95 ਸਾਲਾ ਵਿਅਕਤੀ ''ਤੇ ਲੱਗੇ 36 ਹਜ਼ਾਰ ਲੋਕਾਂ ਦੇ ਕਤਲ ਦੇ ਦੋਸ਼

Saturday, Nov 24, 2018 - 03:32 PM (IST)

95 ਸਾਲਾ ਵਿਅਕਤੀ ''ਤੇ ਲੱਗੇ 36 ਹਜ਼ਾਰ ਲੋਕਾਂ ਦੇ ਕਤਲ ਦੇ ਦੋਸ਼

ਬਰਲਿਨ(ਏਜੰਸੀ)— ਜਰਮਨੀ 'ਚ 95 ਸਾਲ ਦੇ ਇਕ ਬਜ਼ੁਰਗ ਵਿਅਕਤੀ 'ਤੇ ਨਾਜ਼ੀ ਕੈਂਪ 'ਚ 36 ਹਜ਼ਾਰ ਲੋਕਾਂ ਦਾ ਕਤਲ ਕਰਨ ਦਾ ਦੋਸ਼ ਲੱਗਾ ਹੈ। ਦੂਜੇ ਵਿਸ਼ਵ ਯੁੱਧ ਦੌਰਾਨ ਇਹ ਵਿਅਕਤੀ ਕੈਂਪ ਦੇ ਗਾਰਡ ਦੇ ਰੂਪ 'ਚ ਤਾਇਨਾਤ ਸੀ। ਜਰਮਨੀ ਦੇ ਵਕੀਲ ਪੱਖ ਨੇ ਬਰਲਿਨ ਦੇ ਰਹਿਣ ਵਾਲੇ ਹੈਂਸ ਐੱਚ ਨਾਮਕ ਵਿਅਕਤੀ 'ਤੇ ਇਹ ਦੋਸ਼ ਲਗਾਏ ਹਨ।
ਹੈਂਸ 'ਤੇ ਦੋਸ਼ ਹੈ ਕਿ ਉਸ ਨੇ ਆਸਟਰੀਆ ਦੇ ਮੌਥੈਸੇਨ ਕੈਂਪ 'ਚ ਇਸ ਅਪਰਾਧ ਨੂੰ ਅੰਜਾਮ ਦਿੱਤਾ ਸੀ। ਬਰਲਿਨ ਦੇ ਲੋਕ ਵਕੀਲ ਦਫਤਰ ਵਲੋਂ ਸ਼ੁੱਕਰਵਾਰ ਨੂੰ ਜਾਰੀ ਬਿਆਨ 'ਚ ਇਹ ਜਾਣਕਾਰੀ ਦਿੱਤੀ ਗਈ ਹੈ।
ਡੈੱਥ ਹੈੱਡ ਬਟਾਲੀਅਨ ਨਾਲ ਸਬੰਧਤ ਹੈਂਸ 1944 ਤੋਂ 1945 ਦੌਰਾਨ ਕੈਂਪ ਦੇ ਗਾਰਡ ਵਜੋਂ ਤਾਇਨਾਤ ਰਿਹਾ। ਇਸ ਦੌਰਾਨ ਕੈਂਪ 'ਚ 36,223 ਕੈਦੀਆਂ ਦੀ ਮੌਤ ਹੋ ਗਈ ਸੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਉਸ ਨੇ ਇਕ ਹੀ ਤਰੀਕੇ ਨਾਲ ਨਹੀਂ ਸਗੋਂ ਕਈ ਤਰੀਕਿਆਂ ਨਾਲ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ। ਉਸ ਨੇ ਕਈਆਂ ਨੂੰ ਗੋਲੀਆਂ ਮਾਰੀਆਂ, ਕਈਆਂ ਨੂੰ ਜ਼ਹਿਰੀਲੇ ਟੀਕੇ ਲਗਾਏ ,ੇ ਕਈਆਂ ਨੂੰ ਉਹ ਭੁੱਖੇ ਰੱਖਦਾ ਸੀ ਅਤੇ ਕਈਆਂ ਨੂੰ ਠੰਡ 'ਚ ਮਰਨ ਲਈ ਛੱਡ ਦਿੰਦਾ ਸੀ। ਉਸ ਨੇ ਬਹੁਤ ਬੇਰਹਿਮੀ ਨਾਲ 36000 ਲੋਕਾਂ ਦੀ ਜਾਨ ਲੈ ਲਈ।


Related News