ਸ਼੍ਰੀਮਤੀ ਮਾਰਥਾ ਮਲਿਕ ਜੀ ਦੀ ਬਰਸੀ 'ਤੇ ਸ਼ੋਕ ਸਭਾ ਆਯੋਜਿਤ

Saturday, Jun 05, 2021 - 10:20 AM (IST)

ਸ਼੍ਰੀਮਤੀ ਮਾਰਥਾ ਮਲਿਕ ਜੀ ਦੀ ਬਰਸੀ 'ਤੇ ਸ਼ੋਕ ਸਭਾ ਆਯੋਜਿਤ

ਬ੍ਰਿਸਬੇਨ (ਸਤਵਿੰਦਰ ਟੀਨੂੰ) : ਮਾਪੇ ਜ਼ਿੰਦਗੀ ਵਿਚ ਸੱਚੇ ਪਾਤਸ਼ਾਹ ਪਰਮ ਪਿਤਾ ਪ੍ਰਮਾਤਮਾ ਵਲੋਂ ਦਿੱਤਾ ਗਿਆ ਇਕ ਅਨਮੋਲ ਤੋਹਫ਼ਾ ਹਨ। ਮਾਪੇ ਜ਼ਿੰਦਗੀ ਵਿਚੋਂ ਇੱਕ ਵਾਰ ਚਲੇ ਜਾਣ ਤਾਂ ਕਦੇ ਵੀ ਵਾਪਸ ਨਹੀਂ ਮਿਲਦੇ। ਮਾਂ ਇਕ ਇਨਸਾਨ ਲਈ ਸਭ ਤੋਂ ਪਹਿਲੀ ਗੁਰੂ, ਅਧਿਆਪਕ ਤੇ ਇਕ ਮਾਰਗਦਰਸ਼ਕ ਹੋਣ ਦੇ ਨਾਲ-ਨਾਲ ਮਮਤਾ ਦੀ ਲਾਮਿਸਾਲ ਮੂਰਤ ਵੀ ਹੈ। ਮਾਂ ਕਹਿਣ ਨੂੰ ਤਾਂ ਇਕ ਛੋਟਾ ਜਿਹਾ ਸ਼ਬਦ ਹੈ, ਪਰ ਵਿਸ਼ਾਲਤਾ ਇੰਨੀ ਮਹਾਨ ਕਿ ਸਾਰੀ ਕਾਇਨਾਤ ਨੂੰ ਆਪਣੀ ਬੁੱਕਲ ਵਿਚ ਲਕੋਈ ਬੈਠੀ ਹੈ। ਮਾਪਿਆਂ ਦੇ ਜਾਣ ਤੋਂ ਬਾਅਦ ਕੁਦਰਤ ਦੀ ਅਨਮੋਲ ਦਾਤ ਦੀ ਕਮੀ ਹੋਰ ਵੀ ਵਧੇਰੇ ਮਹਿਸੂਸ ਹੁੰਦੀ ਹੈ।

PunjabKesari

ਇਹ ਵਿਚਾਰ ਫਾਦਰ ਫਰੈੱਡੀ ਨੇ ਆਸਟ੍ਰੇਲੀਆ ਦੇ ਉੱਘੇ ਬਿਜਨਸਮੈਨ ਡਾਕਟਰ ਬਰਨਾਰਡ ਮਲਿਕ ਨੇ ਡਾਇਰੈਕਟਰ ਅਮੈਰੀਕਨ ਕਾਲਜ ਅਤੇ ਪਾਪੂਆ ਨਿਊ ਗਿਨੀ ਦੇ ਪ੍ਰਧਾਨ ਮੰਤਰੀ ਦੇ ਆਸਟ੍ਰੇਲੀਆ ਲਈ ਵਪਾਰ ਅਤੇ ਸਿੱਖਿਆ ਦੇ ਰਾਜਦੂਤ ਦੇ ਗ੍ਰਹਿ ਵਿਖੇ ਸ਼੍ਰੀਮਤੀ ਮਾਰਥਾ ਮਲਿਕ ਜੀ ਦੀ ਬਰਸੀ ਮੌਕੇ ਆਖੇ। ਮਾਤਾ ਜੀ ਇਕ ਬਹੁਤ ਹੀ ਸ਼ਾਂਤ ਸੁਭਾਅ ਤੇ ਸੇਵਾ ਭਾਵਨਾ ਨਾਲ ਭਰਪੂਰ ਸਨ। ਉਹ ਆਪਣੇ ਪਿੱਛੇ 5 ਪੁੱਤਰ ਤੇ 4 ਧੀਆਂ ਨੂੰ ਛੱਡ ਕੇ ਪਰਮ ਪਿਤਾ ਪ੍ਰਮਾਤਮਾ ਦੇ ਚਰਨਾਂ ਵਿਚ ਜਾ ਵਿਰਾਜੇ ਸਨ। ਇਸ ਸ਼ੋਕ ਸਭਾ ਵਿਚ ਹੋਰਨਾਂ ਤੋਂ ਇਲਾਵਾ ਸ਼੍ਰੀਮਤੀ ਦਮਨ ਮਲਿਕ, ਡਾਕਟਰ ਹਰਵਿੰਦਰ ਸਿੰਘ, ਸ਼ੋਇਬ ਜ਼ਾਇਦੀ, ਡਾਕਟਰ ਹੈਰੀ, ਦਲਵੀਰ ਹਲਵਾਰਵੀ,  ਚਿਰਾਥ ਰੋਡਰਿਗੋ ਆਦਿ ਪ੍ਰਮੁੱਖ ਸ਼ਖਸ਼ੀਅਤਾਂ ਹਾਜ਼ਰ ਸਨ। 


author

cherry

Content Editor

Related News