ਮੈਲਬੌਰਨ ''ਚ ਹੋਏ “ਕੌਣ ਬਣੇਗਾ ਪਿਆਰੇ ਦਾ ਪਿਆਰਾ'''' ਮੁਕਾਬਲੇ

12/05/2019 5:58:43 PM

ਮੈਲਬੌਰਨ (ਮਨਦੀਪ ਸੈਣੀ): ਸ੍ਰੀ ਗੁਰੁ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਮੀਰੀ ਪੀਰੀ ਡੀਨਸਾਇਡ ਸ੍ਰੀ ਸੁਖਮਨੀ ਸਾਹਿਬ ਸੇਵਾ ਸੋਸਾਇਟੀ ਵਲੋਂ ਸੂਬਾ ਸਰਕਾਰ ਦੇ ਸਹਿਯੋਗ ਦੇ ਨਾਲ ਸੰਗਤਾਂ ਨੂੰ ਸਿੱਖ ਇਤਹਾਸ ਤੇ ਸਿੱਖ ਵਿਰਸੇ ਤੋਂ ਜਾਣੂ ਕਰਵਾਉਣ ਲਈ ਇਕ ਵੱਖਰਾ ਉਪਰਾਲਾ ਕੀਤਾ ਗਿਆ।ਜਿਸ ਦੇ ਤਹਿਤ “ਕੌਣ ਬਣੇਗਾ ਪਿਆਰੇ ਦਾ ਪਿਆਰਾ'' ਮੁਕਾਬਲੇ ਮੈਲਬੌਰਨ ਦੇ ਵੱਖ-ਵੱਖ ਗੁਰੁ ਘਰਾਂ ਵਿੱਚ ਕਰਵਾਏ ਗਏ, ਜਿਸ ਦੇ ਲਈ ਪੰਜਾਬ ਤੋਂ ਉਚੇਚੇ ਤੌਰ 'ਤੇ ਇੱਥੇ ਪੁੱਜੇ ਸਿੱਖ ਵਿਦਵਾਨ ਭਾਈ ਭਗਵਾਨ ਸਿੰਘ ਖੋਜੀ ਅਤੇ ਭਾਈ ਗੁਰਦਿਆਲ ਸਿੰਘ ਦੀ ਰਹਿਨੁਮਾਈ ਹੇਠ ਇਸ ਪ੍ਰੋਗਰਾਮ ਦਾ ਸੰਚਾਲਨ ਕੀਤਾ ਗਿਆ।ਸ੍ਰੀ ਗੁਰੁ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਤ 550 ਸਵਾਲਾਂ ਦੀ ਕਿਤਾਬ ਵਿੱਚੋਂ ਪਹਿਲਾਂ ਲ਼ਿਖਤੀ ਟੈਸਟ ਲਿਆ ਗਿਆ ਅਤੇ ਫੇਰ ਮੈਰਿਟ ਵਿਚ ਆਉਣ ਵਾਲੇ ਪ੍ਰਤੀਯੋਗੀਆਂ ਨੂੰ ਹੋਟ ਸੀਟ 'ਤੇ ਬਿਠਾ ਕੇ 13 ਸਵਾਲ ਪੁੱਛੇ ਗਏ। ਇਸ ਮੌਕੇ ਜੱਜਾਂ ਦੀ ਵੀ ਇੱਕ ਟੀਮ ਬਣਾਈ ਗਈ ਸੀ।

ਮੈਲਬੌਰਨ ਵਿੱਚ ਇਹ ਮੁਕਾਬਲੇ 3 ਨਵੰਬਰ ਤੋਂ ਸ਼ੁਰੂ ਹੋਏ ਤੇ 30 ਨਵੰਬਰ ਨੂੰ ਸਮਾਪਤ ਹੋਏ, ਜਿਸ ਵਿੱਚ 9 ਤੋਂ 90 ਸਾਲ ਤੱਕ ਦੇ ਪ੍ਰਤੀਯੋਗੀਆਂ ਨੇ ਭਾਗ ਲਿਆ।ਮੈਲਬੌਰਨ ਵਿੱਚ ਇਹ ਸਮਾਗਮ ਗੁਰਦੁਆਰਾ ਸਾਹਿਬ ਕੀਜ਼ਬਰੋ, ਗੁਰਦੁਆਰਾ ਸਾਹਿਬ ਕਰੇਗੀਬਰਨ, ਗੁਰੁਦਆਰਾ ਸਾਹਿਬ ਮੀਰੀ ਪੀਰੀ ਡੀਨਸਾਇਡ, ਗੁਰੂਦੁਆਰਾ ਸਾਹਿਬ ਲਿਨਬਰੂਕ ਤੇ ਗੁਰਦੁਆਰਾ ਸਾਹਿਬ ਟਾਰਨੇਟ ਵਿੱਖੇ ਹੋਏ।ਜਿੰਨਾ ਵਿੱਚ ਕ੍ਰਮਵਾਰ ਇੰਦਰਜੀਤ ਕੌਰ, ਇੰਦਰਜੀਤ ਸਿੰਘ, ਪਰਮਜੌਤ ਕੌਰ, ਉਸ਼ਵਿੰਦਰ ਕੌਰ ਤੇ ਗੁਰਪ੍ਰੀਤ ਕੌਰ ਜੇਤੂ ਰਹੇ।ਜੇਤੂਆਂ ਨੂੰ ਲੈਪਟਾਪ ਤੇ ਆਈ ਪੈਡ ਇਨਾਮ ਵਜੋ ਦਿੱਤੇ ਗਏ ਤੇ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਪ੍ਰਤੀਯੋਗੀਆਂ ਤੇ ਇਸ ਪ੍ਰਤੀਯੋਗਿਤਾ ਨੂੰ ਦੇਖਣ ਆਏ ਛੋਟੇ ਬੱਚਿਆਂ ਨੂੰ ਵੀ ਮੈਡਲ ਦੇ ਕੇ ਉਤਸ਼ਾਹਿਤ ਕੀਤਾ ਗਿਆ।

ਇਸ ਸਮਾਗਮ ਦੇ ਮੁੱਖ ਪ੍ਰਬੰਧਕ ਜਵਾਹਰਜੀਤ ਸਿੰਘ ਦਾਖਾ ਨੇ ਕਿਹਾ ਕਿ ਉਨਾਂ ਦੀ ਕੋਸ਼ਿਸ਼ ਸੀ ਕਿ ਗੁਰੁ ਸਾਹਿਬ ਦੇ ਪ੍ਰਕਾਸ਼ ਪੂਰਬ ਨੂੰ ਲੈ ਕੇ ਕੋਈ ਇਹੋ ਜਿਹਾ ਸਮਾਗਮ ਕਰਵਾਇਆ ਜਾਵੇ ਜਿਸ ਰਾਹੀਂ ਸੰਗਤਾਂ ਨੂੰ ਆਪਣੇ ਧਰਮ ਅਤੇ ਇਤਹਾਸ ਬਾਰੇ ਜਾਣਕਾਰੀ ਮਿਲੇ। ਇਸ ਮੌਕੇ ਉਨ੍ਹਾਂ ਮੈਲਬੌਰਨ ਦੀਆਂ ਗੁਰਦੁਆਰਾ ਕਮੇਟੀਆਂ ਦਾ ਇਸ ਕਾਰਜ ਵਿੱਚ ਸਹਿਯੋਗ ਕਰਨ ਲਈ ਧੰਨਵਾਦ ਕੀਤਾ। ਕੌਣ ਬਣੇਗਾ ਪਿਆਰੇ ਦਾ ਪਿਆਰਾ ਦੇ ਸੰਚਾਲਕ ਭਾਈ ਭਗਵਾਨ ਸਿੰਘ ਖੋਜੀ ਤੇ ਭਾਈ ਗੁਰਦਿਆਲ ਸਿੰਘ ਨੇ ਕਿਹਾ ਕਿ ਇਹ ਮੁਕਾਬਲੇ ਉਹ ਪੰਜਾਬ ਦੇ ਹਰ ਪਿੰਡ ਸ਼ਹਿਰ ਵਿੱਚ ਕਰਵਾ ਰਹੇ ਹਨ ਅਤੇ ਉਨਾਂ ਨੂੰ ਚੰਗਾ ਹੁਲਾਰਾ ਮਿਲ ਰਿਹਾ ਹੈ ਤੇ ਵਿਦੇਸ਼ ਦੀ ਧਰਤੀ 'ਤੇ ਵੀ ਸੰਗਤਾਂ ਦਾ ਉਤਸ਼ਾਹ ਦੇਖ ਕੇ ਬਹਤੁ ਖੁਸ਼ੀ ਹੋਈ ਹੈ।


Vandana

Content Editor

Related News