EU ''ਚ ਬਣੇ ਰਹਿਣ ਦੀ ਮੰਗ ਨੂੰ ਲੈ ਕੇ ਲੰਡਨ ''ਚ ਵੱਡਾ ਪ੍ਰਦਰਸ਼ਨ

Sunday, Oct 21, 2018 - 10:05 AM (IST)

EU ''ਚ ਬਣੇ ਰਹਿਣ ਦੀ ਮੰਗ ਨੂੰ ਲੈ ਕੇ ਲੰਡਨ ''ਚ ਵੱਡਾ ਪ੍ਰਦਰਸ਼ਨ

ਲੰਡਨ (ਬਿਊਰੋ)— ਯੂਰਪੀ ਯੂਨੀਅਨ (EU) ਵਿਚ ਬਣੇ ਰਹਿਣ ਦੀ ਮੰਗ ਨੂੰ ਲੈ ਕੇ ਸ਼ਨੀਵਾਰ ਨੂੰ 6,70,000 ਲੋਕਾਂ ਨੇ ਲੰਡਨ ਵਿਚ ਮਾਰਚ ਕੀਤਾ। ਬ੍ਰੈਗਜ਼ਿਟ (ਯੂਰਪੀ ਯੂਨੀਅਨ ਤੋਂ ਵੱਖ ਹੋਣ ਦਾ ਮੁੱਦਾ) 'ਤੇ ਚੁਣ ਕੇ ਆਈ ਥੈਰੇਸਾ ਮੇਅ ਸਰਕਾਰ ਲਈ ਇਹ ਪ੍ਰਦਰਸ਼ਨ ਵੱਡੀ ਚੁਣੌਤੀ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ। ਬ੍ਰੈਗਜ਼ਿਟ 'ਤੇ ਵਾਰਤਾ ਵਿਚ ਇੰਨਾ ਵੱਡਾ ਵਿਰੋਧ ਪ੍ਰਦਰਸ਼ਨ ਪਹਿਲੀ ਵਾਰ ਹੋਇਆ ਹੈ। ਸਾਲ 2016 ਵਿਚ ਬ੍ਰੈਗਜ਼ਿਟ 'ਤੇ ਹੋਈ ਵੋਟਿੰਗ ਵਿਚ 52 ਫੀਸਦੀ ਲੋਕਾਂ ਨੇ ਯੂਰਪੀ ਯੂਨੀਅਨ ਤੋਂ ਵੱਖ ਹੋਣ 'ਤੇ ਰਾਏ ਜ਼ਾਹਰ ਕੀਤੀ ਸੀ। ਪ੍ਰਦਰਸ਼ਨਕਾਰੀ ਈ.ਯੂ. ਦਾ ਨੀਲਾ ਅਤੇ ਸੁਨਿਹਰੀ ਰੰਗ ਦਾ ਝੰਡਾ ਹੱਥ ਵਿਚ ਲੈ ਕੇ ਬ੍ਰੈਗਜ਼ਿਟ ਵਾਰਤਾ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਸਨ। ਇਹ ਵਾਰਤਾ ਯੂਰਪੀ ਯੂਨੀਅਨ ਤੋਂ ਬ੍ਰਿਟੇਨ ਦਾ ਰਿਸ਼ਤਾ ਤੋੜਨ ਦੇ ਸਿਲਸਿਲੇ ਵਿਚ ਚੱਲ ਰਹੀ ਹੈ। 

28 ਯੂਰਪੀ ਦੇਸ਼ਾਂ ਦਾ ਸੰਗਠਨ ਯੂਰਪੀ ਯੂਨੀਅਨ ਦੁਨੀਆ ਵਿਚ ਵਪਾਰ ਦਾ ਸਭ ਤੋਂ ਵੱਡਾ ਪਲੇਟਫਾਰਮ ਹੈ। ਪ੍ਰਦਰਸ਼ਨ ਆਯੋਜਿਤ ਕਰਨ ਵਾਲੇ ਲੋਕਾਂ ਵਿਚ ਸ਼ਾਮਲ ਜੇਮਸ ਮੈਕਗ੍ਰੋਰੀ ਮੁਤਾਬਕ ਲੋਕਾਂ ਨੂੰ ਅਹਿਸਾਸ ਹੋ ਰਿਹਾ ਹੈ ਕਿ ਬ੍ਰੈਗਜ਼ਿਟ ਦਾ ਉਨ੍ਹਾਂ ਦੀ ਜ਼ਿੰਦਗੀ ਅਤੇ ਆਉਣ ਵਾਲੀਆਂ ਪੀੜ੍ਹੀਆਂ 'ਤੇ ਬੁਰਾ ਅਸਰ ਪਵੇਗਾ। ਇਸ ਲਈ ਹੁਣ ਜ਼ਿਆਦਾਤਰ ਲੋਕ ਹੁਣ ਯੂਰਪੀ ਯੂਨੀਅਨ ਨਾਲ ਬਣੇ ਰਹਿਣਾ ਚਾਹੁੰਦੇ ਹਨ। ਪ੍ਰਦਰਸ਼ਨਕਾਰੀ ਹਾਈਡ ਪਾਰਕ ਵਿਚ ਇਕੱਠੇ ਹੋਏ ਅਤੇ ਉਹ ਡਾਊਨਿੰਗ ਸਟ੍ਰੀਟ ਸਥਿਤ ਪ੍ਰਧਾਨ ਮੰਤਰੀ ਆਵਾਸ ਦੇ ਸਾਹਮਣੇ ਤੋਂ ਲੰਘਦੇ ਸੰਸਦ ਤੱਕ ਗਏ। ਉੱਥੇ ਜਾ ਕੇ ਜਲੂਸ ਦਾ ਰਸਤਾ ਪੂਰਾ ਹੋਇਆ। ਸਾਲ 2003 ਵਿਚ ਇਰਾਕ ਯੁੱਧ ਵਿਚ ਬ੍ਰਿਟੇਨ ਦੇ ਸ਼ਾਮਲ ਹੋਣ ਦੇ ਫੈਸਲੇ ਵਿਰੁੱਧ ਹੋਏ ਪ੍ਰਦਰਸ਼ਨ ਦੇ ਬਾਅਦ ਇਹ ਹਾਲ ਹੀ ਦੇ ਦਹਾਕਿਆਂ ਵਿਚ ਸਭ ਤੋਂ ਵੱਡਾ ਵਿਰੋਧ ਪ੍ਰਦਰਸ਼ਨ ਸੀ।


author

Vandana

Content Editor

Related News