ਲੇਬਨਾਨ ਤੋਂ 132 ਨਾਗਰਿਕਾਂ ਨੂੰ ਸਾਊਦੀ ਦੂਤਘਰ ਨੇ ਭੇਜਿਆ ਵਾਪਸ

10/21/2019 10:00:39 AM

ਬੇਰੁੱਤ (ਵਾਰਤਾ)— ਲੇਬਨਾਨ ਵਿਚ ਸਥਿਤ ਸਾਊਦੀ ਅਰਬ ਦੂਤਘਰ ਨੇ ਇੱਥੇ ਜਾਰੀ ਹਿੰਸਾ ਵਿਚ ਆਪਣੇ 132 ਨਾਗਰਿਕਾਂ ਨੂੰ ਸੁਰੱਖਿਅਤ ਦੇਸ਼ ਭੇਜ ਦਿੱਤਾ ਹੈ। ਦੂਤਘਰ ਨੇ ਆਪਣੇ ਨਾਗਰਿਕਾਂ ਨੂੰ ਯਾਤਰਾ ਸਲਾਹ ਜਾਰੀ ਕਰਦਿਆਂ ਲੇਬਨਾਨ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਹੈ। ਜ਼ਿਕਰਯੋਗ ਹੈ ਕਿ ਲੇਬਨਾਨ ਦੇ ਬੇਰੁੱਤ ਸਮੇਤ ਹੋਰ ਸ਼ਹਿਰਾਂ ਵਿਚ ਵੀਰਵਾਰ ਨੂੰ ਸਰਕਾਰ ਵੱਲੋਂ ਆਨਲਾਈਨ ਕਾਲਸ ਲਈ ਟੈਕਸ ਵਸੂਲਣ ਦੇ ਫੈਸਲੇ ਵਿਰੁੱਧ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ, ਜਿਸ ਕਾਰਨ ਕਈ ਜਗ੍ਹਾ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਬਲਾਂ ਵਿਚ ਝੜਪਾਂ ਹੋਈਆਂ ਅਤੇ ਹਿੰਸਾ ਹੋਰ ਭੜਕ ਗਈ।


Vandana

Content Editor

Related News