ਬ੍ਰਿਸਬੇਨ 'ਚ ਇਕ ਘਰ 'ਤੇ ਬੰਬ ਨਾਲ ਕੀਤਾ ਗਿਆ ਹਮਲਾ, ਇਕ ਦੀ ਹਾਲਤ ਗੰਭੀਰ(ਤਸਵੀਰਾਂ)
Thursday, Nov 02, 2017 - 10:33 AM (IST)

ਬ੍ਰਿਸਬੇਨ (ਬਿਊਰੋ)— ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਵਿਚ ਇਕ ਆਦਮੀ ਬੁਰੀ ਤਰ੍ਹਾਂ ਸੜ ਗਿਆ, ਜਦੋਂ ਵਿਅਕਤੀਆਂ ਦੇ ਇਕ ਸਮੂਹ ਨੇ ਉਸ ਦੇ ਘਰ ਨੂੰ ਅੱਗ ਲੱਗਾ ਦਿੱਤੀ। ਉਸ ਸਮੇਂ ਘਰ ਵਿਚ ਆਦਮੀ ਦੇ ਇਲਾਵਾ ਉਸ ਦੀ ਗਰਭਵਤੀ ਭੈਣ, ਇਕ 8 ਸਾਲਾ ਬੱਚਾ ਅਤੇ 68 ਸਾਲਾ ਇਕ ਬਜ਼ੁਰਗ ਔਰਤ ਵੀ ਮੌਜੂਦ ਸੀ।
ਰਾਤ ਦੇ ਲੱਗਭਗ 10:15 ਵਜੇ ਮਜ਼ੈਕਨੇਜ਼ੀ ਵਿਚ ਘਰ ਦੀ ਖਿੜਕੀ ਨੂੰ ਤੋੜਿਆ ਗਿਆ ਅਤੇ ਐਕਸੀਲੇਟਰ ਅੰਦਰ ਸੁੱਟਿਆ ਗਿਆ। ਇਸ ਮਗਰੋਂ ਘਰ ਨੂੰ ਅੱਗ ਲੱਗ ਗਈ ਅਤੇ ਹਮਲਾ ਕਰਨ ਵਾਲੇ ਤਿੰਨੇ ਵਿਅਕਤੀ ਇਕ ਗੱਡੀ ਵਿਚ ਬੈਠ ਕੇ ਮੌਕੇ ਤੋਂ ਭੱਜ ਗਏ।
ਚੰਗੀ ਕਿਸਮਤ ਨਾਲ ਘਰ ਦਾ ਫਾਇਰ ਅਲਾਰਮ ਵੱਜਣ ਨਾਲ ਉਨ੍ਹਾਂ ਦੀ ਨੀਂਦ ਖੁੱਲ ਗਈ ਅਤੇ ਉਨ੍ਹਾਂ ਦੀ ਜਾਨ ਬਚ ਗਈ। ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਪਰ ਆਦਮੀ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਬੁਰੀ ਤਰ੍ਹਾਂ ਸੜ ਗਿਆ।
ਕਾਰਜਕਾਰੀ ਇੰਸਪੈਕਟਰ ਟਿਮ ਕਲਾਰਕ ਨੇ ਦੱਸਿਆ ਕਿ ਬਚਾਅ ਕਰਮੀਆਂ ਨੇ ਮੌਕੇ 'ਤੇ ਪਹੁੰਚ ਕੇ ਰਾਹਤ ਕੰਮ ਜਾਰੀ ਕਰ ਦਿੱਤਾ ਹੈ।