ਚਿਤਾਵਨੀ: LED ਦੀ ਰੌਸ਼ਨੀ ਨਾਲ ਅੱਖਾਂ ਨੂੰ ਹੋ ਸਕਦੈ ਨੁਕਸਾਨ

Thursday, May 16, 2019 - 12:28 AM (IST)

ਚਿਤਾਵਨੀ: LED ਦੀ ਰੌਸ਼ਨੀ ਨਾਲ ਅੱਖਾਂ ਨੂੰ ਹੋ ਸਕਦੈ ਨੁਕਸਾਨ

ਪੈਰਿਸ— ਫਰਾਂਸ ਦੀ ਸਰਕਾਰੀ ਸਿਹਤ ਨਿਗਰਾਨੀ ਸੰਸਥਾ ਨੇ ਇਸ ਹਫਤੇ ਕਿਹਾ ਕਿ ਐੱਲ.ਈ.ਡੀ. ਲਾਈਟ ਦੀ 'ਨੀਲੀ ਰੌਸ਼ਨੀ' ਨਾਲ ਅੱਖਾਂ ਦੇ ਰਟੀਨਾ ਨੂੰ ਨੁਕਸਾਨ ਹੋ ਸਕਦਾ ਹੈ ਤੇ ਕੁਦਰਤੀ ਰੂਪ ਨਾਲ ਸੌਣ ਦੀ ਪ੍ਰਕਿਰਿਆ 'ਚ ਰੁਕਾਵਟ ਆ ਸਕਦੀ ਹੈ।

ਫ੍ਰਾਂਸੀਸੀ ਏਜੰਸੀ ਭੋਜਨ, ਵਾਤਾਵਰਣ, ਪੇਸ਼ੇਵਰ ਸਿਹਤ ਤੇ ਸੁਰੱਖਿਆ ਨੇ ਇਕ ਬਿਆਨ 'ਚ ਚਿਤਾਵਨੀ ਦਿੱਤੀ ਹੈ ਕਿ ਨਵੇਂ ਤੱਥ ਪਹਿਲਾਂ ਦੀਆਂ ਚਿੰਤਾਵਾਂ ਦੀ ਪੁਸ਼ਟੀ ਕਰਦੇ ਹਨ ਕਿ ਇਕ ਤੇਜ਼ ਤੇ ਸ਼ਕਤੀਸ਼ਾਲੀ (ਐੱਲ.ਈ.ਡੀ.) ਪ੍ਰਕਾਸ਼ 'ਫੋਟੋ-ਟਾਕਸਿਕ' ਹੁੰਦਾ ਹੈ ਤੇ ਇਹ ਰਟੀਨਾ ਦੀਆਂ ਕੋਸ਼ਿਕਾਵਾਂ ਨੂੰ ਕਦੇ ਨਾ ਠੀਕ ਹੋਣ ਵਾਲੀ ਹਾਨੀ ਪਹੁੰਚਾ ਸਕਦਾ ਹੈ ਤੇ ਦੇਖਣ ਸ਼ਕਤੀ ਨੂੰ ਘੱਟ ਕਰ ਸਕਦਾ ਹੈ।

ਏਜੰਸੀ ਨੇ 400 ਪੇਜਾਂ ਦੀ ਇਕ ਰਿਪੋਰਟ 'ਚ ਸਿਫਾਰਿਸ਼ ਕੀਤੀ ਹੈ ਕਿ ਚਾਹੇ ਹੀ ਅਜਿਹੇ ਪੱਧਰ ਘਰ ਜਾਂ ਦਫਤਰ ਦੇ ਵਾਤਾਵਰਣ 'ਚ ਸ਼ਾਇਦ ਹੀ ਕਦੇ ਮਿਲੇ ਹੋਣ ਫਿਰ ਵੀ ਤੇਜ਼ ਜੋਖਿਮ ਲਈ ਜ਼ਿਆਦਾਤਰ ਲਿਮਟ ਨੂੰ ਸੋਧਿਆ ਜਾਣਾ ਚਾਹੀਦਾ ਹੈ।


author

Baljit Singh

Content Editor

Related News