ਲਾਹੌਰ ਮੈਟਰੋ: ਲੋਕਲ ਨਾਲੋਂ ਚੀਨੀ ਸਟਾਫ਼ ਨੂੰ ਪਾਕਿ ਦੇ ਰਿਹੈ ਤਨਖ਼ਾਹਾਂ ਦੇ ਮੋਟੇ ਗੱਫੇ

11/07/2020 1:05:57 PM

ਲਾਹੌਰ- ਪਾਕਿਸਤਾਨ ਦੇ ਲਾਹੌਰ ਵਿਚ ਹਾਲ ਹੀ ਵਿਚ ਸ਼ੁਰੂ ਹੋਈ ਪਹਿਲੀ ਮੈਟਰੋ ਟਰੇਨ ਲਈ ਪਾਕਿਸਤਾਨ ਨੇ ਵੱਡੇ ਅਹੁਦਿਆਂ 'ਤੇ ਚੀਨੀ ਸਟਾਫ਼ ਨਿਯੁਕਤ ਕੀਤਾ ਹੈ। ਇੰਨਾ ਹੀ ਨਹੀਂ ਚੀਨੀ ਸਟਾਫ਼ ਨੂੰ ਪਾਕਿ ਦੇ ਲੋਕਲ ਸਟਾਫ਼ ਤੋਂ ਵੱਧ ਤਨਖ਼ਾਹਾਂ ਦੇ ਗੱਫੇ ਦਿੱਤੇ ਜਾ ਰਹੇ ਹਨ, ਉਹ ਵੀ ਚੀਨੀ ਕਰੰਸੀ ਵਿਚ। ਚੀਨੀ ਸਟਾਫ਼ ਨੂੰ ਪੰਜਾਬ ਮਾਸ ਟ੍ਰਾਂਜਿਸਟ ਅਥਾਰਟੀ ਨੇ ਓਰੈਂਜ ਲਾਈਨ ਮੈਟਰੋ ਟਰੇਨ (ਓ. ਐੱਲ. ਐੱਮ. ਟੀ.) ਲਈ ਨਿਯੁਕਤ ਕੀਤਾ ਹੈ। ਚੀਨੀ ਅਤੇ ਪਾਕਿਸਤਾਨੀ ਸਟਾਫ਼ ਦੀਆਂ ਤਨਖ਼ਾਹਾਂ ਵਿਚ ਵੱਡਾ ਅੰਤਰ ਹੈ।

ਪਾਕਿਸਤਾਨ ਚੀਨ ਦੇ ਸਟਾਫ਼ ਨੂੰ ਯੁਆਨ ਵਿਚ ਤਨਖ਼ਾਹਾਂ ਦਾ ਭੁਗਤਾਨ ਕਰ ਰਿਹਾ ਹੈ। ਉੱਥੇ ਹੀ, ਲੋਕਲ ਸਟਾਫ਼ ਨੂੰ ਪਾਕਿਸਤਾਨੀ ਰੁਪਿਆ ਵਿਚ ਤਨਖ਼ਾਹ ਦਿੱਤੀ ਜਾ ਰਹੀ ਹੈ। 

 ਇਹ ਵੀ ਪੜ੍ਹੋ- USA ਚੋਣਾਂ : ਟਰੰਪ ਦਾ ਵੱਡਾ ਹਮਲਾ, ਬੋਲੇ- 'ਬਾਈਡੇਨ ਨਾ ਕਰੇ ਜਿੱਤ ਦਾ ਦਾਅਵਾ'

ਡਾਟਾ ਮੁਤਾਬਕ ਓ. ਐੱਲ. ਐੱਮ. ਟੀ. ਪ੍ਰਾਜੈਕਟ ਵਿਚ 93 ਚੀਨੀ ਵਰਕਰ ਕੰਮ ਕਰ ਰਹੇ ਹਨ। ਤਿੰਨ ਵੱਡੇ ਅਹੁਦਿਆਂ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.), ਮੁੱਖ ਵਿੱਤੀ ਅਧਿਕਾਰੀ (ਸੀ. ਐੱਫ. ਓ.) ਅਤੇ ਡਾਇਰੈਕਟਰ 'ਤੇ ਸਿਰਫ ਚੀਨੀ ਹੀ ਨਿਯੁਕਤ ਹਨ ਅਤੇ ਕਿਸੇ ਵੀ ਪਾਕਿਸਤਾਨੀ ਨੂੰ ਇਨ੍ਹਾਂ ਅਹੁਦਿਆਂ 'ਤੇ ਨਹੀਂ ਰੱਖਿਆ ਗਿਆ ਹੈ। ਇਨ੍ਹਾਂ ਤਿੰਨਾਂ ਪੋਸਟਾਂ 'ਤੇ ਤਾਇਨਾਤ ਚੀਨੀ ਅਧਿਕਾਰੀਆਂ ਨੂੰ ਹਰ ਮਹੀਨੇ 1,36,000 ਚੀਨੀ ਕਰੰਸੀ 'ਚ ਤਨਖ਼ਾਹ ਦਿੱਤੀ ਜਾ ਰਹੀ ਹੈ, ਜੋ ਕਿ ਪਾਕਿਸਤਾਨੀ ਕਰੰਸੀ ਵਿਚ ਲਗਭਗ 32.6 ਲੱਖ ਰੁਪਏ ਬਣਦੀ ਹੈ। ਬੁੱਧਵਾਰ ਨੂੰ ਇਕ ਚੀਨੀ ਯੁਆਨ ਦਾ ਮੁੱਲ 24.02 ਪਾਕਿਸਤਾਨੀ ਰੁਪਏ ਸੀ।

ਡੀ. ਜੀ. ਐੱਮ. ਰੈਂਕ 'ਤੇ ਰੱਖੇ ਚੀਨੀ ਸਟਾਫ਼ ਨੂੰ 83,000 ਚੀਨੀ ਯੁਆਨ ਵਿਚ ਤਨਖ਼ਾਹ ਦਿੱਤੀ ਜਾ ਰਹੀ ਹੈ, ਜੋ ਕਿ 19 ਲੱਖ ਪਾਕਿਸਤਾਨੀ ਰੁਪਏ ਬਣਦੀ ਹੈ। ਉੱਥੇ ਹੀ, ਇਸੇ ਰੈਂਕ 'ਤੇ ਉਪਕਰਣ ਤੇ ਰੱਖ ਰਖਾਅ ਲਈ ਨਿਯੁਕਤ ਪਾਕਿਸਤਾਨੀ ਅਧਿਕਾਰੀ ਉਮਰ ਚਿਸ਼ਤੀ ਨੂੰ 6,25,000 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਮਿਲ ਰਹੀ ਹੈ।
 
ਤਨਖ਼ਾਹਾਂ ਦੇ ਅੰਤਰ ਨਾਲ ਕੋਈ ਫਰਕ ਨਹੀਂ ਪੈਂਦਾ : ਉਜ਼ੈਰ ਸ਼ਾਹ
43 ਚੀਨੀ ਵਰਕਰ ਟੈਕਨੀਸ਼ੀਅਨ ਅਤੇ ਟਰੇਨ ਆਪਰੇਟਰਾਂ ਦੇ ਅਹੁਦੇ 'ਤੇ ਨਿਯੁਕਤ ਕੀਤੇ ਗਏ ਹਨ, ਜਿਨ੍ਹਾਂ ਨੂੰ ਪ੍ਰਤੀ ਮਹੀਨਾ 47,500 ਚੀਨੀ ਯੁਆਨ ਵਿਚ ਤਨਖ਼ਾਹਾਂ ਦਾ ਭੁਗਤਾਨ ਕੀਤਾ ਜਾ ਰਿਹਾ ਹੈ। 47,500 ਚੀਨੀ ਯੁਆਨ ਦੀ ਪਾਕਿਸਤਾਨੀ ਕਰੰਸੀ ਵਿਚ 11.3 ਲੱਖ ਰੁਪਏ ਕੀਮਤ ਬਣਦੀ ਹੈ, ਜਦੋਂਕਿ ਲੋਕਲ ਭਰਤੀ ਕੀਤੇ ਪਾਕਿਸਤਾਨੀ ਲੋਕਾਂ ਨੂੰ 60 ਹਜ਼ਾਰ ਰੁਪਏ ਤਨਖ਼ਾਹ ਮਿਲ ਰਹੀ ਹੈ। ਪੰਜਾਬ ਮਾਸ ਟ੍ਰਾਂਜਿਸਟ ਅਥਾਰਟੀ ਦੇ ਜਨਰਲ ਮੈਨੇਜਰ ਉਜ਼ੈਰ ਸ਼ਾਹ ਨੇ ਕਿਹਾ ਕਿ ਤਨਖ਼ਾਹਾਂ ਦੇ ਫਰਕ ਨਾਲ ਪਾਕਿਸਤਾਨੀ ਕਾਮਿਆਂ ਦੇ ਮਨੋਬਲ 'ਤੇ ਕੋਈ ਫਰਕ ਨਹੀਂ ਪੈਂਦਾ। 


 


Lalita Mam

Content Editor

Related News