ਲੰਡਨ 'ਚ ਸਿੱਖਾਂ ਦੇ ਇਕ ਸਮੂਹ 'ਤੇ ਹਮਲਾ, 3 ਦੀ ਮੌਤ

Monday, Jan 20, 2020 - 06:09 PM (IST)

ਲੰਡਨ 'ਚ ਸਿੱਖਾਂ ਦੇ ਇਕ ਸਮੂਹ 'ਤੇ ਹਮਲਾ, 3 ਦੀ ਮੌਤ

ਲੰਡਨ (ਬਿਊਰੋ): ਬੀਤੀ ਸ਼ਾਮ ਲੰਡਨ ਵਿਚ 7 ਸਿੱਖ ਨੌਜਵਾਨਾਂ ਦੇ ਸਮੂਹ 'ਤੇ ਕੁਝ ਲੋਕਾਂ ਨੇ ਚਾਕੂ ਨਾਲ ਜਾਨਲੇਵਾ ਹਮਲਾ ਕੀਤਾ। ਇਸ ਹਮਲੇ ਵਿਚ 3 ਸਿੱਖ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਹ ਹਮਲਾ ਪੂਰਬੀ ਲੰਡਨ ਦੇ ਐਸਫੋਰਡ ਵਿਚ ਬੀਤੀ ਸ਼ਾਮ 7:30 ਵਜੇ ਸੱਤ ਕਿੰਗਸ ਸਟੇਸ਼ਨ ਨੇੜੇ ਹੋਇਆ ਸੀ। ਤਿੰਨੇ ਪੀੜਤ ਸਿੱਖ ਸਥਾਨਕ ਸਿੱਖ ਭਾਈਚਾਰੇ ਦੇ ਮੈਂਬਰ ਸਨ ਅਤੇ ਉਹਨਾਂ ਦੀ ਉਮਰ 20-30 ਸਾਲ ਦੇ ਵਿਚਕਾਰ ਸੀ। ਉੱਥੇ ਮੌਜੂਦ ਗਵਾਹਾਂ ਨੇ ਪੀੜਤਾਂ ਦੇ ਗਲੇ ਵਿਚੋਂ ਖੂਨ ਵਗਣ ਦੀ ਗੱਲ ਕਹੀ ਹੈ। 

ਸਟੇਸ਼ਨ ਦੇ ਸਾਹਮਣੇ ਇਕ ਟੈਕਸੀ ਫਰਮ ਦੇ ਮਾਲਕ ਨੇ ਦੱਸਿਆ ਕਿ ਇਕ ਵਿਅਕਤੀ ਜਿਸ ਦੇ ਹੱਥਾਂ ਵਿਚ ਲਹੂ ਸੀ ਉਹ ਮਦਦ ਦੀ ਅਪੀਲ ਕਰ ਰਿਹਾ ਸੀ। ਪੁਲਸ ਮੁਤਾਬਕ ਕਤਲ ਦੇ ਸਿਲਸਿਲੇ ਵਿਚ ਸ਼ੱਕ ਦੇ ਆਧਾਰ 'ਤੇ ਹੁਣ ਤੱਕ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸੋਮਵਾਰ ਨੂੰ ਘਟਨਾਸਥਲ 'ਤੇ ਬੋਲਦਿਆਂ ਚੀਫ ਸੁਪਰੀਡੈਂਟ ਸਟੀਫਨ ਕਲੇਮੈਨ ਨੇ ਕਿਹਾ ਕਿ ਸ਼ੱਕੀ ਅਤੇ ਪੀੜਤ ਇਕ-ਦੂਜੇ ਨੂੰ ਜਾਣਦੇ ਸੀ। ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਗਈ ਫੁਟੇਜ ਵਿਚ ਇਕ ਪੀੜਤ ਨੂੰ ਸੱਤ ਕਿੰਗਸ ਰੇਲਵੇ ਸਟੇਸ਼ਨ ਨੇੜੇ ਪੌੜੀਆਂ ਵਿਚ ਲਹੂ-ਲੁਹਾਣ ਪਾਇਆ ਗਿਆ।


author

Vandana

Content Editor

Related News