ਲੱਗ ਗਿਆ ਲਾਕਡਾਊਨ, ਲੋਕ ਇੱਕਠਾ ਕਰਨ ਲੱਗੇ ਰਾਸ਼ਨ, ਕਿਸੇ ਵੇਲੇ ਵੀ ਹੋ ਸਕਦਾ ਹਮਲਾ
Friday, Jun 13, 2025 - 08:02 PM (IST)

ਵੈਸਟ ਬੈਂਕ : ਇਜ਼ਰਾਇਲ ਤੇ ਈਰਾਨ ਵਿਚਾਲੇ ਵੱਧਦੇ ਤਨਾਅ ਵਿਚਕਾਰ ਦੋਵਾਂ ਦੇਸ਼ਾਂ ਵਿੱਚ ਜੰਗ ਲੱਗਣ ਦਾ ਖਤਰਾ ਵੱਧ ਗਿਆ। ਉਥੇ ਹੀ ਇਜ਼ਰਾਇਲ ਨੇ ਵੈਸਟ ਬੈਂਕ ਇਲਾਕੇ ਦੇ ਸਾਰੇ ਸ਼ਹਿਰਾਂ 'ਚ ਲਾਕਡਾਊਨ ਲੱਗਾ ਦਿੱਤਾ ਹੈ। ਲੋਕ ਰਾਸ਼ਨ ਇੱਕਠਾ ਕਰਨ ਲੱਗੇ ਹਨ। ਜੰਗ ਦੇ ਹਾਲਾਤ ਪੂਰੀ ਤਰ੍ਹਾਂ ਨਾਲ ਬਣ ਚੁੱਕੇ ਹਨ।
ਇਜ਼ਰਾਈਲ ਨੇ ਸ਼ੁੱਕਰਵਾਰ ਸਵੇਰੇ ਈਰਾਨ 'ਤੇ ਹਮਲਾ ਕੀਤਾ। ਇਜ਼ਰਾਈਲ ਨੇ ਰਾਜਧਾਨੀ ਤਹਿਰਾਨ ਨੂੰ ਨਿਸ਼ਾਨਾ ਬਣਾਇਆ ਅਤੇ ਬੰਬ ਸੁੱਟੇ। ਇਸ ਹਮਲੇ ਨਾਲ ਪੂਰਾ ਤਹਿਰਾਨ ਹਿੱਲ ਗਿਆ। ਇਜ਼ਰਾਈਲ ਨੇ ਈਰਾਨ ਦੇ ਪ੍ਰਮਾਣੂ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਹੈ। ਇਹ ਹਮਲਾ ਅਜਿਹੇ ਸਮੇਂ ਹੋਇਆ ਹੈ ਜਦੋਂ ਤਹਿਰਾਨ ਦੇ ਤੇਜ਼ੀ ਨਾਲ ਅੱਗੇ ਵਧ ਰਹੇ ਪ੍ਰਮਾਣੂ ਪ੍ਰੋਗਰਾਮ ਨੂੰ ਲੈ ਕੇ ਤਣਾਅ ਨਵੀਆਂ ਉਚਾਈਆਂ 'ਤੇ ਪਹੁੰਚ ਗਿਆ ਹੈ।
ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਹਮਲੇ ਵਿੱਚ ਈਰਾਨ ਦੇ 20 ਚੋਟੀ ਦੇ ਕਮਾਂਡਰ ਮਾਰੇ ਗਏ। ਇਨ੍ਹਾਂ ਵਿੱਚ ਫੌਜ ਅਤੇ ਹਵਾਈ ਸੈਨਾ ਦੇ ਮੁਖੀ ਵੀ ਸ਼ਾਮਲ ਸਨ। ਇਜ਼ਰਾਈਲ ਨੇ ਸਵੇਰੇ 200 ਲੜਾਕੂ ਜਹਾਜ਼ਾਂ ਨਾਲ 6 ਟਿਕਾਣਿਆਂ 'ਤੇ ਹਮਲਾ ਕੀਤਾ। ਇਸ ਵਿੱਚ 4 ਪ੍ਰਮਾਣੂ ਟਿਕਾਣਿਆਂ ਅਤੇ 2 ਫੌਜੀ ਥਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ।
ਇਸ ਹਮਲੇ ਪਿੱਛੋਂ ਦੋਹਾਂ ਦੇਸ਼ਾਂ ਅੰਦਰ ਤਨਾਅ ਹੋਰ ਵੀ ਵੱਧ ਗਿਆ। ਇਸ ਮਾਮਲੇ ਵਿੱਚ ਬਹੁੱਤੇ ਦੇਸ਼ ਇਜ਼ਰਾਇਲ ਨਾਲ ਖੜ੍ਹੇ ਨਜ਼ਰ ਆ ਰਹੇ ਹਨ। ਇਥੋ ਤਕ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਇਰਾਨ ਨੂੰ ਦੋ ਟੁੱਕ ਆਖ ਦਿੱਤਾ ਹੈ ਕਿ ਹਮਲਾ ਹਾਲੇ ਹੋਰ ਬਹੁੱਤ ਕੁਝ ਹੋਣਾ ਬਾਕੀ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਨਿਊਜ਼ ਚੈਨਲ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਇਜ਼ਰਾਈਲ ਦਾ ਈਰਾਨ 'ਤੇ ਹਮਲਾ 'ਸ਼ਾਨਦਾਰ' ਸੀ। ਉਨ੍ਹਾਂ ਕਿਹਾ ਕਿ ਈਰਾਨ ਨੂੰ ਇੱਕ ਮੌਕਾ ਦਿੱਤਾ ਗਿਆ ਸੀ, ਪਰ ਉਸਨੇ ਇਸਦਾ ਫਾਇਦਾ ਨਹੀਂ ਉਠਾਇਆ। ਟਰੰਪ ਨੇ ਕਿਹਾ ਕਿ ਈਰਾਨ ਨੂੰ ਬਹੁਤ ਜ਼ੋਰਦਾਰ ਝਟਕਾ ਲੱਗਿਆ ਹੈ ਪਰ ਅਜੇ ਬਹੁਤ ਕੁਝ ਹੋਣਾ ਬਾਕੀ ਹੈ।
ਲੋਕ ਇੱਕਠਾ ਕਰਨ ਲੱਗੇ ਰਾਸ਼ਨ
ਇਜ਼ਰਾਇਲ ਦੇ ਲੋਕਾਂ ਨੂੰ ਇਰਾਨ ਦੀ ਜਵਾਬੀ ਕਾਰਵਾਈ ਦਾ ਪੂਰਾ ਖਦਸ਼ਾ ਹੈ। ਲੋਕਾਂ ਵਿੱਚ ਅੱਜ ਸਾਰਾ ਦਿਨ ਭੋਜਨ ਅਤੇ ਪਾਣੀ ਨੂੰ ਸਟਾਕ ਕਰਨ ਦੀ ਹੋੜ ਲੱਗੀ ਰਹੀ। ਦੇਸ਼ ਦੇ ਬਹੁੱਤੇ ਸੁਪਰਮਾਰਕਿਟ ਅੱਜ ਤੇਜੀ ਨਾਲ ਖਾਲੀ ਹੋਣ ਲੱਗੇ। ਲੋਕਾਂ ਦਾ ਧਿਆਨ ਸਭ ਤੋਂ ਵੱਧ ਖਾਣ ਵਾਲੀਆਂ ਵਸਤਾਂ ਅਤੇ ਪੀਣ ਵਾਲੇ ਪਦਾਰਥਾਂ ਨੂੰ ਇੱਕਤਰਤ ਕਰਨ ਉੱਤੇ ਕੇਂਦਰਿਤ ਰਿਹਾ। ਇਜ਼ਰਾਇਲ ਵਿੱਚ ਸਵੇਰੇ 3 ਵਜੇ ਹੀ ਖ਼ਤਰੇ ਦੇ ਘੁੱਗੂ (ਸਾਈਰਨ) ਬੋਲ ਪਏ ਸਨ। ਹਸਪਤਾਲਾਂ ਤੇ ਹੋਰ ਥਾਵਾਂ ਉੱਤੇ ਐਮਰਜੈਂਸੀ ਸੇਵੇਵਾਂ ਲਈ ਖੂਨ ਇਕੱਠਾ ਕੀਤਾ ਜਾ ਰਿਹਾ ਹੈ। ਬਹੁੱਤੇ ਮਰੀਜ਼ਾਂ ਨੂੰ ਅੱਜ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ ਤਾਂ ਜੋ ਹਸਪਤਾਲਾਂ 'ਚ ਸਿਰਫ ਉਹੀ ਮਰੀਜ਼ ਰਹਿ ਸਕਣ ਜਿਨ੍ਹਾਂ ਨੂੰ ਹਰ ਵੇਲੇ ਡਾਕਟਰ ਦੀ ਲੋੜ ਹੈ ਤੇ ਬਾਕੀ ਹਸਪਤਾਲ ਐਮਰਜੰਸੀ ਸੇਵਾਵਾਂ ਲਈ ਖਾਲੀ ਰੱਖਿਆ ਜਾ ਸਕੇ। ਇਨ੍ਹਾਂ ਹੀ ਨਹੀਂ ਜਾਣਕਾਰੀ ਤਾਂ ਇਹ ਵੀ ਮਿਲੀ ਹੈ ਕਿ ਵੈਸਟ ਬੈਂਕ ਦੇ ਸਾਰੇ ਫਲਸਤੀਨੀ ਸ਼ਹਿਰਾਂ ਵਿੱਚ ਅਗਲੇ ਹੁਕਮਾਂ ਤਕ ਲਾਕਡਾਊਨ ਲਾਗੂ ਕਰ ਦਿੱਤਾ ਗਿਆ ਹੈ, ਭਾਵ ਸਭ ਕੁਝ ਬੰਦ ਕਰ ਦਿੱਤਾ ਗਿਆ ਹੈ।