ਫਰਾਂਸ ''ਚ ਤੂਫ਼ਾਨ ਕਾਰਨ ਬਿਜਲੀ ਸੇਵਾ ਠੱਪ, 5 ਹਜ਼ਾਰ ਲੋਕ ਪ੍ਰਭਾਵਿਤ

Sunday, Jun 05, 2022 - 11:42 AM (IST)

ਫਰਾਂਸ ''ਚ ਤੂਫ਼ਾਨ ਕਾਰਨ ਬਿਜਲੀ ਸੇਵਾ ਠੱਪ, 5 ਹਜ਼ਾਰ ਲੋਕ ਪ੍ਰਭਾਵਿਤ

ਪੈਰਿਸ (ਵਾਰਤਾ): ਫਰਾਂਸ ਵਿਚ ਭਾਰੀ ਮੀਂਹ ਅਤੇ ਤੂਫਾਨ ਤੋਂ ਬਾਅਦ ਬਿਜਲੀ ਗੁੱਲ ਹੋਣ ਕਾਰਨ ਲਗਭਗ ਪੰਜ ਹਜ਼ਾਰ ਲੋਕ ਪ੍ਰਭਾਵਿਤ ਹੋਏ ਹਨ। ਫਰਾਂਸ ਦੇ ਪਾਵਰ ਗਰਿੱਡ ਦੇ ਸੰਚਾਲਕ ਏਨੇਡੇਸ ਨੇ ਕਿਹਾ ਕਿ ਸ਼ਨੀਵਾਰ ਅੱਧੀ ਰਾਤ ਤੋਂ ਬਾਅਦ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਦੇ ਬਾਅਦ 65 ਵਿਭਾਗਾਂ ਨੂੰ 'ਓਰੇਂਜ' ਚੇਤਾਵਨੀ ਜਾਰੀ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਇਸ ਦੇ ਕਈ ਘਰਾਂ ਦੀ ਬਿਜਲੀ ਚਲੀ ਗਈ ਅਤੇ ਪੰਜ ਹਜ਼ਾਰ ਲੋਕ ਬਿਜਲੀ ਤੋਂ ਵਾਂਝੇ ਰਹਿ ਗਏ। 

ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ ਦੇ ਜੰਗਲਾਂ 'ਚ ਲੱਗੀ ਅੱਗ, ਇਕੋ ਪਰਿਵਾਰ ਦੇ 4 ਮੈਂਬਰਾਂ ਦੀ ਮੌਤ

ਬੀਐਫਐਮ ਟੀਵੀ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਕਿ ਰਾਤ ਨੂੰ ਆਈਫਲ ਟਾਵਰ 'ਤੇ ਵੀ ਬਿਜਲੀ ਡਿੱਗੀ ਸੀ। ਫਰਾਂਸੀਸੀ ਫੋਟੋਗ੍ਰਾਫਰ ਬਰਟਰੈਂਡ ਕੁਲਿਕ ਨੇ ਇਸ ਨੂੰ ਕੈਮਰੇ 'ਚ ਕੈਦ ਕਰ ਲਿਆ ਅਤੇ ਉਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਪਾ ਦਿੱਤਾ। ਆਈਫਲ ਟਾਵਰ ਦੀ ਅਧਿਕਾਰਤ ਵੈੱਬਸਾਈਟ ਦੇ ਅਨੁਸਾਰ ਸਾਲ 1889 ਵਿੱਚ ਇਸ ਦੇ ਨਿਰਮਾਣ ਤੋਂ ਬਾਅਦ ਇਸ ਸਮਾਰਕ 'ਤੇ ਹਰ ਸਾਲ ਔਸਤਨ ਪੰਜ ਵਾਰ ਬਿਜਲੀ ਡਿੱਗਦੀ ਹੈ ਪਰ ਇਸ ਨਾਲ ਨਾ ਤਾਂ ਜਨਤਾ ਅਤੇ ਨਾ ਹੀ ਟਾਵਰ ਪ੍ਰਭਾਵਿਤ ਹੁੰਦਾ ਹੈ।


author

Vandana

Content Editor

Related News