ਗੁਰਦਾਸ ਸਿੰਘ ਬਾਦਲ ਦੇ ਦਿਹਾਂਤ ਨਾਲ ਇੰਗਲੈੰਡ ਰਹਿੰਦੇ ਪ੍ਰਸੰਸਕਾਂ ''ਚ ਸੋਗ ਦੀ ਲਹਿਰ

Thursday, May 21, 2020 - 03:19 PM (IST)

ਗੁਰਦਾਸ ਸਿੰਘ ਬਾਦਲ ਦੇ ਦਿਹਾਂਤ ਨਾਲ ਇੰਗਲੈੰਡ ਰਹਿੰਦੇ ਪ੍ਰਸੰਸਕਾਂ ''ਚ ਸੋਗ ਦੀ ਲਹਿਰ

ਲੰਡਨ (ਰਾਜਵੀਰ ਸਮਰਾ): ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪਿਤਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੇ ਛੋਟੇ ਭਰਾ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਚਾਚਾ ਗੁਰਦਾਸ ਸਿੰਘ ਬਾਦਲ (ਦਾਸ) ਦੀ ਹੋਈ ਮੌਤ ਨਾਲ ਜਿਥੇ ਮਨਪ੍ਰੀਤ ਸਿੰਘ ਬਾਦਲ ਨੂੰ ਭਾਰੀ ਸਦਮਾ ਪੁੱਜਾ ਹੈ, ਉਥੇ ਇੰਗਲੈੰਡ ਦੇ ਵੱਖ-ਵੱਖ ਸ਼ਹਿਰਾਂ 'ਚ ਰਹਿੰਦੇ ਉਨ੍ਹਾਂ ਦੇ ਪ੍ਰੇਮੀਆਂ ਨੂੰ ਗਹਿਰਾ ਸਦਮਾ ਲੱਗਾ ਹੈ।

ਪੜ੍ਹੋ ਇਹ ਅਹਿਮ ਖਬਰ- ਕਬੱਡੀ ਜਗਤ ਦੇ ਬਾਬਾ ਬੋਹੜ ਮਹਿੰਦਰ ਸਿੰਘ ਮੌੜ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ

ਸਾਊਥਾਲ ਦੇ ਐਮ.ਪੀ ਵਰਿੰਦਰ ਸ਼ਰਮਾ, ਸਿੰਘ ਸਭਾ ਸਾਊਥਾਲ ਦੇ ਮੀਤ ਪ੍ਰਧਾਨ ਸ਼.ਸੋਹਣ ਸਿੰਘ ਸਮਰਾ, ਕੌਂਸਲਰ ਰਾਜੂ ਸੰਸਾਰਪੁਰੀ ,ਕੌਂਸਲਰ ਜਗਜੀਤ ਸਿੰਘ, ਕੌਂਸਲਰ ਮਹਿੰਦਰ ਕੌਰ ਮਿੱਢਾ ਕੌਸਲਰ ਜਸਵੀਰ ਕੌਰ ਆਨੰਦ, ਜਸਕਰਨ ਸਿੰਘ ਜੌਹਲ, ਰਵਿੰਦਰ ਸਿੰਘ ਜੌਹਲ, ਇੰਡੀਅਨ ਓਵਰਸੀਜ ਕਾਂਗਰਸ ਦੇ ਪ੍ਰਧਾਨ ਜੋਗਾ ਸਿੰਘ ਢਡਵਾੜ, ਰਣਜੀਤ ਸਿੰਘ ਵੜੈਚ, ਗੁਰਪ੍ਰਤਾਪ ਸਿੰਘ ਕੈਰੋ, ਕੇ .ਐੱਸ ਕੰਗ, ਰਵਿੰਦਰ ਸਿੰਘ ਧਾਲੀਵਾਲ, ਸੰਦੀਪ ਰੰਧਾਵਾ, ਬਲਵਿੰਦਰ ਸਿੰਘ ਰੰਧਾਵਾ, ਸੁਰਿੰਦਰ ਸਿੰਘ ਜੱਜ ਨੇ ਦੁੱਖ ਪ੍ਰਗਟ ਕੀਤਾ।


author

Vandana

Content Editor

Related News