ਲੇਬਨਾਨ ਨੇ ਇਜ਼ਰਾਈਲ ’ਤੇ ਸੁੱਟੇ 30 ਰਾਕੇਟ

Monday, Aug 05, 2024 - 02:43 PM (IST)

ਲੇਬਨਾਨ ਨੇ ਇਜ਼ਰਾਈਲ ’ਤੇ ਸੁੱਟੇ 30 ਰਾਕੇਟ

ਯਰੂਸ਼ਲਮ- ਲੇਬਨਾਨ ਤੋਂ ਉੱਤਰੀ ਇਜਰਾਈਲ ਵਿਚ ਲਗਭਗ 30 ਰਾਕੇਟ ਸੁੱਟੇ ਗਏ, ਜਿਨ੍ਹਾਂ ’ਚ ਜ਼ਿਆਦਾਤਰ ਨੂੰ ਰਸਤੇ ’ਚ ਹੀ ਮਾਰ ਸੁੱਟਿਆ ਗਿਆ। ਇਜ਼ਰਾਈਲ ਰੱਖਿਆ ਫੋਰਸ (ਆਈ. ਡੀ. ਐੱਫ਼.) ਨੇ ਐਤਵਾਰ ਨੂੰ ਦੱਸਿਆ ਕਿ ਉੱਤਰੀ ਇਜ਼ਰਾਈਲ ’ਚ ਲੇਬਨਾਨ ਤੋਂ ਇਕ ਰਾਕੇਟ ਹਮਲਾ ਕੀਤਾ ਗਿਆ ਅਤੇ ਕਈ ਰਾਕੇਟਸ ਨੂੰ ਇਜ਼ਰਾਈਲ ਦੀ ਆਇਰਨ ਡੋਮ ਮਿਸਾਈਲ ਰੱਖਿਆ ਪ੍ਰਣਾਲੀ ਵੱਲੋਂ ਮਾਰ ਸੁੱਟਿਆ ਗਿਆ। ਲੇਬਨਾਨੀ ਸ਼ੀਆ ਅੰਦੋਲਨ ਹਿਜਬੁੱਲ੍ਹਾ ਨੇ ਦੱਸਿਆ ਕਿ ਉਸ ਨੇ ਉੱਤਰੀ ਇਜ਼ਰਾਈਲ ਦੇ ਬੇਤ ਹਿਲੇਲ ਸ਼ਹਿਰ ਵੱਲ ਰਾਕੇਟ ਦਾਗੇ ਹਨ।
ਆਈ. ਡੀ. ਐੱਫ਼. ਨੇ ਦੱਸਿਆ ਕਿ ਹਮਲੇ ਵਿਚ ਕੋਈ ਵੀ ਜ਼ਖਮੀ ਨਹੀਂ ਹੋਇਆ। ਉਸ ਨੇ ਕਿਹਾ ਕਿ ਜਵਾਬੀ ਕਾਰਵਾਈ ’ਚ ਉਸ ਨੇ ਹਿਜਬੁੱਲਾ ਦੇ ਰਾਕੇਟ ਲਾਂਚਰ ’ਤੇ ਹਮਲੇ ਕੀਤੇ। ਇਸ ਤੋਂ ਇਲਾਵਾ ਦੱਖਣੀ ਲਿਬਨਾਨ ਦੇ ਮਰਜਾਯੋਨ ਇਲਾਕੇ ’ਚ ਹੋਰ ਅੱਤਵਾਦੀ ਬੁਨਿਆਦੀ ਢਾਂਚੇ ’ਤੇ ਹਮਲਾ ਕੀਤਾ ਗਿਆ।

ਇਹ ਵੀ ਪੜ੍ਹੋ-ਪੰਜਾਬ ਪੁਲਸ ਦੇ ਚਾਰ ਮੁਲਾਜ਼ਮ ਕਪੂਰਥਲਾ ਪੁਲਸ ਵੱਲੋਂ ਗ੍ਰਿਫ਼ਤਾਰ, ਹੈਰਾਨ ਕਰੇਗਾ ਪੂਰਾ ਮਾਮਲਾ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News