ਇਟਲੀ : "ਯਾਦਗਾਰੀ ਹੋ ਨਿਬੜਿਆ ਜੌਹਲ ਰੈਸਟੋਰੈਂਟ ਅਤੇ ਮੈਰਿਜ ਪੈਲੇਸ ਵੱਲੋਂ ਕਰਵਾਇਆ ਤੀਆਂ ਦਾ ਮੇਲਾ"

06/21/2022 3:19:37 PM

ਰੋਮਇਟਲੀ (ਕੈਂਥ): ਜੌਹਲ ਇੰਡੀਅਨ ਰੈਸਟੋਰੈਂਟ ਅਤੇ ਮੈਰਿਜ ਪੈਲੇਸ ਨੋਵੇਲਾਰਾ, ਰਿੱਜੋ ਇਮੀਲੀਆ, ਇਟਲੀ ਅਤੇ ਯੂਰਪ ਵਿੱਚ ਇੱਕ ਜਾਣਿਆ-ਪਹਿਚਾਣਿਆ ਨਾਮ ਹੈ,। ਮੱਖਣ ਸਿੰਘ ਜੌਹਲ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਉਨ੍ਹਾਂ ਵੱਲੋਂ ਜੋ ਹਰ ਸਾਲ ਦੀ ਤਰ੍ਹਾਂ ਤੀਆਂ ਦਾ ਮੇਲਾ ਕਰਵਾਇਆ ਗਿਆ, ਨੂੰ ਇਸ ਵਾਰ ਵੀ ਬਹੁਤ ਭਰਵਾਂ ਹੁੰਗਾਰਾ ਮਿਲਿਆ ਅਤੇ ਇਸ ਸਾਲ ਦਾ ਤੀਆਂ ਦਾ ਮੇਲਾ ਯਾਦਗਾਰੀ ਹੋ ਨਿੱਬੜਿਆ।ਪ੍ਰੋਗਰਾਮ ਵਿੱਚ ਪੈਲੇਸ ਦੀ ਤਰਫੋਂ ਤਿਆਰ ਕੀਤੇ ਗਏ ਸਭਿਆਚਾਰਕ ਪ੍ਰੋਗਰਾਮ ਦੀਆਂ ਵੱਖ-ਵੱਖ ਵੰਨਗੀਆਂ ਦੀ ਗਿੱਧੇ-ਭੰਗੜੇ ਦੇ ਰੂਪ ਵਿੱਚ ਪੇਸ਼ਕਾਰੀ ਕੀਤੀ ਗਈ, ਜਿਸ ਦਾ ਸਭ ਮਹਿਮਾਨਾਂ ਨੇ ਬਹੁਤ ਅਨੰਦ ਮਾਣਿਆ।

PunjabKesari

ਪੜ੍ਹੋ ਇਹ ਅਹਿਮ ਖ਼ਬਰ- ਅਮਜਦ ਅਯੂਬ ਮਿਰਜ਼ਾ ਦਾ ਦਾਅਵਾ, ਪਾਕਿਸਤਾਨ ਤੋਂ ਸ਼ੁਰੂ ਹੋਇਆ ਹੈ ਅੱਤਵਾਦ

ਉਨ੍ਹਾਂ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਨਿਰੋਲ ਬੀਬੀਆਂ ਦਾ ਮੇਲਾ ਹੁੰਦਾ ਹੈ ਜਿਸ ਵਿੱਚ ਬੀਬੀਆਂ-ਭੈਣਾਂ ਬਹੁਤ ਦੂਰ-ਦੂਰ ਤੋਂ ਸ਼ਿਰਕਤ ਕਰਦੀਆਂ ਹਨ।ਇਸ ਪ੍ਰੋਗਰਾਮ ਨੂੰ ਇੰਨਾਂ ਪਿਆਰ ਅਤੇ ਸਹਿਯੋਗ ਦੇਣ ਲਈ ਉਹਨਾਂ ਨੇ ਸਾਰੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਇਸ ਵਾਅਦੇ ਨਾਲ ਕੀਤਾ ਕਿ ਅਗਲੇ ਸਾਲ ਫਿਰ ਤੋਂ ਇਹ ਮੇਲਾ ਤੁਹਾਡੇ ਸਭ ਦੇ ਸਹਿਯੋਗ ਨਾਲ ਅਤੇ ਤੁਹਾਡੇ ਲਈ ਆਯੋਜਿਤ ਕੀਤਾ ਜਾਵੇਗਾ।

PunjabKesari


Vandana

Content Editor

Related News