ਐਮ.ਪੀ. ਵਰਿੰਦਰ ਸ਼ਰਮਾ ਦੀ ਅਗਵਾਈ ''ਚ ਸੰਸਦ ਮੈਂਬਰਾਂ ਨੇ ਲਿਖਿਆ ਸਿੱਖਿਆ ਮੰਤਰੀ ਨੂੰ ਪੱਤਰ

Thursday, Aug 20, 2020 - 10:26 AM (IST)

ਐਮ.ਪੀ. ਵਰਿੰਦਰ ਸ਼ਰਮਾ ਦੀ ਅਗਵਾਈ ''ਚ ਸੰਸਦ ਮੈਂਬਰਾਂ ਨੇ ਲਿਖਿਆ ਸਿੱਖਿਆ ਮੰਤਰੀ ਨੂੰ ਪੱਤਰ

ਲੰਡਨ (ਰਾਜਵੀਰ ਸਮਰਾ): ਯੂ.ਕੇ. ਵਿਚ ਏ ਲੈਵਲ ਦੇ ਨਤੀਜਿਆਂ ਨੂੰ ਲੈ ਕੇ ਪੈਦਾ ਹੋਏ ਵਿਵਾਦ ਕਾਰਨ ਸਰਕਾਰ ਦੀਆਂ ਨੀਤੀਆਂ ਦੀ ਸਖ਼ਤ ਆਲੋਚਨਾ ਹੋ ਰਹੀ ਹੈ। ਨਤੀਜਿਆਂ ਮੁਤਾਬਕ 40 ਫ਼ੀਸਦੀ ਵਿਦਿਆਰਥੀਆਂ ਨੂੰ ਘੱਟ ਗਰੇਡ ਦਿੱਤੇ ਗਏ ਹਨ। ਐਮ.ਪੀ. ਵਰਿੰਦਰ ਸ਼ਰਮਾ ਦੀ ਅਗਵਾਈ ਵਿਚ ਵੱਖ-ਵੱਖ ਪਾਰਟੀਆਂ ਦੇ ਸੰਸਦ ਮੈਂਬਰਾਂ ਵਲੋਂ 16 ਸਾਲ ਦੀ ਉਮਰ ਦੇ 100000 ਵਿਦਿਆਰਥੀਆਂ ਦੇ ਭਵਿੱਖ ਨੂੰ ਲੈ ਕੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸਰਕਾਰ ਨੂੰ ਉਕਤ ਗ਼ਲਤੀ ਸੁਧਾਰਨ ਲਈ ਕਿਹਾ ਗਿਆ ਹੈ।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਨੇ ਹਾਂਗਕਾਂਗ ਨਾਲ ਖਤਮ ਕੀਤੇ 3 ਦੋ-ਪੱਖੀ ਸਮਝੌਤੇ, UAE ਦੀਆਂ ਦੋ ਕੰਪਨੀਆਂ 'ਤੇ ਲਗਾਈ ਪਾਬੰਦੀ

ਐਮ.ਪੀ. ਸ਼ਰਮਾ ਵਲੋਂ ਸਿੱਖਿਆ ਮੰਤਰੀ ਗੈਵਿਨ ਵਿਲੀਅਮਸਨ ਨੂੰ ਲਿਖੇ ਪੱਤਰ ਵਿਚ ਸਰਕਾਰ ਵਲੋਂ ਅਪਣਾਏ ਨਿਯਮ ਨੂੰ ਰੱਦ ਕਰਨ ਅਤੇ ਅਧਿਆਪਕਾਂ 'ਤੇ ਭਰੋਸਾ ਕਰਨ ਲਈ ਕਿਹਾ ਹੈ। ਉਕਤ ਪੱਤਰ 'ਤੇ ਵੱਖ-ਵੱਖ ਪਾਰਟੀਆਂ ਦੇ 43 ਸੰਸਦ ਮੈਂਬਰਾਂ ਨੇ ਦਸਤਖ਼ਤ ਕੀਤੇ ਹਨ। ਐਮ. ਪੀ. ਸ਼ਰਮਾ ਨੇ ਕਿਹਾ ਕਿ ਪਿਛਲੇ ਹਫ਼ਤੇ ਆਏ ਨਤੀਜਿਆਂ ਨੇ ਵਿਦਿਆਰਥੀਆਂ ਦੇ ਯੂਨੀਵਰਸਿਟੀ ਵਿਚ ਦਾਖਲਾ ਲੈਣ ਲਈ, ਕੋਰਸ ਕਰਨ ਲਈ ਅਤੇ ਉਚੇਰੀ ਵਿੱਦਿਆ ਲਈ ਮੁਸ਼ਕਿਲਾਂ ਪੈਦਾ ਕਰਦਿਆਂ ਉਨ੍ਹਾਂ ਵਿਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਉਨ੍ਹਾਂ ਪੱਤਰ ਵਿਚ ਸਿੱਖਿਆ ਮੰਤਰੀ ਨੂੰ ਵਿਦਿਆਰਥੀਆਂ ਦੇ ਚੰਗੇ ਭਵਿੱਖ ਲਈ ਲੋੜੀਂਦੇ ਕਦਮ ਉਠਾਉਣ ਦੀ ਮੰਗ ਕੀਤੀ ਹੈ। 


author

Vandana

Content Editor

Related News