ਟਰਨਬੁਲ ਹੀ ਰਹਿਣਗੇ ਆਸਟਰੇਲੀਆ ਦੇ ਪ੍ਰਧਾਨ ਮੰਤਰੀ

08/21/2018 9:13:39 AM

ਸਿਡਨੀ— ਆਸਟਰੇਲੀਆ 'ਚ ਮੈਲਕਮ ਟਰਨਬੁਲ ਪ੍ਰਧਾਨ ਮੰਤਰੀ ਬਣੇ ਰਹਿਣਗੇ। ਉਨ੍ਹਾਂ ਨੇ ਅਗਵਾਈ ਚੁਣੌਤੀ (ਲੀਡਰਸ਼ਿਪ ਚੈਲੇਂਜ) 'ਚ ਗ੍ਰਹਿ ਮੰਤਰੀ ਪੀਟਰ ਡਟਨ ਨੂੰ ਮੰਗਲਵਾਰ ਨੂੰ ਹਰਾ ਦਿੱਤਾ। ਐੱਮ.ਪੀ. ਨੋਲਾ ਮੈਰਿਨੋ ਨੇ ਦੱਸਿਆ ਕਿ ਟਰਨਬੁਲ ਨੇ ਲਿਬਰਲ ਪਾਰਟੀ ਦੀ ਅਗਵਾਈ 'ਚ ਗ੍ਰਹਿ ਮੰਤਰੀ ਡਟਨ ਨੂੰ 35 ਦੇ ਮੁਕਾਬਲੇ 48 ਵੋਟਾਂ ਨਾਲ ਹਰਾ ਦਿੱਤਾ।

ਜ਼ਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਦੀਆਂ ਰੁਕਾਵਟਾਂ ਅਤੇ ਜਨਮਤ ਸਰਵੇਖਣ 'ਚ ਗਿਣਤੀ ਦੀ ਗਿਰਾਵਟ ਦੇ ਬਾਅਦ ਟਰਨਬੁਲ ਨੇ ਮੰਗਲਵਾਰ ਨੂੰ ਅਗਵਾਈ ਲਈ ਮਤਦਾਨ ਦੀ ਘੋਸ਼ਣਾ ਕੀਤੀ ਸੀ। ਦੱਖਣੀ ਆਸਟਰੇਲੀਆ ਦੀ ਫਲਿੰਡਰਸ ਯੂਨੀਵਰਸਿਟੀ 'ਚ ਰਾਜਨੀਤਕ ਵਿਗਿਆਨ ਦੇ ਪ੍ਰੋਫੈਸਰ ਹੇਡਨ ਮੈਨਿੰਗ ਨੇ ਕਿਹਾ,''ਅਸੀਂ ਇਸ ਨੂੰ ਆਸਟਰੇਲੀਆਈ ਸਿਆਸਤ 'ਚ ਮੌਕੇ ਦੇ ਤੌਰ 'ਤੇ ਦੇਖਦੇ ਹਾਂ। ਇਹ ਦੋ ਪੱਧਰੀ ਕਾਰਵਾਈ ਪ੍ਰਧਾਨ ਮੰਤਰੀ ਨੂੰ ਹਟਾਉਣ ਲਈ ਕੀਤੀ ਗਈ ਸੀ। ਵੋਟਾਂ ਦੀ ਗਿਣਤੀ ਕਾਫੀ ਨੇੜੇ ਸੀ, ਨਿਸ਼ਚਿਤ ਰੂਪ ਨਾਲ ਆਉਣ ਵਾਲੇ ਸਮੇਂ ਲਈ ਕੁਝ ਹੋਰ ਸੰਕੇਤ ਹਨ। ਅਗਵਾਈ ਚੁਣੌਤੀ 'ਚ ਹਾਰ ਮਿਲਣ ਮਗਰੋਂ ਡਟਨ ਨੇ ਮੰਤਰੀ ਮੰਡਲ 'ਚੋਂ ਅਸਤੀਫਾ ਦੇ ਦਿੱਤਾ ਹੈ।


Related News