''ਮਾਸਕ'' ਦੀ ਵਿਆਪਕ ਵਰਤੋਂ ਨਾਲ ਕੋਵਿਡ-19 ਨੂੰ ਮੁੜ ਜ਼ੋਰ ਫੜਨ ਤੋਂ ਰੋਕਿਆ ਜਾ ਸਕਦੈ

06/10/2020 6:04:29 PM

ਲੰਡਨ (ਭਾਸ਼ਾ) :ਤਾਲਾਬੰਦੀ ਲਾਗੂ ਕਰਨ ਦੇ ਨਾਲ-ਨਾਲ ਮਾਸਕ ਦੀ ਵੱਡੇ ਪੱਧਰ 'ਤੇ ਵਰਤੋਂ ਨਾਲ ਜਾਨਲੇਵਾ ਕੋਰੋਨਾਵਾਇਰਸ ਨੂੰ ਮੁੜ ਜ਼ੋਰ ਫੜਨ ਤੋਂ ਰੋਕਿਆ ਜਾ ਸਕਦਾ ਹੈ। ਪੱਤਰਿਕਾ 'ਪ੍ਰੋਸੀਡਿੰਗਸ ਆਫ ਦੀ ਰੋਇਲ ਸੋਸਾਇਟੀ ਏ' ਵਿਚ ਪ੍ਰਕਾਸ਼ਿਤ ਇਕ ਅਧਿਐਨ ਵਿਚ ਇਹ ਦਾਅਵਾ ਕੀਤਾ ਗਿਆ ਹੈ। ਅਧਿਐਨ ਵਿਚ ਕਿਹਾ ਗਿਆ ਹੈ ਕਿ ਸਿਰਫ ਤਾਲਾਬੰਦੀ ਲਾਗੂ ਕਰਨ ਨਾਲ ਕੋਰੋਨਾਵਾਇਰਸ ਨੂੰ ਮੁੜ ਜ਼ੋਰ ਫੜਨ ਤੋਂ ਰੋਕਿਆ ਨਹੀਂ ਜਾ ਸਕਦਾ। 

ਅਧਿਐਨ ਵਿਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਵੱਡੀ ਗਿਣਤੀ ਵਿਚ ਲੋਕ ਮਾਸਕ ਦੀ ਵਰਤੋਂ ਕਰਦੇ ਹਨ ਤਾਂ ਇਨਫੈਕਸ਼ਨ ਦੀ ਦਰ ਨੂੰ ਨਾਟਕੀ ਢੰਗ ਨਾਲ ਘੱਟ ਕੀਤਾ ਜਾ ਸਕਦਾ ਹੈ। ਅਧਿਐਨ ਵਿਚ ਕਿਹਾ ਗਿਆ ਹੈ ਕਿ ਘਰ ਵਿਚ ਬਣੇ ਘੱਟ ਪ੍ਰਭਾਵ ਵਾਲੇ ਮਾਸਕ ਵੀ ਲਾਭਕਾਰੀ ਸਾਬਤ ਹੋ ਸਕਦੇ ਹਨ। ਬ੍ਰਿਟੇਨ ਸਥਿਤ ਕੈਮਬ੍ਰਿਜ ਯੂਨੀਵਰਸਿਟੀ ਦੇ ਖੋਜ ਕਰਤਾ ਰਿਚਰਡ ਸਟੁਟਫ੍ਰਾਮ ਨੇ ਕਿਹਾ,''ਸਾਡਾ ਵਿਸ਼ਲੇਸ਼ਣ ਇਸ ਗੱਲ ਦਾ ਸਮਰਥਨ ਕਰਦਾ ਹੈ ਕਿ ਲੋਕ ਤੁਰੰਤ ਅਤੇ ਗਲੋਬਲ ਪੱਧਰ 'ਤੇ ਮਾਸਕ ਦੀ ਵਰਤੋਂ ਕਰਨ।'' 

ਪੜ੍ਹੋ ਇਹ ਅਹਿਮ ਖਬਰ- ਪਾਕਿ 'ਚ ਕੋਵਿਡ-19 ਦੇ ਰਿਕਾਰਡ 5,387 ਨਵੇਂ ਮਾਮਲੇ, WHO ਦਾ ਪ੍ਰਸਤਾਵ ਕੀਤਾ ਖਾਰਿਜ

ਉਹਨਾਂ ਨੇ ਕਿਹਾ,''ਜੇਕਰ ਲੋਕ ਸਮਾਜਿਕ ਦੂਰੀ ਬਣਾਈ ਰੱਖਦੇ ਹਨ ਅਤੇ ਕੁਝ ਹੱਦ ਤੱਕ ਤਾਲਾਬੰਦੀ ਦੇ ਨਾਲ-ਨਾਲ ਮਾਸਕ ਦੀ ਵੱਡੇ ਪੱਧਰ 'ਤੇ ਵਰਤੋਂ ਕਰਦੇ ਹਨ ਤਾਂ ਇਹ ਗਲੋਬਲ ਮਹਾਮਾਰੀ ਨਾਲ ਨਜਿੱਠਣ ਦਾ ਸਵੀਕਾਰਯੋਗ ਤਰੀਕਾ ਬਣ ਸਕਦਾ ਹੈ ਅਤੇ ਟੀਕਾ ਆਉਣ ਤੋਂ ਪਹਿਲਾਂ ਵੀ ਆਰਥਿਕ ਗਤੀਵਿਧੀਆਂ ਮੁੜ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ।''


Vandana

Content Editor

Related News