ਜੰਗਲਾਂ 'ਚ ਲੱਗੀ ਭਿਆਨਕ ਅੱਗ, ਇੱਕ ਦੀ ਮੌਤ (ਤਸਵੀਰਾਂ)
Tuesday, Aug 13, 2024 - 01:49 PM (IST)
ਏਥਨਜ਼ (ਏਪੀ)- ਗ੍ਰੀਸ ਦੀ ਰਾਜਧਾਨੀ ਏਥਨਜ਼ ਦੇ ਉੱਤਰੀ ਖੇਤਰ ਦੇ ਜੰਗਲਾਂ ਵਿੱਚ ਲੱਗੀ ਭਿਆਨਕ ਅੱਗ ਕਾਰਨ ਘੱਟੋ-ਘੱਟ ਇੱਕ ਵਿਅਕਤੀ ਦੇ ਮਾਰੇ ਜਾਣ ਦੀ ਸੂਚਨਾ ਮਿਲੀ ਹੈ। ਅਧਿਕਾਰੀਆਂ ਮੁਤਾਬਕ ਤੇਜ਼ ਹਵਾਵਾਂ ਕਾਰਨ ਜਹਾਜ਼ਾਂ ਤੋਂ ਪਾਣੀ ਦਾ ਛਿੜਕਾਅ ਕਰਨ ਵਾਲੇ ਸੈਂਕੜੇ ਫਾਇਰ ਫਾਈਟਰਜ਼ ਦੇ ਕੰਮ 'ਚ ਰੁਕਾਵਟ ਆ ਰਹੀ ਹੈ, ਜਿਸ ਦੇ ਮੱਦੇਨਜ਼ਰ ਪ੍ਰਭਾਵਿਤ ਇਲਾਕਿਆਂ 'ਚੋਂ ਕਈ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ।
ਫਾਇਰ ਬ੍ਰਿਗੇਡ ਵਿਭਾਗ ਨੇ ਦੱਸਿਆ ਕਿ ਫਾਇਰਫਾਈਟਰਜ਼ ਨੂੰ ਵਰਿਲਿਸੀਆ ਦੇ ਉਪਨਗਰ ਵਿੱਚ ਇੱਕ ਸੜੀ ਹੋਈ ਇਮਾਰਤ ਵਿੱਚ ਇੱਕ ਵਿਅਕਤੀ ਦੀ ਲਾਸ਼ ਮਿਲੀ ਹੈ। ਵਿਭਾਗ ਅਨੁਸਾਰ ਏਥਨਜ਼ ਤੋਂ ਲਗਭਗ 35 ਕਿਲੋਮੀਟਰ ਉੱਤਰ-ਪੂਰਬ ਵਿੱਚ ਮੈਰਾਥਨ ਝੀਲ ਨੇੜੇ ਐਤਵਾਰ ਨੂੰ ਜੰਗਲ ਦੀ ਅੱਗ ਲੱਗੀ ਅਤੇ ਮਾਉਂਟ ਪੇਂਡੇਲੀ ਤੋਂ ਹੋ ਕੇ ਰਾਜਧਾਨੀ ਦੇ ਉੱਤਰੀ ਉਪਨਗਰਾਂ ਤੱਕ ਫੈਲ ਗਈ। ਅੱਗ ਨੇ ਝੀਲ ਦੇ ਨੇੜੇ ਸਥਿਤ ਕਈ ਘਰਾਂ ਅਤੇ ਵਪਾਰਕ ਅਦਾਰਿਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਗ੍ਰੀਸ 'ਚ 'ਹਾਈ ਅਲਰਟ' ਜਾਰੀ ਕਰ ਦਿੱਤਾ ਗਿਆ ਹੈ। ਹਾਲਾਂਕਿ ਸੋਮਵਾਰ ਦੇਰ ਰਾਤ ਹਵਾ ਦੀ ਤੀਬਰਤਾ ਘੱਟ ਹੋਣ ਕਾਰਨ ਅੱਗ 'ਤੇ ਕੁਝ ਹੱਦ ਤੱਕ ਕਾਬੂ ਪਾ ਲਿਆ ਗਿਆ ਦੱਸਿਆ ਜਾ ਰਿਹਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਦੁੱਖਦਾਇਕ ਖ਼ਬਰ: 8 ਮਹੀਨੇ ਪਹਿਲਾਂ ਕੈਨੇਡਾ ਪੁੱਜੇ ਭਾਰਤੀ ਵਿਦਿਆਰਥੀ ਨਾਲ ਵਾਪਰੀ ਅਣਹੋਣੀ
ਅੱਗ ਬੁਝਾਊ ਵਿਭਾਗ ਦੇ ਬੁਲਾਰੇ ਕਰਨਲ ਵੈਸੀਲੀਓਸ ਵਥਰਾਕੋਗੀਅਨਿਸ ਨੇ ਕਿਹਾ ਕਿ ਅੱਗ ਬੁਝਾਉਣ ਵਾਲੇ ਹੁਣ ਸਿਰਫ਼ ਇੱਕ ਥਾਂ 'ਤੇ ਨਹੀਂ, ਸਗੋਂ "ਕਈ ਥਾਵਾਂ 'ਤੇ ਬਹੁਤ ਜ਼ਿਆਦਾ ਅੱਗ ਨਾਲ ਜੂਝ ਰਹੇ ਹਨ। ਅੱਗ ਨੇ ਐਥਿਨਜ਼ ਦੇ ਆਸਮਾਨ ਵਿੱਚ ਧੂੰਏਂ ਦੇ ਗੁਬਾਰ ਭੇਜੇ, ਜਦੋਂ ਕਿ ਰਾਜਧਾਨੀ ਦੇ ਕੁਝ ਹਿੱਸਿਆਂ ਵਿੱਚ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪਿਆ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ਉਪਨਗਰ ਦੇ ਬਾਹਰੀ ਹਿੱਸੇ ਤੱਕ ਫੈਲਣ ਕਾਰਨ ਘੱਟੋ-ਘੱਟ 18 ਲੋਕ ਜ਼ਖਮੀ ਹੋ ਗਏ। ਗ੍ਰੀਸ ਦੀ ਨੈਸ਼ਨਲ ਆਬਜ਼ਰਵੇਟਰੀ ਨੇ ਸੋਮਵਾਰ ਦੇਰ ਰਾਤ ਕਿਹਾ ਕਿ ਸੈਟੇਲਾਈਟ ਚਿੱਤਰਾਂ ਅਨੁਸਾਰ ਅੱਗ ਨੇ ਲਗਭਗ 25,000 ਏਕੜ ਦੇ ਖੇਤਰ ਨੂੰ ਪ੍ਰਭਾਵਿਤ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।