ਸ਼ੀਅਰ ਤੇ ਟਰੂਡੋ ਇਸ ਮਾਮਲੇ ''ਚ ਨਿਕਲੇ ਅੱਗੇ, ਜਗਮੀਤ ਰਹੇ ਫਾਡੀ

Tuesday, Sep 10, 2019 - 08:36 PM (IST)

ਸ਼ੀਅਰ ਤੇ ਟਰੂਡੋ ਇਸ ਮਾਮਲੇ ''ਚ ਨਿਕਲੇ ਅੱਗੇ, ਜਗਮੀਤ ਰਹੇ ਫਾਡੀ

ਟੋਰਾਂਟੋ— ਕੈਨੇਡਾ ਦੀਆਂ ਸਿਆਸੀ ਪਾਰਟੀਆਂ ਜਿਥੇ ਚੋਣ ਪ੍ਰਚਾਰ 'ਚ ਕੋਈ ਕਸਰ ਨਹੀਂ ਛੱਡ ਰਹੀਆਂ ਉਥੇ ਹੀ ਉਹ ਪਾਰਟੀ ਲਈ ਚੰਦਾ ਇਕੱਠਾ ਕਰਨ ਦੀ ਵੀ ਹਰ ਸੰਭਵ ਕੋਸ਼ਿਸ਼ ਕਰ ਰਹੀਆਂ ਹਨ। ਸੱਤਾਧਾਰੀ ਲਿਬਰਲ ਤੇ ਕੰਜ਼ਰਵੇਟਿਵ ਪਾਰਟੀ ਸਥਾਨਕ ਮੁਹਿੰਮਾਂ ਰਾਹੀਂ ਚੰਦਾ ਇਕੱਠਾ ਕਰਨ ਦੇ ਮਾਮਲੇ 'ਚ ਤਕਰੀਬਨ ਬਰਾਬਰ ਚੱਲ ਰਹੀਆਂ ਹਨ ਪਰ ਐੱਨ.ਡੀ.ਪੀ. ਇਸ ਮਾਮਲੇ 'ਚ ਬੁਰੀ ਤਰ੍ਹਾਂ ਨਾਲ ਪੱਛੜੀ ਹੋਈ ਹੈ।

ਰਾਈਡਿੰਗ ਐਸੋਸੀਏਸ਼ਨ ਦੀ ਫਾਈਨੈਂਸ਼ੀਅਲ ਰਿਟਰਨ ਮੁਤਾਬਤ ਕੰਜ਼ਰਵੇਟਿਵ ਪਾਰਟੀ 24.2 ਮਿਲੀਅਨ ਡਾਲਰ ਦੇ ਚੰਦੇ ਨਾਲ ਮੋਹਰੀ ਰਹੀ ਜਦਕਿ ਲਿਬਰਲ ਪਾਰਟੀ 21 ਮਿਲੀਅਨ ਡਾਲਰ ਦੇ ਚੰਦੇ ਨਾਲ ਦੂਜੇ ਨੰਬਰ 'ਤੇ ਰਹੀ। ਸਿਆਸੀ ਪੱਖੋਂ ਕੈਨੇਡਾ ਦੀਆਂ 20 ਸਭ ਤੋਂ ਅਮੀਰ ਰਾਈਡਿੰਗ ਐਸੋਸੀਏਸ਼ਨਾਂ 'ਚ ਵੀ ਕੰਜ਼ਰਵੇਟਿਵ ਪਾਰਟੀ ਤੇ ਲਿਬਰਲਾਂ ਦਾ ਦਬਦਬਾ ਦੇਖਿਆ ਜਾ ਸਕਦਾ ਹੈ। ਦੂਜੇ ਪਾਸੇ ਐੱਨ.ਡੀ.ਪੀ. ਸਿਆਸੀ ਚੰਦੇ ਦੇ ਮਾਮਲੇ 'ਚ ਤੀਜੇ ਸਥਾਨ 'ਤੇ ਚੱਲ ਰਹੀ ਹੈ ਤੇ ਜਗਮੀਤ ਸਿੰਘ ਦੀ ਅਗਵਾਈ ਵਾਲੀ ਪਾਰਟੀ ਨੂੰ ਸਿਰਫ 38 ਲੱਖ ਡਾਲਰ ਹੀ ਮਿਲ ਸਕੇ। ਇਸ ਤੋਂ ਇਲਾਵਾ ਗ੍ਰੀਮ ਪਾਰਟੀ ਨੂੰ ਚੰਦੇ 'ਚ 7 ਲੱਖ 35 ਹਜ਼ਾਰ ਡਾਲਰ ਹੀ ਮਿਲੇ।

ਕੈਨੇਡਾ ਦੀ ਹਰ ਪਾਰਲੀਮੈਂਟ ਸੀਟ 'ਤੇ ਚੋਣ ਲੜ ਰਹੀ ਪਾਰਟੀ ਨੂੰ ਚੋਣ ਪ੍ਰਚਾਰ ਲਈ 28 ਮਿਲੀਅਨ ਡਾਲਰ ਤੱਕ ਦਾ ਖਰਚਾ ਕਰਨ ਦੀ ਆਗਿਆ ਹੈ ਜਦਕਿ ਪ੍ਰਤੀ ਉਮੀਦਵਾਰ ਇਹ ਰਕਮ 1 ਲੱਖ 10 ਹਜ਼ਾਰ ਡਾਲਰ ਹੈ। ਇਸ ਦਾ ਮਤਲਬ ਹੈ ਕਿ ਚੋਣਾਂ 'ਚ ਲਿਬਰਲ ਤੇ ਕੰਜ਼ਰਵੇਟਿਵ ਦਿਲ ਖੋਲ ਕੇ ਖਰਚਾ ਕਰ ਸਕਦੇ ਹਨ। ਪਰ ਐੱਨ.ਡੀ.ਪੀ. ਤੇ ਗ੍ਰੀਨ ਪਾਰਟੀ ਨੂੰ ਹੱਥ ਦੱਬ ਕੇ ਹੀ ਖਰਚਾ ਕਰਨਾ ਪਵੇਗਾ।


author

Baljit Singh

Content Editor

Related News