ਮੱਧ ਚੀਨ ''ਚ ਮੀਂਹ ਕਾਰਨ ਡਿੱਗੀਆਂ ਢਿੱਗਾਂ, ਲਗਭਗ 25 ਹਾਈਵੇ ਕੀਤੇ ਗਏ ਬੰਦ

Monday, Aug 23, 2021 - 04:11 PM (IST)

ਮੱਧ ਚੀਨ ''ਚ ਮੀਂਹ ਕਾਰਨ ਡਿੱਗੀਆਂ ਢਿੱਗਾਂ, ਲਗਭਗ 25 ਹਾਈਵੇ ਕੀਤੇ ਗਏ ਬੰਦ

ਬੀਜਿੰਗ- ਮੱਧ ਚੀਨ ਵਿਚ ਮੋਹਲੇਧਾਰ ਮੀਂਹ ਕਾਰਨ ਕਈ ਜਗ੍ਹਾ ਢਿੱਗਾਂ ਡਿੱਗਣ, ਬਿਜਲੀ ਸਪਲਾਈ ਠੱਪ ਅਤੇ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਇਸ ਦੌਰਾਨ ਖੇਤਰ ਵਿਚ ਕਿਸੇ ਦੀ ਮੌਤ ਦੀ ਖ਼ਬਰ ਨਹੀਂ ਹੈ। ਅਧਿਕਾਰਤ 'ਚਾਈਨਾ ਨਿਊਜ਼ ਸਰਵਿਸ' (ਸੀ.ਐੱਨ.ਐੱਸ.) ਨੇ ਸਰਕਾਰੀ ਅਧਿਕਾਰੀਆਂ ਦੇ ਹਵਾਲੇ ਤੋਂ ਕਿਹਾ ਕਿ ਪਿਛਲੇ ਮਹੀਨੇ ਇਸੇ ਖੇਤਰ ਵਿਚ ਹੜ੍ਹ ਕਾਰਨ 300 ਤੋਂ ਵੱਧ ਲੋਕ ਮਾਰੇ ਗਏ ਸਨ। ਸ਼ਨੀਵਾਰ ਨੂੰ ਦੇਸ਼ ਵਿਚ ਮੋਹਲੇਧਾਰ ਮੀਂਹ ਕਾਰਨ ਅਧਿਕਾਰੀਆਂ ਨੂੰ ਹੈਨਾਨ ਸੂਬੇ ਦੇ ਵੱਡੇ ਸ਼ਹਿਰ ਝੇਂਗਝੂ ਵਿਚ ਕੁਝ ਸੁਰੰਗਾਂ ਅਤੇ ਕੁਝ ਪੁਲ ਬੰਦ ਕਰਨੇ ਪਏ। ਜੁਲਾਈ ਵਿਚ ਹੜ੍ਹ ਕਾਰਨ ਇੱਥੇ ਘੱਟੋ-ਘੱਟ 292 ਲੋਕਾਂ ਦੀ ਮੌਤ ਹੋ ਗਈ ਸੀ। ਉਨ੍ਹਾਂ ਕਿਹਾ ਕਿ ਝੇਂਗਝੂ ਵਿਚ 95 ਯਾਤਰੀ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ।

ਸੀ.ਐੱਨ.ਐੱਸ. ਅਨੁਸਾਰ, ਪੱਛਮੀ ਸੂਬੇ ਸ਼ਾਨਕਸੀ ਦੇ ਇਕ ਖੇਤਰ ਵਿਚ ਹਫ਼ਤੇ ਦੇ ਅੰਤ ਵਿਚ 24 ਮਿਲੀਮੀਟਰ (91/2 ਇੰਚ) ਮੀਂਹ ਪਿਆ। ਉਨ੍ਹਾਂ ਕਿਹਾ ਕਿ ਮੀਂਹ ਕਾਰਨ ਕਿਸਾਨਾਂ ਅਤੇ ਹੋਰਾਂ ਨੂੰ ਲਗਭਗ 45 ਕਰੋੜ ਯੂਆਨ (70 ਕਰੋੜ ਡਾਲਰ) ਦਾ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਸਰਕਾਰੀ ਟੀਵੀ ਨੇ ਕਿਹਾ ਕਿ ਦੱਖਣ-ਪੱਛਮ ਵਿੱਚ ਹੇਨਾਨ, ਸ਼ਾਨਕਸੀ ਅਤੇ ਸਿਚੁਆਨ ਵਿਚ ਲਗਭਗ 25 ਰਾਜਮਾਰਗ ਬੰਦ ਕਰ ਦਿੱਤੇ ਗਏ। ਸੀ.ਐੱਨ.ਐੱਸ. ਨੇ ਦੱਸਿਆ ਕਿ ਸ਼ਾਨਕਸੀ ਦੇ ਕੁਝ ਕਸਬਿਆਂ ਵਿਚ ਬਿਜਲੀ ਸਪਲਾਈ ਠੱਪ ਹੋਈ ਅਤੇ ਹੋਰ ਥਾਵਾਂ 'ਤੇ ਢਿੱਗਾਂ ਡਿੱਗਣ ਦੀਆਂ ਘਟਨਾਵਾਂ ਵਾਪਰੀਆਂ।
 


author

cherry

Content Editor

Related News