ਬ੍ਰਿਟੇਨ ਆਉਣ ''ਤੇ ਟਰੰਪ ਦਾ ਸਵਾਗਤ ਨਹੀਂ ਕਰੇਗੀ ਮੇਗਨ ਮਰਕੇਲ

Saturday, May 25, 2019 - 09:55 PM (IST)

ਬ੍ਰਿਟੇਨ ਆਉਣ ''ਤੇ ਟਰੰਪ ਦਾ ਸਵਾਗਤ ਨਹੀਂ ਕਰੇਗੀ ਮੇਗਨ ਮਰਕੇਲ

ਲੰਡਨ— ਬ੍ਰਿਟੇਨ ਦੀ ਅਗਲੇ ਮਹੀਨੇ ਯਾਤਰਾ 'ਤੇ ਆ ਰਹੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਸਵਾਗਤ ਕਰਨ ਲਈ ਮਹਾਰਾਣੀ ਐਲੀਜ਼ਾਬੇਥ-2 ਵਲੋਂ ਦਿੱਤੇ ਜਾਣ ਵਾਲੇ ਨਿੱਜੀ ਭੋਜਨ 'ਚ ਡਚੇਸ ਆਫ ਸੁਸੈਕਸ ਮੇਗਨ ਮਰਕੇਲ ਸ਼ਾਮਲ ਨਹੀਂ ਹੋਵੇਗੀ। ਇਹ ਐਲਾਨ ਬਕਿੰਘਮ ਪੈਲੇਸ ਨੇ ਸ਼ਨੀਵਾਰ ਨੂੰ ਕੀਤਾ। ਰਾਜਕੁਮਾਰ ਹੈਰੀ ਦੇ ਪਹਿਲੇ ਬੱਚੇ ਨੂੰ ਇਸ ਮਹੀਨੇ ਦੀ ਸ਼ੁਰੂਆਤ 'ਚ ਜਨਮ ਦੇਣ ਵਾਲੀ 37 ਸਾਲਾ ਮਰਕੇਲ ਤਿੰਨ ਜੂਨ ਤੋਂ ਸ਼ੁਰੂ ਹੋਣ ਵਾਲੇ ਤਿੰਨ ਦਿਨਾਂ ਪ੍ਰੋਗਰਾਮ 'ਚ ਹੋਰ ਸ਼ਾਹੀ ਮੈਂਬਰਾਂ ਦੇ ਨਾਲ ਸ਼ਾਮਲ ਨਹੀਂ ਹੋਵੇਗੀ। ਡਚਸ ਆਫ ਸੁਸੈਕਸ ਜਦੋਂ ਅਮਰੀਕਾ 'ਚ ਇਕ ਅਭਿਨੇਤਰੀ ਦੇ ਤੌਰ 'ਤੇ ਸਰਗਰਮ ਸੀ ਤਾਂ ਉਨ੍ਹਾਂ ਨੇ 2016 'ਚ ਇਕ ਅਮਰੀਕੀ ਟੈਲੀਵਿਜ਼ਨ 'ਚ ਇੰਟਰਵਿਊ 'ਚ ਟਰੰਪ ਨੂੰ 'ਨਾਰੀ ਵਿਰੋਧੀ' ਤੇ 'ਵੰਡਣ ਵਾਲਾ' ਦੱਸਿਆ ਸੀ।

ਟਰੰਪ ਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਜਿਸ ਦਿਨ ਬ੍ਰਿਟੇਨ ਪਹੁੰਚਣਗੇ ਉਸ ਦਿਨ ਉਨ੍ਹਾਂ ਦਾ ਸਵਾਗਤ ਕਰਨ ਲਈ ਮਹਾਰਾਣੀ ਦੇ ਨਾਲ ਉਨ੍ਹਾਂ ਦੇ ਪੁੱਤਰ ਪ੍ਰਿੰਸ ਆਫ ਵੇਲਸ, ਰਾਜਕੁਮਾਰ ਚਾਰਲਸ ਤੇ ਉਨ੍ਹਾਂ ਦੀ ਪਤਨੀ ਕੈਮਿਲਾ ਮੌਜੂਦ ਰਹਿਣਗੇ। ਉਨ੍ਹਾਂ ਦੀ ਯਾਤਰਾ ਦੇ ਪਹਿਲੇ ਦਿਨ ਇਕ ਰਸਮੀ ਸਵਾਗਤ ਪ੍ਰੋਗਰਾਮ ਲੰਡਨ ਦੇ ਵਾਈਟਹਾਲ ਸਥਿਤ ਗਾਰਡਸ ਪਰੇਡ ਸਥਲ ਦੀ ਬਜਾਏ ਪੈਲੇਸ ਦੀ ਪਾਰਕ 'ਚ ਆਯੋਜਿਤ ਕੀਤਾ ਜਾਵੇਗਾ। ਇਹ ਫੈਸਲੇ ਸੁਰੱਖਿਆ ਚਿੰਤਾਵਾਂ ਦੇ ਚੱਲਦੇ ਲਿਆ ਗਿਆ ਹੈ।

ਬਕਿੰਘਮ ਪੈਲੇਸ ਦੇ ਬਾਲਰੂਮ 'ਚ ਆਯੋਜਿਤ ਹੋਣ ਵਾਲੇ ਸ਼ਾਹੀ ਖਾਣੇ 'ਚ ਮਹਾਰਾਣੀ ਤੋਂ ਇਲਾਵਾ ਦ ਡਿਊਕ ਆਫ ਡਚਸ ਆਫ ਕੈਂਬ੍ਰਿਜ, ਪ੍ਰਿੰਸ ਵਿਲੀਅਮ ਤੇ ਕੇਟ ਮਿਡਲਟਨ ਵੀ ਮੌਜੂਦ ਰਹਿਣਗੇ। ਇਸ ਤੋਂ ਇਲਾਵਾ ਇਸ 'ਚ ਬ੍ਰਿਟੇਨ ਦੀਆਂ ਮੰਨੀਆਂ ਹੋਈਆਂ ਹਸਤੀਆਂ ਦੇ ਨਾਲ ਬ੍ਰਿਟੇਨ 'ਚ ਸਰਗਰਮ ਪ੍ਰਮੁੱਖ ਅਮਰੀਕੀ ਵੀ ਮੌਜੂਦ ਰਹਿਣਗੇ। ਅਮਰੀਕੀ ਰਾਸ਼ਟਰਪਤੀ ਟਰੰਪ ਆਪਣੀ ਯਾਤਰਾ ਦੇ ਪਹਿਲੇ ਦਿਨ ਸ਼ਾਹੀ ਤਖਤ ਦੇ ਵਾਰਿਸ ਤੇ ਉਨ੍ਹਾਂ ਦੀ ਪਤਨੀ ਦੇ ਨਾਲ ਚਾਹ ਪੀਣਗੇ। ਦੂਜੇ ਦਿਨ ਉਹ ਥੇਰੇਸਾ ਮੇਅ ਨਾਲ ਮੁਲਾਕਾਤ ਕਰਨਗੇ। ਇਹ ਮੁਲਾਕਾਤ ਪ੍ਰਧਾਨ ਮੰਤਰੀ ਦੇ ਅਹੁਦਾ ਛੱਡਣ ਤੋਂ ਕੁਝ ਦਿਨ ਪਹਿਲਾਂ ਹੋਵੇਗੀ। ਉਸੇ ਦਿਨ ਸ਼ਾਮ ਨੂੰ ਟਰੰਪ ਅਮਰੀਕੀ ਦੂਤਘਰ ਵਿਨਫੀਲਡ ਹਾਊਸ 'ਚ ਰਾਤ ਦੇ ਖਾਣੇ ਦਾ ਆਯੋਜਨ ਕਰਨਗੇ। ਰਾਤ ਦੇ ਖਾਣੇ 'ਚ ਚਾਰਲਸ ਤੇ ਕੈਮਿਲਾ ਮਹਾਰਾਣੀ ਵਲੋਂ ਸ਼ਾਮਲ ਹੋਣਗੇ। ਮਹਾਰਾਣੀ ਤੇ ਚਾਰਲਸ ਪੰਜ ਜੂਨ ਨੂੰ ਸਾਊਥਸੀ ਕਾਮਨ, ਪੋਰਟਸਮਾਊਥ 'ਚ ਡੀ..ਡੇਅ ਲੈਂਡਿੰਗਸ ਦੀ 75ਵੀਂ ਵਰ੍ਹੇਗੰਢ ਮੌਕੇ ਆਯੋਜਿਤ ਹੋਣ ਵਾਲੇ ਪ੍ਰੋਗਰਾਮ 'ਚ ਸ਼ਾਮਲ ਹੋਣਗੇ।


author

Baljit Singh

Content Editor

Related News