ਕੋਵਿਡ ਨਿਯਮਾਂ ਨੂੰ ਲੈ ਕੇ ਸਥਾਨਕ ਲੋਕਾਂ ਦੀ ਚੀਨੀ ਪ੍ਰਸ਼ਾਸਨ ਨਾਲ ਝੜਪ

Tuesday, Nov 08, 2022 - 12:41 PM (IST)

ਬੀਜਿੰਗ (ਭਾਸ਼ਾ)- ਉੱਤਰ-ਪੂਰਬੀ ਚੀਨ ਦੀ ਪੁਲਸ ਨੇ ਕਿਹਾ ਕਿ ਕੋਵਿਡ-19 ਕੁਆਰੰਟੀਨ ਪਾਬੰਦੀਆਂ ਨੂੰ ਲਾਗੂ ਕਰਨ ਵਾਲੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਥਾਨਕ ਨਿਵਾਸੀਆਂ ਵਿਚਕਾਰ ਝੜਪ ਤੋਂ ਬਾਅਦ 7 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਚੀਨ ਵਿੱਚ ਕੋਰੋਨਾ ਵਾਇਰਸ ਨਾਲ ਸੰਕਰਮਣ ਦੇ ਨਵੇਂ ਮਾਮਲਿਆਂ ਦੇ ਸਾਹਮਣੇ ਆਉਣ ਵਿਚਕਾਰ ਇਹ ਹਿੰਸਾ ਹੋਈ ਹੈ। ਮੰਗਲਵਾਰ ਨੂੰ ਦੇਸ਼ ਦੇ ਦੱਖਣੀ ਨਿਰਮਾਣ ਅਤੇ ਤਕਨਾਲੋਜੀ ਹੱਬ ਗੁਆਨਜ਼ੂ ਵਿੱਚ ਸੰਕਰਮਣ ਦੇ 2,230 ਮਾਮਲੇ ਸਾਹਮਣੇ ਆਏ ਹਨ।

ਹਾਲਾਂਕਿ ਨਵੇਂ ਮਾਮਲਿਆਂ ਦੀ ਗਿਣਤੀ ਮੁਕਾਬਲਤਨ ਘੱਟ ਹੈ,ਪਰ ਚੀਨ ਲਗਾਤਾਰ ਆਪਣੀ 'ਜ਼ੀਰੋ ਕੋਵਿਡ' ਨੀਤੀ ਨੂੰ ਲਾਗੂ ਕਰ ਰਿਹਾ ਹੈ, ਜਿਸ ਵਿੱਚ ਕੁਆਰੰਟੀਨ,ਲੌਕਡਾਊਨ ਅਤੇ ਰੋਜ਼ਾਨਾ ਟੈਸਟ ਸ਼ਾਮਲ ਹਨ। ਲਿਨੀ ਦੇ ਸ਼ਾਨਡੋਂਗ ਸ਼ਹਿਰ ਦੇ ਪੁਲਸ ਵਿਭਾਗ ਦੁਆਰਾ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਗਿਆ ਹੈ ਕਿ "ਨਾਗਰਿਕਾਂ ਦੀ ਨਿੱਜੀ ਸੁਰੱਖਿਆ ਦੇ ਕਾਨੂੰਨ ਅਧਿਕਾਰੀ ਦੀ ਗੈਰ-ਕਾਨੂੰਨੀ ਤੌਰ 'ਤੇ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਦਮ ਚੁੱਕੇ ਜਾਣਗੇ।"

ਮਹਾਂਮਾਰੀ ਦੇ ਕਾਰਨ ਚੁੱਕੇ ਗਏ ਸਾਰੇ ਕਦਮਾਂ ਦੀ ਦੇਸ਼ ਭਰ ਵਿੱਚ ਆਲੋਚਨਾ ਹੋ ਰਹੀ ਹੈ ਅਤੇ ਇਸ ਦੌਰਾਨ ਕਮਿਊਨਿਸਟ ਪਾਰਟੀ ਦੇ ਸ਼ਾਸਨ ਨੂੰ ਚੁਣੌਤੀ ਦੇਣ ਵਾਲੇ ਦੁਰਲਭ ਨਜ਼ਾਰੇ ਦਿੱਸ ਰਹੇ ਹਨ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਝੜਪ ਤੋਂ ਬਾਅਦ ਕਿਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਲੋਕਾਂ ਦੀ ਗ੍ਰਿਫ਼ਤਾਰੀ ਦੀ ਖ਼ਬਰ ਮੰਗਲਵਾਰ ਸਵੇਰੇ ਸੋਸ਼ਲ ਮੀਡੀਆ 'ਤੇ ਆਈ, ਪਰ ਦੇਸ਼ ਦੇ ਸੈਂਸਰ ਨੇ ਦੁਪਹਿਰ ਤੋਂ ਪਹਿਲਾਂ ਇਸ ਨੂੰ ਹਟਾ ਦਿੱਤਾ।


cherry

Content Editor

Related News