ਲੰਡਨ 'ਚ ਇਮਰਾਨ ਦੇ ਮੰਤਰੀ 'ਤੇ ਸੁੱਟੇ ਗਏ ਅੰਡੇ, ਲੋਕਾਂ ਨੇ ਉਡਾਇਆ ਮਜ਼ਾਕ
Wednesday, Aug 21, 2019 - 02:13 PM (IST)

ਲੰਡਨ (ਬਿਊਰੋ)— ਲੰਡਨ ਵਿਚ ਪਾਕਿਸਤਾਨ ਦੇ ਇਕ ਮੰਤਰੀ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ। ਅਸਲ ਵਿਚ ਲੰਡਨ ਵਿਚ ਇਮਰਾਨ ਖਾਨ ਦੇ ਰੇਲਵੇ ਮੰਤਰੀ ਸ਼ੇਖ ਰਸ਼ੀਦ ਅਹਿਮਦ 'ਤੇ ਅੰਡੇ ਸੁੱਟੇ ਗਏ। ਘਟਨਾ 18 ਅਗਸਤ ਦੀ ਹੈ। ਦੱਸਿਆ ਗਿਆ ਹੈ ਕਿ ਅਹਿਮਦ ਇਕ ਪੁਰਸਕਾਰ ਸਮਾਰੋਹ ਵਿਚ ਹਿੱਸਾ ਲੈਣ ਲਈ ਲੰਡਨ ਪਹੁੰਚੇ ਸਨ। ਉੱਥੇ ਅਚਾਨਕ ਇਕ ਵਿਅਕਤੀ ਨੇ ਉਨ੍ਹਾਂ 'ਤੇ ਅੰਡੇ ਸੁੱਟੇ ਅਤੇ ਮੌਕੇ ਤੋਂ ਭੱਜ ਗਿਆ। ਇਸ ਸਬੰਧ ਵਿਚ ਟੀਵੀ ਨੇ ਵੀਡੀਓ ਕਲਿਪ ਵੀ ਜਾਰੀ ਕੀਤਾ ਹੈ।
ਰਿਪੋਰਟ ਮੁਤਾਬਕ ਅੰਡੇ ਸੁੱਟਣ ਵਾਲਾ ਵਿਅਕਤੀ ਉਸ ਇਮਾਰਤ ਦੇ ਨੇੜੇ ਖੜ੍ਹਾ ਸੀ ਜਿੱਥੇ ਅਹਿਮਦ ਮੌਜੂਦ ਸਨ। ਅਹਿਮਦ ਦੇ ਸਮਰਥਕਾਂ ਨੇ ਉਨ੍ਹਾਂ 'ਤੇ ਅੰਡੇ ਸੁੱਟਣ ਵਾਲੇ ਸ਼ਖਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਹੇ। ਘਟਨਾ ਸਬੰਧੀ ਇਕ ਹੋਰ ਵੀਡੀਓ ਨੂੰ ਲੰਡਨ ਦੇ ਸੋਸ਼ਲ ਮੀਡੀਆ ਯੂਜ਼ਰ ਨੇ ਟਵਿੱਟਰ 'ਤੇ ਪੋਸਟ ਕੀਤਾ ਹੈ। ਇਸ ਵਿਚ ਫੁੱਟਪਾਥ 'ਤੇ ਸੁੱਟੇ ਗਏ ਅੰਡੇ ਨਜ਼ਰ ਆ ਰਹੇ ਹਨ।
Video from scene pic.twitter.com/NF4w0OMUUW
— Ahmad Waqass Goraya 🏳️🌈 (@AWGoraya) August 18, 2019
ਫਿਲਹਾਲ ਹੁਣ ਤੱਕ ਅੰਡੇ ਸੁੱਟਣ ਵਾਲੇ ਸ਼ਖਸ ਦੀ ਪਛਾਣ ਨਹੀਂ ਹੋ ਸਕੀ ਹੈ ਅਤੇ ਉਸ ਦੇ ਅਜਿਹਾ ਕਰਨ ਦੇ ਪਿੱਛੇ ਦੇ ਕਾਰਨਾਂ ਦਾ ਵੀ ਪਤਾ ਨਹੀਂ ਚੱਲ ਪਾਇਆ ਹੈ। ਸੋਸ਼ਲ ਮੀਡੀਆ 'ਤੇ ਇਸ ਘਟਨਾ ਨੂੰ ਇਮਰਾਨ ਖਾਨ ਲਈ ਸ਼ਰਮਿੰਦਗੀ ਭਰਾ ਦੱਸਦਿਆਂ ਖੂਬ ਮਜ਼ਾਕ ਉਡਾਇਆ ਜਾ ਰਿਹਾ ਹੈ ਅਤੇ ਤੰਜ਼ ਕੱਸੇ ਜਾ ਰਹੇ ਹਨ।
ਘਟਨਾ 'ਤੇ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਇਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ,''ਉਹ ਇਸ ਦੇ ਹੱਕਦਾਰ ਹਨ।'' ਜਦਕਿ ਇਕ ਹੋਰ ਯੂਜ਼ਰ ਨੇ ਲਿਖਿਆ ਕਿ ਇਕ ਘਟੀਆ ਚਰਿੱਤਰ ਵਾਲੇ ਪਾਕਿਸਤਾਨ ਦੇ ਮੰਤਰੀ ਲਈ ਇਹ ਲੋੜੀਂਦੀ ਵਸਤੂ ਦੀ ਬਰਬਾਦੀ ਸੀ।