ਫਲੋਰਿਡਾ ਇਮਾਰਤ ਹਾਦਸੇ ਦੀ ਆਖਰੀ ਪੀੜਤ ਦੀ ਹੋਈ ਪਛਾਣ

07/27/2021 10:00:00 PM

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)- ਫਲੋਰਿਡਾ 'ਚ ਪਿਛਲੇ ਮਹੀਨੇ ਢਹਿ ਗਈ ਇਮਾਰਤ ਦੇ ਮਲਬੇ ਵਿੱਚ ਦੱਬੀ ਹੋਈ ਇਕ ਆਖਰੀ ਪੀੜਤ ਮਹਿਲਾ ਦੀ ਪਛਾਣ ਕਰ ਲਈ ਗਈ ਹੈ। ਇਸ ਇਮਾਰਤ ਦੇ ਮਲਬੇ 'ਚੋਂ ਲਾਸ਼ਾਂ ਨੂੰ ਲੱਭਣ ਦੀ ਮੁਹਿੰਮ ਨੂੰ ਪਿਛਲੇ ਹਫਤੇ ਖਤਮ ਕਰ ਦਿੱਤਾ ਗਿਆ ਸੀ ਪਰ ਇਸ ਮਹਿਲਾ ਦੀ ਪਛਾਣ ਬਾਕੀ ਸੀ। ਸੋਮਵਾਰ ਨੂੰ ਅਧਿਕਾਰੀਆਂ ਦੁਆਰਾ ਐਸਟੇਲ ਹੇਦਾਇਆ ਨਾਮ ਦੀ 54 ਸਾਲਾਂ ਔਰਤ ਦੀ ਪਛਾਣ ਨਾਲ ਇਸ ਇਮਾਰਤ ਹਾਦਸੇ ਕਾਰਨ ਹੋਈਆਂ ਮੌਤਾਂ ਦੀ ਗਿਣਤੀ 98 ਹੋ ਗਈ ਹੈ।

ਇਹ ਖ਼ਬਰ ਪੜ੍ਹੋ-  WI v AUS : ਵਿੰਡੀਜ਼ ਨੂੰ 6 ਵਿਕਟਾਂ ਨਾਲ ਹਰਾਇਆ, ਆਸਟਰੇਲੀਆ ਨੇ 2-1 ਨਾਲ ਜਿੱਤੀ ਸੀਰੀਜ਼


ਉਸ ਦੇ ਭਰਾ, ਆਈਕੇ ਹੇਦਾਇਆ ਨੇ ਦੱਸਿਆ ਕਿ ਉਸ ਦੀ ਲਾਸ਼ ਨੂੰ ਮਿਡਵੁੱਡ, ਬਰੁਕਲਿਨ ਵਿੱਚ ਪਰਿਵਾਰ ਦੇ ਘਰ ਲਿਜਾਇਆ ਜਾਵੇਗਾ, ਜਿਸ ਤੋਂ ਬਾਅਦ ਉਸ ਦਾ ਅੰਤਮ ਸੰਸਕਾਰ ਕੀਤਾ ਜਾਵੇਗਾ। ਆਈਕੇ ਨੇ ਜਾਣਕਾਰੀ ਦਿੱਤੀ ਕਿ ਉਸਨੇ ਆਪਣੀ ਭੈਣ ਦੀ ਲਾਸ਼ ਦੀ ਪਛਾਣ ਲਈ ਆਪਣੇ ਡੀ ਐਨ ਏ ਦੇ ਨਮੂਨੇ ਦਿੱਤੇ ਸਨ ਅਤੇ ਲਾਸ਼ ਦੀ ਪਛਾਣ ਹੋਣ ਤੋਂ ਪਹਿਲਾਂ ਉਸਨੇ ਦੋ ਵਾਰ ਬਿਲਡਿੰਗ ਦੇ ਸਥਾਨ ਦਾ ਦੌਰਾ ਕੀਤਾ ਸੀ। ਅਧਿਕਾਰੀਆਂ ਦੁਆਰਾ ਹੁਣ ਬਿਲਡਿੰਗ ਸਾਈਟ ਦੇ ਭਵਿੱਖ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ, ਜਿਸ 'ਚ ਪੀੜਤ ਲੋਕਾਂ ਲਈ ਇਕ ਯਾਦਗਾਰ ਹੋਣ ਦੀ ਯੋਜਨਾ ਦੇ ਸ਼ਾਮਲ ਹੋਣ ਦੀ ਵੀ ਸੰਭਾਵਨਾ ਹੈ।

ਇਹ ਖ਼ਬਰ ਪੜ੍ਹੋ- ਆਸਾਮ ਸਰਕਾਰ ਮਿਜ਼ੋਰਮ ਦੀ ਹੱਦ ’ਤੇ ਖੜ੍ਹੀਆਂ ਕਰੇਗੀ 3 ਕਮਾਂਡੋਜ਼ ਬਟਾਲੀਅਨਾਂ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News