ਸਾਵਧਾਨ! ਬੱਚਿਆਂ ''ਚ ਫੈਲ ਰਹੀ ਹੈ ਕੋਰੋਨਾਵਾਇਰਸ ਵਰਗੀ ਰਹੱਸਮਈ ਬੀਮਾਰੀ, ਇਕ ਦੀ ਮੌਤ

05/08/2020 6:37:51 PM

ਲੰਡਨ (ਬਿਊਰੋ): ਗਲੋਬਲ ਪੱਧਰ 'ਤੇ ਫੈਲੀ ਕੋਵਿਡ-19 ਮਹਾਮਾਰੀ ਨਾਲ ਦੁਨੀਆ ਹਾਲੇ ਉਭਰ ਵੀ ਨਹੀਂ ਪਾਈ ਹੈ ਕਿ ਇਸੇ ਤਰ੍ਹਾਂ ਦੀ ਇਕ ਹੋਰ ਰਹੱਸਮਈ ਬੀਮਾਰੀ ਨੇ ਕਈ ਦੇਸ਼ਾਂ ਵਿਚ ਦਸਤਕ ਦੇ ਦਿੱਤੀ ਹੈ। ਅਮਰੀਕਾ ਅਤੇ ਯੂਰਪ ਦੇ ਕਈ ਦੇਸ਼ਾਂ ਵਿਚ ਇਸ ਦੇ ਮਾਮਲੇ ਸਾਹਮਣੇ ਆਏ ਹਨ। ਬ੍ਰਿਟੇਨ ਵਿਚ ਇਸ ਵਾਇਰਸ ਨਾਲ ਇਕ ਬੱਚੇ ਦੀ ਮੌਤ ਤੱਕ ਹੋ ਚੁੱਕੀ ਹੈ। ਇਸ ਬੀਮਾਰੀ ਨੂੰ Pediatric Multi-System Inflammatory Syndrome ਨਾਮ ਦਿੱਤਾ ਗਿਆ ਹੈ। ਇਸ ਨੂੰ ਕੋਵਿਡ-19 ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।

ਲਗਾਤਰ ਵੱਧ ਰਹੀ ਗਿਣਤੀ 
ਬ੍ਰਿਟੇਨ ਵਿਚ ਘੱਟੋ-ਘੱਟ 64 ਬੱਚੇ ਅਤੇ ਬਾਲਗ ਇਸ ਬੀਮਾਰੀ ਨਾਲ ਜੂਝ ਰਹੇ ਹਨ। ਸ਼ੋਧ ਕਰਤਾਵਾਂ ਦਾ ਕਹਿਣਾ ਹੈਕਿ ਇਸ ਨਾਲ ਬੱਚਿਆਂ ਵਿਚ ਕਈ ਦਿਨਾਂ ਤੱਕ ਤੇਜ਼ ਬੁਖਾਰ ਰਹਿੰਦਾ ਹੈ।  ਪੇਟ ਵਿਚ ਦਰਦ ਹੁੰਦਾ ਹੈ ਅਤੇ ਬਾਰ-ਬਾਰ ਉਲਟੀ ਆਉਂਦੀ ਹੈ।ਹਾਰਵਰਡ ਮੈਡੀਕਲ ਸਕੂਲ ਵਿਚ ਪ੍ਰੋਫੈਸਰ ਜੇਨ ਨਿਊਬਰਗਰ ਦਾ ਕਹਿਣਾ ਹੈਕਿ ਇਸ ਦੇ ਹੁਣ ਤੱਕ ਬਹੁਤ ਘੱਟ ਮਾਮਲੇ ਆਏ ਹਨ ਪਰ ਗਿਣਤੀ ਲਗਾਤਾਰ ਵੱਧ ਰਹੀ ਹੈ। ਡਾਕਟਰ ਅਤੇ ਵਿਗਿਆਨੀ ਹਾਲੇ ਇਸ ਦੀ ਤਹਿ ਵਿਚ ਜਾਣ ਦੀ ਕੋਸ਼ਿਸ਼ ਕਰ ਰਹੇ ਹਨ।

ਡਾਕਟਰੀ ਸਲਾਹ ਜ਼ਰੂਰੀ
ਇਹ ਪਤਾ ਨਹੀਂ ਚੱਲ ਪਾ ਰਿਹਾ ਹੈਕਿ ਇਹ ਬੀਮਾਰੀ ਕੁਝ ਹੀ ਬੱਚਿਆਂ ਨੂੰ ਨਿਸ਼ਾਨਾ ਕਿਉਂ ਬਣਾ ਰਹੀ ਹੈ। ਚਿਲਡਰਨ ਹਸਪਤਾਲ ਕੋਲੋਰਾਡੋ ਦੇ ਡਾਕਟਰ ਸੀਨ ਓ ਲੀਰੀ ਨੇ ਕਿਹਾ ਕਿ ਜੇਕਰ ਬੱਚਾ ਬੀਮਾਰ ਲੱਗਦਾ ਹੈ ਤਾਂ ਤੁਰੰਤ ਡਾਕਟਰ ਕੋਲ ਜਾਣਾ ਚਾਹੀਦਾ ਹੈ। ਕੁਝ ਮਰੀਜ਼ ਬਹੁਤ ਗੰਭੀਰ ਸਥਿਤੀ ਵਿਚ ਲਿਆਂਦੇ ਗਏ ਹਨ ਜਿਹਨਾਂ ਵਿਚ ਘੱਟ ਬੀ.ਪੀ. ਅਤੇ ਤੇਜ਼ ਬੁਖਾਰ ਦੀ ਸ਼ਿਕਾਇਤ ਸੀ। ਕੁਝ ਅਜਿਹੇ ਵੀ ਹਨ ਜਿਹਨਾਂ ਦੇ ਕੋਰੋਨਰੀ ਆਰਟਰੀ ਦੀ ਸਮੱਸਿਆ ਹੈ।

ਮਰੀਜ਼ਾਂ ਵਿਚ ਗੰਭੀਰ ਲੱਛਣ
ਕੁਝ ਮਰੀਜ਼ਾਂ ਵਿਚ toxic shock syndrome ਜਿਹੇ ਲੱਛਣ ਦੇਖਣ ਨੂੰ ਮਿਲੇ। ਉਹਨਾਂ ਨੂੰ ਪੇਟ ਦਰਦ, ਉਲਟੀ ਅਤੇ ਡਾਈਰੀਆ ਦੀ ਸ਼ਿਕਾਇਤ ਹੈ। ਉਹਨਾਂ ਦੇ ਸਰੀਰ ਅਤੇ ਛਾਤੀ ਵਿਚ ਭਾਰੀ ਜਲਨ ਹੈ। ਮਰੀਜ਼ਾਂ ਨੂੰ ਇਮੁਨੋਗਲੋਬਿਨ ਦਿੱਤਾ ਜਾ ਰਿਹਾ ਹੈ ਜਿਸ ਨਾਲ ਇਮਿਊਨ ਸਿਸਟਮ ਵਿਚ ਜਲਨ ਘੱਟ ਕਰਨ ਵਿਚ ਮਦਦ ਮਿਲਦੀ ਹੈ। ਨਾਲ ਹੀ ਉਹਨਾਂ ਨੂੰ ਸਟੇਰਾਈਡ ਅਤੇ ਸਾਇਟੋਕਿਨ ਬਲਾਕਰਜ਼ ਵੀ ਦਿੱਤਾ ਜਾ ਰਿਹਾ ਹੈ।

ਪੜ੍ਹੋ ਇਹ ਅਹਿਮ ਖਬਰ- ਅਧਿਐਨ 'ਚ ਦਾਅਵਾ, ਗਰਮੀ ਤੇ ਨਮੀ 'ਚ ਵੀ ਨਹੀਂ ਰੁਕੇਗਾ ਕੋਵਿਡ-19 ਦਾ ਕਹਿਰ

ਓ ਲੀਰੀ ਨੇ ਕਿਹਾ ਕਿ ਇਹ ਬੀਮਾਰੀ ਯੂਰਪ ਵਿਚ ਸ਼ੁਰੂ ਹੋਈ ਸੀ ਅਤੇ ਉੱਥੋਂ ਅਜਿਹੇ ਸੰਕੇਤ ਮਿਲ ਰਹੇ ਹਨ ਕਿ ਜ਼ਿਆਦਾਤਰ ਬੱਚੇ ਇਸ ਨਾਲ ਉਭਰ ਜਾਣਗੇ। ਪਰ ਦੀ ਲਾਂਸੇਟ ਵਿਚ ਪ੍ਰਕਾਸ਼ਿਤ ਇਕ ਰਿਪੋਰਟ ਦੇ ਮੁਤਾਬਕ 14 ਸਾਲ ਦੇ ਇਕ ਬਾਲਗ ਦੀ ਇਸ ਬੀਮਾਰੀ ਦੇ ਕਾਰਨ ਮੌਤ ਹੋ ਗਈ ਹੈ। ਫਰਾਂਸ, ਇਟਲੀ ਅਤੇ ਸਪੇਨ ਵਿਚ ਵੀ ਇਸ ਬੀਮਾਰੀ ਦੇ ਮਰੀਜ਼ ਸਾਹਮਣੇ ਆਏ ਹਨ।


Vandana

Content Editor

Related News