'ਮਹਾਰਾਜਾ ਰਣਜੀਤ ਸਿੰਘ ਹਨ ਦੁਨੀਆ ਦੇ ਹੁਣ ਤੱਕ ਦੇ ਸਭ ਤੋਂ ਮਹਾਨ ਨੇਤਾ'

Friday, Mar 06, 2020 - 01:21 PM (IST)

'ਮਹਾਰਾਜਾ ਰਣਜੀਤ ਸਿੰਘ ਹਨ ਦੁਨੀਆ ਦੇ ਹੁਣ ਤੱਕ ਦੇ ਸਭ ਤੋਂ ਮਹਾਨ ਨੇਤਾ'

ਲੰਡਨ- ਬੀਬੀਸੀ ਵਰਲਡ ਹਿਸਟ੍ਰੀ ਮੈਗਜ਼ੀਨ ਵਲੋਂ ਕਰਵਾਏ ਗਏ ਇਕ ਸਰਵੇਖਣ ਵਿਚ ਭਾਰਤ ਵਿਚ ਸਿੱਖ ਸਮਰਾਜ ਦੇ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਨੂੰ 'ਹੁਣ ਤੱਕ ਦਾ ਸਭ ਤੋਂ ਮਹਾਨ ਨੇਤਾ' ਚੁਣਿਆ ਗਿਆ ਹੈ। ਇਸ ਪੋਲ ਵਿਚ 5000 ਤੋਂ ਵਧੇਰੇ ਪਾਠਕਾਂ ਨੇ ਵੋਟਿੰਗ ਕੀਤੀ ਸੀ। 38 ਫੀਸਦੀ ਤੋਂ ਵਧੇਰੇ ਵੋਟਾਂ ਨਾਲ ਇਕ ਨਵਾਂ ਸਹਿਣਸ਼ੀਲ ਸਮਰਾਜ ਬਣਾਉਣ ਦੇ ਲਈ ਸਿੰਘ ਦੀ ਸ਼ਲਾਘਾ ਕੀਤੀ ਗਈ।

25 ਫੀਸਦੀ ਵੋਟ ਦੇ ਨਾਲ ਦੂਜੇ ਸਥਾਨ 'ਤੇ ਅਫਰੀਕੀ ਸੁਤੰਤਰਤਾ ਸੈਨਾਨੀ ਅਮਲਕਰ ਕੈਬ੍ਰਾਲ ਰਹੇ। ਉਹਨਾਂ ਨੇ ਪੁਰਤਗਾਲੀ ਕਬਜ਼ੇ ਤੋਂ ਦੇਸ਼ ਨੂੰ ਮੁਕਤ ਕਰਵਾਉਣ ਦੇ ਲਈ 10 ਲੱਖ ਤੋਂ ਵਧੇਰੇ ਗਿਨੀਅਨ ਨੂੰ ਇਕੱਠਾ ਕੀਤਾ ਤੇ ਕਈ ਹੋਰ ਬਸਤੀਵਾਦੀ ਅਫਰੀਕੀ ਦੇਸ਼ਾਂ ਨੂੰ ਸੁਤੰਤਰਤਾ ਦੇ ਲਈ ਉੱਠਣ ਤੇ ਲੜਨ ਦੇ ਲਈ ਪ੍ਰੇਰਿਤ ਕੀਤਾ। ਬ੍ਰਿਟੇਨ ਦੇ ਯੁੱਧ ਦੇ ਸਮੇਂ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਆਪਣੇ ਤੁਰੰਤ ਲਏ ਫੈਸਲੇ ਤੇ ਤੇਜ਼ ਸਿਆਸੀ ਪੈਂਤਰੇਬਾਜ਼ੀ ਦੇ ਲਈ 7 ਫੀਸਦੀ ਵੋਟਾਂ ਨਾਲ ਤੀਜੇ ਸਥਾਨ 'ਤੇ ਰਹੇ।

ਇਸ ਸੂਚੀ ਵਿਚ ਅਮਰੀਕੀ ਰਾਸ਼ਟਰਪਤੀ ਇਬਰਾਹੀਮ ਲਿੰਕਨ ਚੌਥੇ ਸਥਾਨ 'ਤੇ ਅਤੇ ਬ੍ਰਿਟਿਸ਼ ਸਮਰਾਜੀ ਐਲਿਜ਼ਾਬੇਥ ਪਹਿਲੀ ਪੰਜਵੇਂ ਸਥਾਨ 'ਤੇ ਰਹੀ। ਚੋਟੀ ਦੇ 20 ਨੇਤਾਵਾਂ ਵਿਚ ਯੂਕੇ, ਅਮਰੀਕਾ, ਏਸ਼ੀਆ ਤੇ ਅਫਰੀਕਾ ਤੋਂ ਦੁਨੀਆਭਰ ਦੇ ਇਤਿਹਾਸ ਦੇ ਕੁਝ ਸਭ ਤੋਂ ਪ੍ਰਸਿਧ ਨੇਤਾ ਸ਼ਾਮਲ ਹਨ, ਜਿਹਨਾਂ ਵਿਚ ਮੁਗਲ ਸਮਰਾਟ ਅਕਬਰ, ਫ੍ਰੈਂਚ ਫੌਜੀ ਨੇਤਾ ਜੋਨ ਆਫ ਆਰਕ ਤੇ ਰੂਸੀ ਮਹਾਰਾਣੀ ਕੈਥਰੀਨ ਦ ਗ੍ਰੇਟ ਸ਼ਾਮਲ ਹਨ।

ਇਹ ਵੀ ਪੜ੍ਹੋ- 

H1-B : ਅਮਰੀਕਾ ਵਿਚ ਵੱਡੇ ਪੱਧਰ 'ਤੇ ਰੱਦ ਹੋ ਰਹੀਆਂ ਭਾਰਤੀ IT ਕੰਪਨੀਆਂ ਦੀਆਂ ਅਰਜ਼ੀਆਂ

ਮੀਟਿੰਗ ਦੌਰਾਨ ਟਰੂਡੋ ਦੀ ਗੋਦੀ 'ਚ ਨਜ਼ਰ ਆਈ ਬੱਚੀ, ਤਸਵੀਰ ਵਾਇਰਲ


author

Baljit Singh

Content Editor

Related News