ਸੁਰੱਖਿਆ ਕਰਮਚਾਰੀਆਂ ਨੇ ਵ੍ਹਾਈਟ ਹਾਊਸ ਨੇੜਿਓਂ ਫੜਿਆ ਇਕ ਵਿਅਕਤੀ

06/20/2019 9:20:23 AM

ਵਾਸ਼ਿੰਗਟਨ— ਅਮਰੀਕਾ ਦੀ ਪੁਲਸ ਨੇ ਵ੍ਹਾਈਟ ਹਾਊਸ ਕੋਲ ਬਾਈਕ ਰੈਕ ਨੂੰ ਟੱਪਣ ਦੀ ਕੋਸ਼ਿਸ਼ ਕਰਨ ਦੇ ਦੋਸ਼ 'ਚ ਇਕ ਵਿਅਕਤੀ ਨੂੰ ਹਿਰਾਸਤ 'ਚ ਲਿਆ ਹੈ। ਬੁੱਧਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਸਥਾਨਕ ਸਮੇਂ ਮੁਤਾਬਕ ਦੁਪਹਿਰ ਸਮੇਂ 2.45 'ਤੇ ਇਕ ਵਿਅਕਤੀ ਨੇ ਬੈਕਪੈਕ ਸੁੱਟ ਦਿੱਤਾ ਅਤੇ ਪੈਂਸਿਲਵੇਨਿਆ ਅਵੈਨਿਊ ਦੇ ਫੁੱਟਪਾਥ ਤੋਂ ਇਕ ਬਾਈਕ ਰੈਕ ਨੂੰ ਟੱਪਣ ਦੀ ਕੋਸ਼ਿਸ਼ ਕੀਤੀ। ਇਸ ਦੇ ਬਾਅਦ ਮੌਕੇ 'ਤੇ ਤਾਇਨਾਤ ਅਧਿਕਾਰੀਆਂ ਨੇ ਉਸ ਨੂੰ ਹਿਰਾਸਤ 'ਚ ਲੈ ਲਿਆ। 

ਅਧਿਕਾਰੀਆਂ ਨੇ ਘਟਨਾ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਦੱਸਿਆ ਕਿ ਘਟਨਾ ਮਗਰੋਂ ਪੈਂਸਿਲਵੇਨਿਆ ਅਵੈਨਿਊ ਅਤੇ ਲਾਫੇਟ ਪਾਰਕ 'ਚ ਪੈਦਲ ਆਉਣ-ਜਾਣ 'ਤੇ ਰੋਕ ਲਗਾ ਦਿੱਤੀ ਗਈ। 
ਜ਼ਿਕਰਯੋਗ ਹੈ ਕਿ ਜਿਸ ਸਮੇਂ ਇਸ ਵਿਅਕਤੀ ਨੂੰ ਹਿਰਾਸਤ 'ਚ ਲਿਆ ਗਿਆ, ਉਸ ਸਮੇਂ ਰਾਸ਼ਟਰਪਤੀ ਟਰੰਪ ਵ੍ਹਾਈਟ ਹਾਊਸ 'ਚ ਨਹੀਂ ਸਨ ਪਰ ਇਸ ਦੇ 90 ਮਿੰਟਾਂ ਬਾਅਦ ਉਨ੍ਹਾਂ ਦੇ ਇੱਥੇ ਫਲੋਰੀਡਾ ਤੋਂ ਵਾਪਸ ਆਉਣ ਦਾ ਸ਼ਡਿਊਲ ਸੀ। ਉਹ ਦੋ ਕੁ ਦਿਨਾਂ ਲਈ ਫਲੋਰੀਡਾ ਗਏ ਹੋਏ ਸਨ। ਜ਼ਿਕਰਯੋਗ ਹੈ ਕਿ ਬਾਈਕ ਰੈਕ ਵ੍ਹਾਈਟ ਹਾਊਸ ਤੋਂ 10-15 ਫੁੱਟ ਦੀ ਦੂਰੀ 'ਤੇ ਹੈ।


Related News