ਗਲਾਸਗੋ ''ਚ ਵੀਟਲੀ ਗਰੁੱਪ ਨੇ ਬੇਘਰੇ ਲੋਕਾਂ ਲਈ ਉਪਲਬਧ ਕਰਵਾਏ 100 ਹੋਰ ਘਰ

Monday, May 18, 2020 - 12:03 PM (IST)

ਗਲਾਸਗੋ ''ਚ ਵੀਟਲੀ ਗਰੁੱਪ ਨੇ ਬੇਘਰੇ ਲੋਕਾਂ ਲਈ ਉਪਲਬਧ ਕਰਵਾਏ 100 ਹੋਰ ਘਰ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਕੋਰੋਨਾਵਾਇਰਸ ਸੰਕਟ ਦੌਰਾਨ ਦੇਸ਼ ਵਿੱਚ ਬਹੁਤ ਸਾਰੇ ਲੋਕ ਬੇਘਰੇ ਹਨ। ਉਹਨਾਂ ਲੋਕਾਂ ਨੂੰ ਰਹਿਣ ਲਈ ਛੱਤ ਮੁਹੱਈਆ ਲਈ ਗਲਾਸਗੋ ਵਿੱਚ ਇੱਕ ਸੋਸ਼ਲ ਹਾਊਸਿੰਗ ਗਰੁੱਪ ਸਾਹਮਣੇ ਆਇਆ ਹੈ। ਉਹਨਾਂ ਦੁਆਰਾ ਮਹਾਮਾਰੀ ਵਿੱਚ ਬੇਘਰੇ ਲੋਕਾਂ ਲਈ 100 ਹੋਰ ਘਰ ਮੁਹੱਈਆ ਕੀਤੇ ਜਾਣੇ ਹਨ। ਵੀਟਲੀ ਗਰੁੱਪ ਨੇ ਐਲਾਨ ਕੀਤਾ ਹੈ ਕਿ ਇਹ ਸੰਸਥਾ ਬੇਘਰੇ ਲੋਕਾਂ ਜਾਂ ਅਸਥਾਈ ਰਿਹਾਇਸ਼ ਵਿੱਚ ਰਹਿਣ ਵਾਲੇ ਲੋਕਾਂ ਨੂੰ ਘਰ ਵਿੱਚ ਰਹਿਣ ਦਾ ਮੌਕਾ ਦਿੰਦੀ ਹੈ। ਇਸ ਦੀ ਸਕੀਮ ਦੇ ਤਹਿਤ 100 ਘਰ ਮੁਹੱਈਆ ਕਰਵਾਏ ਜਾਣੇ ਹਨ। ਇਸ ਤੋਂ ਬਿਨਾਂ ਸਰਕਾਰ ਦੁਆਰਾ ਐਮਰਜੈਂਸੀ ਫੰਡ ਨਿਰਧਾਰਤ ਕੀਤੇ ਜਾਣ ਤੋਂ ਬਾਅਦ ਸਕਾਟਲੈਂਡ ਵਿੱਚ ਲਗਭਗ 140 ਲੋਕਾਂ ਲਈ ਹੋਟਲ ਕਮਰੇ ਵੀ ਮੁਹੱਈਆ ਕਰਵਾਏ ਗਏ ਹਨ। 

ਪੜ੍ਹੋ ਇਹ ਅਹਿਮ ਖਬਰ- ਭਾਰਤ ਸਮੇਤ 116 ਦੇਸ਼ਾਂ ਦੇ ਨਿਸ਼ਾਨੇ 'ਤੇ WHO, ਕੀਤੀ ਜਾਂਚ ਦੀ ਮੰਗ

ਵੀਟਲੀ ਗਰੁੱਪ ਨੇ 150 ਅਸਥਾਈ ਘਰਾਂ ਨੂੰ ਬੇਘਰੇ ਲੋਕਾਂ ਲਈ ਪੱਕੇ ਘਰਾਂ ਵਿਚ ਤਬਦੀਲ ਕਰ ਦਿੱਤਾ ਹੈ ਅਤੇ ਮਹਾਮਾਰੀ ਦੀ ਸ਼ੁਰੂਆਤ ਵਿਚ ਵੀ 300 ਖਾਲੀ ਘਰ ਸਥਾਨਕ ਅਧਿਕਾਰੀਆਂ ਨੂੰ ਸੌਂਪੇ ਸਨ। ਮਾਰਟਿਨ ਆਰਮਸਟ੍ਰਾਂਗ, ਚੀਫ ਐਗਜ਼ੀਕਿਊਟਿਵ ਨੇ ਕਿਹਾ,"ਅਸੀਂ ਸਕਾਟਲੈਂਡ ਦੇ ਸਭ ਤੋਂ ਵੱਡੇ ਰਿਹਾਇਸ਼ੀ, ਦੇਖਭਾਲ ਅਤੇ ਜਾਇਦਾਦ-ਪ੍ਰਬੰਧਨ ਦੇ ਸਮੂਹ ਦੇ ਤੌਰ 'ਤੇ ਆਪਣੇ ਭਾਈਚਾਰੇ ਦੇ ਸਭ ਤੋਂ ਆਰਥਿਕ ਤੌਰ 'ਤੇ ਕਮਜ਼ੋਰ ਤੇ ਬੇਘਰ ਲੋਕਾਂ ਦੀ ਸਹਾਇਤਾ ਕਰ ਰਹੇ ਹਾਂ।''


author

Vandana

Content Editor

Related News