੂੰ ਤੁਰੰਤ ਘਟਨਾ ਵਾਲੀ ਥਾਂ ‘ਤੇ ਬੁਲਾਇਆ ਗਿਆ ਅਤੇ ਮੁਰੰਮਤ ਦਾ ਕੰਮ ਜਾਰੀ ਹੈ ਤਾਂ ਜੋ ਉਡਾਣਾਂ ਜਲਦੀ ਤੋਂ ਜਲਦੀ ਸ਼ੁਰੂ ਕੀਤੀਆਂ ਜਾ ਸਕਣ।  ਰਿਪੋਰਟ ਮੁਤਾਬਕ ਬ੍ਰਿਟੇਨ ਦੀ ਰਾਇਲ ਏਅਰ ਫੋਰਸ ਨੂੰ ਵੀ ਆਪਣੇ ਸਭ ਤੋਂ ਵੱਡੇ ਏਅਰ ਬੇਸ ਬ੍ਰਿਜ ਨੌਰਟਨ 'ਤੇ ਉਡਾਣਾਂ ਦੀ ਆਵਾਜਾਈ ਨੂੰ ਰੋਕਣਾ ਪਿਆ, ਕਿਉਂਕਿ ਇੱਥੇ ਦਾ ਰਨਵੇਅ ਪਿਘਲ ਗਿਆ ਸੀ। 


author

Vandana

Content Editor

Related News