ਜਾਪਾਨ, ਅਮਰੀਕਾ ਤੇ ਫਿਲੀਪੀਨ ਦਰਮਿਆਨ ਹੋ ਸਕਦੈ ਸਮੁੰਦਰੀ ਸੁਰੱਖਿਆ ਸਮਝੌਤਾ
Tuesday, Sep 06, 2022 - 09:52 PM (IST)
 
            
            ਟੋਕੀਓ-ਟੋਕੀਓ 'ਚ ਇਕ ਅਮਰੀਕੀ ਡਿਪਲੋਮੈਟ ਨੇ ਚੀਨ ਦੀਆਂ 'ਵਧਦੀਆਂ ਹਮਲਾਵਰ ਸਮੁੰਦਰੀ ਗਤੀਵਿਧੀਆਂ' ਦੀ ਆਲੋਚਨਾ ਕਰਦੇ ਹੋਏ ਮੰਗਲਵਾਰ ਨੂੰ ਉਨ੍ਹਾਂ ਨੂੰ ਸਰੋਤਾਂ ਨਾਲ ਭਰਪੂਰ ਹਿੰਦ-ਪ੍ਰਸ਼ਾਂਤ ਜਲ ਮਾਰਗ ਦੀ ਸੁਰੱਖਿਆ ਲਈ ਖਤਰਾ ਦੱਸਿਆ। ਜ਼ਿਕਰਯੋਗ ਹੈ ਕਿ ਅਮਰੀਕਾ ਆਪਣੇ ਸਹਿਯੋਗੀ ਦੇਸ਼ਾਂ ਜਾਪਾਨ ਅਤੇ ਫਿਲੀਪੀਨ ਨਾਲ ਸਮੁੰਦਰੀ ਸੁਰੱਖਿਆ ਸਮਝੌਤਾ ਕਰਨਾ ਚਾਹੁੰਦਾ ਹੈ, ਅਜਿਹੇ 'ਚ ਉਸ ਦਾ ਇਹ ਬਿਆਨ ਮਹੱਤਵਪੂਰਨ ਹੈ।
ਇਹ ਵੀ ਪੜ੍ਹੋ : ਯਮਨ 'ਚ ਸੁਰੱਖਿਆ ਚੌਕੀ 'ਤੇ ਅੱਤਵਾਦੀਆਂ ਨੇ ਕੀਤਾ ਹਮਲਾ, 14 ਲੋਕਾਂ ਦੀ ਹੋਈ ਮੌਤ
ਅਮਰੀਕਾ ਦੇ ਡਿਪਟੀ ਚੀਫ ਆਫ ਮਿਸ਼ਨ ਰੇਮੰਡ ਗ੍ਰੀਨੀ ਨੇ ਕਿਹਾ ਕਿ ਅੰਤਰਰਾਸ਼ਟਰੀ ਕਾਨੂੰਨ ਦੀ ਤੁਲਨਾ ਅਤੇ ਬੀਜਿੰਗ ਦੀਆਂ ਹਲਮਵਾਰ ਗਤੀਵਿਧੀਆਂ ਦਾ ਟੀਚਾ ਖੇਤਰ 'ਚ ਉਸ ਦੇ ਕੰਟਰੋਲ ਨੂੰ ਵਧਾਉਣਾ ਹੈ। ਤਿੰਨਾਂ ਦੇਸ਼ਾਂ ਦੇ ਅਧਿਕਾਰੀਆਂ ਦਰਮਿਆਨ ਬੈਠਕ ਤੋਂ ਪਹਿਲਾਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਗ੍ਰੀਨੀ ਨੇ ਕਿਹਾ ਕਿ ਖਾਸ ਤੌਰ 'ਤੇ ਪੀਪੁਲਸ ਰਿਪਬਲਿਕ ਆਫ ਚਾਈਨਾ (ਚੀਨ) ਦੀ ਹਮਲਾਵਰ ਸਮੁੰਦਰੀ ਗਤੀਵਿਧੀਆਂ ਸਾਡੇ ਜਲ ਮਾਰਗਾਂ ਦੀ ਸੁਰੱਖਿਆ ਲਈ ਖਤਰਾ ਬਣ ਰਹੀਆਂ ਹਨ। ਉਨ੍ਹਾਂ ਕਿਹਾ ਕਿ ਤਾਕਤ ਦੀ ਵਰਤੋਂ ਅਤੇ ਸਿੱਧੀਆਂ ਧਮਕੀਆਂ ਰਾਹੀਂ ਹਿੰਦ-ਪ੍ਰਸ਼ਾਂਤ ਜਲ ਖੇਤਰ 'ਤੇ ਕੋਈ ਵੀ ਹਾਵੀ ਨਹੀਂ ਹੋ ਸਕਦਾ ਹੈ।
ਇਹ ਵੀ ਪੜ੍ਹੋ : ਪੁਤਿਨ, ਚੀਨ ਤੇ ਹੋਰ ਦੇਸ਼ਾਂ ਨਾਲ ਚੱਲ ਰਹੇ ਸਾਂਝੇ ਫੌਜੀ ਅਭਿਆਸ 'ਚ ਹੋਏ ਸ਼ਾਮਲ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            