ਲੋੜ ਪਈ ਤਾਂ ਇਦਲਿਬ ''ਚ ਵਰ੍ਹਾਵਾਂਗੇ ਬੰਬ ਦਾ ਮੀਂਹ : ਰੂਸ
Friday, Sep 14, 2018 - 08:37 PM (IST)

ਮਾਸਕੋ— ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸੀਰੀਆ ਦੇ ਇਦਲਿਬ ਸ਼ਹਿਰ ਦੇ ਹਾਲਾਤ ਚੰਗੇ ਨਹੀਂ ਹਨ ਤੇ ਲੋੜ ਪਈ ਤਾਂ ਉਥੇ ਅੱਤਵਾਦੀਆਂ ਦੇ ਟਿਕਾਣਿਆਂ 'ਤੇ ਬੰਬਾਰੀ ਕੀਤਾ ਜਾ ਸਕਦੀ ਹੈ ਪਰ ਉਥੇ ਨਾਗਰਿਕਾਂ ਨੂੰ ਬਾਹਰ ਆਉਣ ਲਈ ਮਨੁੱਖੀ ਕੋਰੀਡੋਰ ਵੀ ਬਣਾਇਆ ਜਾਵੇਗਾ। ਪੱਤਰਕਾਰ ਕਮੇਟੀ ਇੰਟਰਫੈਕਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਲਾਵਰੋਵ ਨੇ ਬਰਲਿਨ 'ਚ ਇਕ ਪ੍ਰੋਗਰਾਮ 'ਚ ਕਿਹਾ ਕਿ ਇਦਲਿਬ 'ਚ ਅੱਤਵਾਦੀਆਂ ਦੇ ਟਿਕਾਣਿਆ 'ਤੇ ਰੂਸੀ ਹਵਾਈ ਫੌਜ ਬੰਬਾਰੀ ਕਰੇਗੀ ਪਰ ਇਸ ਤੋਂ ਪਹਿਲਾਂ ਸਥਾਨਕ ਪੱਧਰ 'ਤੇ ਸ਼ਾਂਤੀ ਗੱਲਬਾਤ ਨੂੰ ਬੜ੍ਹਾਵਾ ਦਿੱਤਾ ਜਾਵੇਗਾ।