ਡੁੱਬ ਰਹੀ ਧੀ ਨੂੰ ਬਚਾਉਣ ਗਏ ਪਿਤਾ ਦੀ ਮੌਤ, ''ਪਿਤਾ ਦਿਹਾੜੇ'' ਟੁੱਟਾ ਦੁੱਖਾਂ ਦਾ ਪਹਾੜ

06/23/2020 5:21:37 PM

ਸਰੀ- ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਵਿਚ ਫਾਦਰਜ਼ ਡੇਅ ('ਪਿਤਾ ਦਿਹਾੜੇ') ਵਾਲੇ ਦਿਨ ਇਕ ਦੁੱਖਦਾਈ ਘਟਨਾ ਵਾਪਰੀ। ਓਕਾਂਗਾਨ ਵਿਚ ਐਤਵਾਰ ਸ਼ਾਮ ਇਕ ਪਰਿਵਾਰ ਮਿੱਲ ਕਰੀਕ ਝਰਨੇ ਵੱਲ ਘੁੰਮਣ ਗਿਆ ਸੀ। ਇਸ ਦੌਰਾਨ ਕਾਸ਼ਿਫ ਸ਼ੇਖ ਦੀ 13 ਸਾਲਾ ਧੀ ਦਾ ਪੈਰ ਤਿਲਕ ਗਿਆ ਤੇ ਉਹ ਪਾਣੀ ਵਿਚ ਡਿੱਗ ਗਈ। ਉਸ ਨੂੰ ਬਚਾਉਣ ਲਈ ਕਾਸ਼ਿਫ ਨੇ ਪਾਣੀ ਵਿਚ ਛਾਲ ਮਾਰ ਦਿੱਤੀ। 

PunjabKesari

ਕੁੜੀ ਤਾਂ ਬਚ ਗਈ ਪਰ 46 ਸਾਲਾ ਕਾਸ਼ਿਫ ਨੂੰ ਬਚਾਇਆ ਨਾ ਜਾ ਸਕਿਆ। ਮੌਕੇ 'ਤੇ ਪੁੱਜੀ ਪੁਲਸ ਨੇ ਕਾਸ਼ਿਫ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਬਚਾਇਆ ਨਾ ਜਾ ਸਕਿਆ। ਉੱਥੇ ਮੌਜੂਦ ਕਈ ਲੋਕਾਂ ਨੇ ਕੋਸ਼ਿਸ਼ ਕੀਤੀ ਕਿ ਕੁੜੀ ਦੇ ਪਿਤਾ ਨੂੰ ਬਚਾਇਆ ਜਾ ਸਕੇ ਪਰ ਸਾਰੀਆਂ ਕੋਸ਼ਿਸ਼ਾਂ ਧਰੀਆਂ-ਧਰਾਈਆਂ ਹੀ ਰਹਿ ਗਈਆਂ। ਪਿਤਾ ਦਿਹਾੜੇ ਪਰਿਵਾਰ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ। 

ਕਾਸ਼ਿਫ ਸ਼ੇਖ 4 ਬੱਚਿਆਂ ਦੇ ਪਿਤਾ ਸਨ। ਉਨ੍ਹਾਂ ਦੀ ਪਤਨੀ ਨੇ ਟਵਿੱਟਰ 'ਤੇ ਲਿਖਿਆ ਕਿ ਉਸ ਦੀ ਜ਼ਿੰਦਗੀ ਵੀ ਹੁਣ ਖਤਮ ਹੀ ਹੋ ਗਈ ਹੈ ਕਿਉਂਕਿ ਉਹ ਉਸ ਦੇ ਬਿਨਾ ਨਹੀਂ ਰਹਿ ਸਕਦੀ। ਉਨ੍ਹਾਂ ਦੇ ਦੋਸਤ ਤੇ ਰਿਸ਼ਤੇਦਾਰ ਉਨ੍ਹਾਂ ਨੂੰ ਚੰਗੇ ਇਨਸਾਨ ਵਜੋਂ ਯਾਦ ਕਰ ਰਹੇ ਹਨ ਤੇ ਸ਼ਰਧਾਂਜਲੀ ਦੇ ਰਹੇ ਹਨ। ਅਧਿਕਾਰੀਆਂ ਨੇ ਕਿਹਾ ਕਿ ਲੋਕਾਂ ਨੂੰ ਨਦੀਆਂ, ਝਰਨਿਆਂ ਕੋਲ ਬਹੁਤ ਧਿਆਨ ਨਾਲ ਜਾਣਾ ਚਾਹੀਦਾ ਹੈ ਤਾਂ ਕਿ ਅਜਿਹੇ ਹਾਦਸੇ ਨਾ ਵਾਪਰਨ। 
 


Lalita Mam

Content Editor

Related News