ਸੱਪ ਨੂੰ ਮਾਰਨ ਦੇ ਚੱਕਰ 'ਚ ਬਰਬਾਦ ਹੋ ਗਿਆ ਸ਼ਖ਼ਸ, ਪਲਾਂ ’ਚ ਸੜ ਕੇ ਸੁਆਹ ਹੋਇਆ 13 ਕਰੋੜ ਦਾ ਬੰਗਲਾ

Monday, Dec 06, 2021 - 12:11 PM (IST)

ਸੱਪ ਨੂੰ ਮਾਰਨ ਦੇ ਚੱਕਰ 'ਚ ਬਰਬਾਦ ਹੋ ਗਿਆ ਸ਼ਖ਼ਸ, ਪਲਾਂ ’ਚ ਸੜ ਕੇ ਸੁਆਹ ਹੋਇਆ 13 ਕਰੋੜ ਦਾ ਬੰਗਲਾ

ਮੈਰੀਲੈਂਡ: ਘਰ ਵਿਚ ਸੱਪ ਆ ਜਾਏ ਤਾਂ ਕੋਈ ਵੀ ਉਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰੇਗਾ ਜਾਂ ਫਿਰ ਸੱਪ ਫੜਨ ਵਾਲੇ ਨੂੰ ਸੱਦੇਗਾ ਪਰ ਅਮਰੀਕਾ ਵਿਚ ਇਕ ਸ਼ਖ਼ਸ ਨੇ ਅਜਿਹਾ ਕੁੱਝ ਕੀਤਾ ਕਿ ਉਸ ਦਾ ਪੂਰਾ ਘਰ ਸੜ ਕੇ ਸੁਆਹ ਹੋ ਗਿਆ। ਸ਼ਖਸ ਦਾ ਕਰੀਬ 13 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। CNN ਦੀ ਰਿਪੋਰਟ ਮੁਤਾਬਕ ਇਹ ਮਾਮਲਾ ਮੈਰੀਲੈਂਡ ਦਾ ਹੈ, ਜਿੱਥੇ ਇਕ ਸ਼ਖ਼ਸ ਨੂੰ ਆਪਣੇ ਘਰ ਵਿਚ ਇਕ ਸੱਪ ਦਿਖਿਆ। ਇਸ ਸੱਪ ਨੂੰ ਮਾਰਨ ਲਈ ਉਸ ਨੇ ਘਰ ਦੀ ਅੰਗੀਠੀ ਵਿਚੋਂ ਇਕ ਬਲਦੇ ਹੋਏ ਕੋਲੇ ਦਾ ਟੁੱਕੜਾ ਚੁੱਕਿਆ ਅਤੇ ਸੱਪ ਵੱਲ ਸੁੱਟ ਦਿੱਤਾ। ਸ਼ਖਸ ਨੇ ਸੋਚਿਆ ਸੀ ਕਿ ਬਲਦਾ ਹੋਇਆ ਕੋਲਾ ਦੇਖ ਕੇ ਸੱਪ ਜਾਂ ਤਾਂ ਦੌੜ ਜਾਏਗਾ ਜਾਂ ਫਿਰ ਮਰ ਜਾਏਗਾ। ਹਾਲਾਂਕਿ ਇਸ ਨਾਲ ਸੱਪ ਤਾਂ ਮਰਿਆ ਨਹੀਂ ਪਰ ਸ਼ਖ਼ਸ ਦਾ ਪੂਰਾ ਘਰ ਅੱਗ ਨਾਲ ਸੜ ਕੇ ਸੁਆਹ ਹੋ ਗਿਆ।

ਇਹ ਵੀ ਪੜ੍ਹੋ : 'ਓਮੀਕਰੋਨ' ਦੀ ਦਹਿਸ਼ਤ ਹੇਠ ਦੁਨੀਆ, ਅਮਰੀਕੀ ਡਾਕਟਰ ਫਾਊਚੀ ਨੇ ਕੀਤਾ ਵੱਡਾ ਦਾਅਵਾ

PunjabKesari

ਫਾਇਰ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ 23 ਨਵੰਬਰ ਨੂੰ ਘਰ ਵਿਚ ਲੱਗੀ ਅੱਗ ਨੂੰ ਬੁਝਾਉਣ ਲਈ ਕਰੀਬ 75 ਫਾਇਰ ਫਾਈਟਰਸ ਭੇਜੇ ਗਏ ਸਨ। ਕਾਫ਼ੀ ਕੋਸ਼ਿਸ਼ਾਂ ਦੇ ਬਾਅਦ ਅੱਗ ’ਤੇ ਅਗਲੇ ਦਿਨ ਕਾਬੂ ਪਾਇਆ ਗਿਆ ਪਰ ਉਦੋਂ ਤੱਕ ਪੂਰਾ ਘਰ ਸੜ ਕੇ ਸੁਆਹ ਹੋ ਚੁੱਕਾ ਸੀ। ਮੋਂਟਗੋਮਰੀ ਕਾਉਂਟੀ ਫਾਇਰ ਅਤੇ ਰੈਸਕਿਊ ਸਰਵਿਸ ਦੇ ਬੁਲਾਰੇ ਨੇ ਦੱਸਿਆ ਕਿ ਸਖ਼ਸ ਨੇ 10,000 ਵਰਗ ਫੁੱਟ ਦੇ ਘਰ ਵਿਚ ਸੱਪ ਨੂੰ ਮਾਰਨ ਲਈ ਉਸ ਵੱਲ ਅੱਗ ਨਾਲ ਬਲਦਾ ਹੋਇਆ ਕੋਲੇ ਦਾ ਟੁੱਕੜਾ ਸੁੱਟ ਦਿੱਤਾ ਸੀ ਪਰ ਇਹ ਕੋਲਾ ਸੱਪ ਨੂੰ ਮਾਰਨ ਦੀ ਥਾਂ ਘਰ ਵਿਚ ਅੱਗ ਲੱਗਣ ਦਾ ਕਾਰਨ ਬਣ ਗਿਆ। ਜਿਸ ਸਮੇਂ ਘਰ ਨੂੰ ਅੱਗ ਲੱਗੀ ਘਰ ਦੇ ਸਾਰੇ ਲੋਕ ਘਰੋਂ ਬਾਹਰ ਆ ਗਏ ਸਨ। ਅੱਗ ਘਰ ਦੀ ਬੇਸਮੈਂਟ ਵਿਚ ਸ਼ੁਰੂ ਹੋਈ ਸੀ, ਇਸ ਦੇ ਬਾਅਦ ਇਹ ਹੋਲੀ-ਹੋਲੀ ਪੂਰੇ ਘਰ ਵਿਚ ਫੈਲ ਗਈ। ਮਕਾਨ ਮਾਲਕ ਨੇ ਇਸ ਘਰ ਨੂੰ ਹਾਲ ਹੀ ਵਿਚ 1.8 ਮਿਲੀਅਨ ਡਾਲਰ (13 ਕਰੋੜ ਰੁਪਏ ਤੋਂ ਵੱਧ) ਵਿਚ ਖ਼ਰੀਦਿਆ ਸੀ।

ਇਹ ਵੀ ਪੜ੍ਹੋ : ਬ੍ਰਿਟੇਨ ਨੇ ਯਾਤਰਾ ਤੋਂ ਪਹਿਲਾਂ ਜਾਂਚ ਕੀਤੀ ਜ਼ਰੂਰੀ, ਨਾਈਜੀਰੀਆ ਤੋਂ ਯਾਤਰਾ ’ਤੇ ਲਾਈ ਰੋਕ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News