ਬ੍ਰਿਸਬੇਨ 'ਚ ਮਨਮੀਤ ਅਲੀਸ਼ੇਰ ਦੀ ਬਰਸੀ ਮੌਕੇ ਸ਼ਰਧਾਂਜਲੀਆਂ ਭੇਂਟ

Tuesday, Oct 29, 2024 - 04:20 PM (IST)

ਬ੍ਰਿਸਬੇਨ 'ਚ ਮਨਮੀਤ ਅਲੀਸ਼ੇਰ ਦੀ ਬਰਸੀ ਮੌਕੇ ਸ਼ਰਧਾਂਜਲੀਆਂ ਭੇਂਟ

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)- ਮਰਹੂਮ ਮਨਮੀਤ ਅਲੀਸ਼ੇਰ ਦੀ 8ਵੀਂ ਬਰਸੀ ਮੌਕੇ ਵਿਛੜੀ ਰੂਹ ਦੀ ਯਾਦ 'ਚ ਮਨਮੀਤ ਪੈਰਾਡਾਈਜ਼ ਪਾਰਕ, ਲਕਸਵਰਥ ਪਲੇਸ ਮੁਰੂਕਾ ਬ੍ਰਿਸਬੇਨ ਵਿਖੇ ਆਰ. ਟੀ. ਬੀ. ਯੂਨੀਅਨ, ਬੱਸ ਟਰਾਂਸਪੋਰਟ ਮੈਨੇਜਮੈਂਟ, ਰਾਜਨੀਤਿਕ, ਸਮਾਜਿਕ,ਧਾਰਮਿਕ ਅਤੇ ਪੰਜਾਬੀ ਭਾਈਚਾਰੇ ਵੱਲੋਂ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਯਾਦਗਾਰੀ ਸਮਾਗਮ 'ਚ ਟਾਮ ਬਰਾਊਨ, ਬੈਨਟ ਰੋਚ, ਬ੍ਰੇਟ ਹੋਵ, ਸਮੰਥਾ ਅਬੇਡੀਰਾ, ਗਲੈਨ, ਜਸਪਾਲ ਸੰਧੂ, ਅਮਨ ਭੰਗੂ, ਨਵਦੀਪ ਸਿੰਘ, ਮਨਮੋਹਨ ਸਿੰਘ, ਸਿਮਰਨਦੀਪ ਕੌਰ, ਪ੍ਰਿਤਪਾਲ ਸਿੰਘ, ਨਵਦੀਪ ਸਿੰਘ ਚਾਹਲ, ਆਰ. ਟੀ. ਬੀ. ਯੂਨੀਅਨ ਦੇ ਆਗੂ, ਬੱਸ ਟਰਾਂਸਪੋਰਟ ਮੈਨੇਜਮੈਂਟ ਦੇ ਨੁਮਾਇੰਦੇ, ਵੱਖ-ਵੱਖ ਬੱਸ ਡਿੱਪੂਆਂ ਦੇ ਡਰਾਈਵਰਾਂ, ਪਰਿਵਾਰਕ ਮੈਂਬਰਾਂ, ਪੰਜਾਬੀ ਭਾਈਚਾਰੇ ਨਾਲ ਸਬੰਧਿਤ ਅਤੇ ਸਥਾਨਕ ਲੋਕਾਂ ਵੱਲੋਂ ਮਰਹੂਮ ਮਨਮੀਤ ਅਲੀਸ਼ੇਰ ਨੂੰ ਭਾਵ-ਭਿੰਨੀਆਂ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ।

PunjabKesari

PunjabKesari

ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਬੋਲਦਿਆਂ ਕਿਹਾ ਕਿ ਮਨਮੀਤ ਸਮੁੱਚੇ ਪੰਜਾਬੀ ਭਾਈਚਾਰੇ ਦਾ ਮਾਣ ਸੀ ਅਤੇ ਉਹ ਹਮੇਸ਼ਾ ਸਾਡੇ ਦਿਲਾਂ ਵਿੱਚ ਵੱਸਦਾ ਰਹੇਗਾ। ਉਸਦੀ ਦਰਦਨਾਕ ਮੌਤ ਨੇ ਮਨੁੱਖਤਾ ਨੂੰ ਸ਼ਰਮਸਾਰ ਕੀਤਾ ਹੈ, ਸਮੁੱਚਾ ਭਾਈਚਾਰਾ ਅੱਜ ਵੀ ਸਦਮੇ ਦਾ ਸ਼ਿਕਾਰ ਹੈ। ਜ਼ਿਕਰਯੋਗ ਹੈ ਕਿ 28 ਅਕਤੂਬਰ 2016 ਦੀ ਚੰਦਰੀ ਸਵੇਰ ਨੂੰ ਐਂਥਨੀ ਉਡਨੋਹੀਓ ਨਾਮੀ ਸਥਾਨਕ ਵਿਅਕਤੀ ਨੇ ਮਨਮੀਤ ਅਲੀਸ਼ੇਰ ਨੂੰ ਬੱਸ ਡਰਾਈਵਰ ਦੀ ਡਿਊਟੀ ਦੌਰਾਨ ਜਲਣਸ਼ੀਲ ਪਦਾਰਥ ਪਾ ਕੇ ਜਿੰਦਾ ਸਾੜ ਕੇ ਮਾਰ ਦਿੱਤਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

cherry

Content Editor

Related News