ਪਾਕਿ ''ਚ ਪ੍ਰਧਾਨ ਮੰਤਰੀ ਮੁੱਖ ਦਫਤਰ ਦੇ ਸਾਹਮਣੇ ਵਿਅਕਤੀ ਨੇ ਕੀਤੀ ਖੁਦਕੁਸ਼ੀ

Saturday, Apr 04, 2020 - 06:03 PM (IST)

ਪਾਕਿ ''ਚ ਪ੍ਰਧਾਨ ਮੰਤਰੀ ਮੁੱਖ ਦਫਤਰ ਦੇ ਸਾਹਮਣੇ ਵਿਅਕਤੀ ਨੇ ਕੀਤੀ ਖੁਦਕੁਸ਼ੀ

ਇਸਲਾਮਾਬਾਦ- ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿਚ ਇਕ ਵਿਅਕਤੀ ਨੇ ਪੁਲਸ 'ਤੇ ਧੱਕੇਸ਼ਾਹੀ ਦਾ ਦੋਸ਼ ਲਾਉਂਦੇ ਹੋਏ ਪ੍ਰਧਾਨ ਮੰਤਰੀ ਦਫਤਰ ਦੇ ਸਾਹਮਣੇ ਆਪਣੇ ਸਰੀਰ ਨੂੰ ਅੱਗ ਲਾ ਕੇ ਜਾਨ ਦੇ ਦਿੱਤੀ। ਇਸ ਦੀ ਜਾਣਕਾਰੀ ਪਾਕਿਸਤਾਨ ਦੀ ਪੁਲਸ ਵਲੋਂ ਦਿੱਤੀ ਗਈ ਹੈ।

ਜਾਣਕਾਰੀ ਮੁਤਾਬਕ ਫੈਜ਼ਲ ਅਜੀਜ਼ ਨਾਂ ਦਾ ਇਕ ਵਿਅਕਤੀ ਸ਼ੁੱਕਰਵਾਰ ਨੂੰ ਇੰਸਟੀਚਿਊਸ਼ਨਲ ਅਵੈਨਿਊ 'ਤੇ ਪ੍ਰਧਾਨ ਮੰਤਰੀ ਦਫਤਰ ਦੇ ਦੂਜੇ ਗੇਟ 'ਤੇ ਪਹੁੰਚਿਆ। ਉਹ ਮੁਰੀ ਪੁਲਸ ਦੇ ਖਿਲਾਫ ਨਾਅਰੇਬਾਜ਼ੀ ਕਰਨ ਲੱਗਿਆ ਤੇ ਉਸਨੇ ਆਪਣੇ ਸਰੀਰ 'ਤੇ ਤੇਲ ਛਿੜਕ ਲਿਆ ਤੇ ਅੱਗ ਲਾ ਲਈ। ਪੁਲਸ ਦੇ ਇਕ ਦਲ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਉਸ ਨੂੰ ਨੇੜੇ ਦੇ ਹਸਪਤਾਲ ਦਾਖਲ ਕਰਵਾਇਆ ਪਰ ਗੰਭੀਰ ਰੂਪ ਨਾਲ ਝੁਲਸ ਜਾਣ ਕਾਰਣ ਪੀੜਤ ਨੇ ਦਮ ਤੋੜ ਦਿੱਤਾ। ਬਾਅਦ ਵਿਚ ਮੁੱਖ ਦਫਤਰ ਦੀ ਪੁਲਸ ਥਾਣੇ ਦੇ ਮੁਖੀ ਅਸੀਮ ਗੁਲਜ਼ਾਰ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਅਜੀਜ਼ ਨੇ ਆਪਣੇ ਖੇਤਰ ਦੇ ਇਕ ਪ੍ਰਭਾਵਸ਼ਾਲੀ ਨੇਤਾ ਦੇ ਖਿਲਾਫ ਮੁਰੀ ਦੇ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਸੀ ਪਰ ਪੁਲਸ ਨੇ ਉਸ 'ਤੇ ਕੋਈ ਕਾਰਵਾਈ ਨਹੀਂ ਕੀਤੀ। ਗੁਲਜ਼ਾਰ ਮੁਤਾਬਕ ਅਜੀਜ਼ ਨੇ ਮਰਨ ਤੋਂ ਪਹਿਲਾਂ ਪੁਲਸ ਦੇ ਸਾਹਮਣੇ ਬਿਆਨ ਦਿੱਤਾ ਕਿ ਉਸ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ। ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਸ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ।


author

Baljit Singh

Content Editor

Related News