ਲੇਬਰ ਪਾਰਟੀ ਸਰਕਾਰ ਲਿਆਵੇਗੀ ਸਾਕਾਰਾਤਮਕ ਤਬਦੀਲੀਆਂ : ਤਨਮਨਜੀਤ ਢੇਸੀ
Thursday, Oct 10, 2024 - 09:43 PM (IST)
ਲੰਡਨ : ਯੂਕੇ ਦੀ ਪਾਰਲੀਮੈਂਟ ਵਿਚ ਪ੍ਰਮੁੱਖ ਸਿੱਖ ਆਗੂ ਤਨਮਨਜੀਤ ਸਿੰਘ ਢੇਸੀ ਨੇ ਪਾਰਲੀਮੈਂਟ ਵਿਚ ਸਾਊਥ ਈਸਟ ਲੇਬਰ ਐੱਮਪੀਜ਼ ਦੇ ਪ੍ਰਧਾਨ ਵੱਜੋਂ ਜਿੰਮੇਵਾਰੀ ਮਿਲਣ 'ਤੇ ਸਾਰਿਆਂ ਦਾ ਧੰਨਵਾਦ ਕੀਤਾ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਇਹ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ।
ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਇਕ ਟਵੀਟ ਵਿਚ ਕਿਹਾ ਕਿ ਯੂਕੇ ਪਾਰਲੀਮੈਂਟ 'ਚ ਸਾਊਥ ਈਸਟ ਲੇਬਰ ਐੱਮਪੀਜ਼ ਦੇ ਪ੍ਰਧਾਨ ਵਜੋਂ ਸਰਬਸੰਮਤੀ ਨਾਲ ਮੁੜ ਚੁਣੇ ਜਾਣ ਦਾ ਮਾਣ। ਪਿਛਲੀਆਂ ਚੋਣਾਂ 'ਚ 8 ਤੋਂ 36 ਸੰਸਦ ਮੈਂਬਰਾਂ ਤਕ ਪ੍ਰਭਾਵਸ਼ਾਲੀ ਢੰਗ ਨਾਲ ਵਧਣ ਤੋਂ ਬਾਅਦ, ਮੈਨੂੰ ਭਰੋਸਾ ਹੈ ਕਿ ਅਸੀਂ ਇਹ ਯਕੀਨੀ ਬਣਾਉਣ 'ਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਵਾਂਗੇ ਕਿ UKLabour ਸਰਕਾਰ ਸਾਡੇ ਖੇਤਰ ਲਈ ਸਕਾਰਾਤਮਕ ਤਬਦੀਲੀ ਲਿਆਵੇ।
ਦੱਸ ਦਈਏ ਕਿ ਤਨਮਨਜੀਤ ਸਿੰਘ ਢੇਸੀ ਯੂਕੇ ਦੀ ਲੇਬਰ ਪਾਰਟੀ ਸਰਕਾਰ ਦੇ ਸਲੋਹ ਤੋਂ ਸੰਸਦ ਮੈਂਬਰ ਹਨ। ਯੂਕੇ ਦੀਆਂ ਸੰਸਦੀ ਚੋਣਾਂ ਲਈ ਵੋਟਾਂ ਚਾਰ ਜੁਲਾਈ ਨੂੰ ਪਈਆਂ ਸਨ, ਇਸ ਦੌਰਾਨ ਲੇਬਰ ਪਾਰਟੀ ਨੇ ਕੰਜ਼ਰਵੇਟਿਵ ਪਾਰਟੀ ਨੂੰ ਕਰਾਰੀ ਹਾਰ ਦਿੱਤੀ। ਕੁੱਲ 650 ਸੰਸਦੀ ਸੀਟਾਂ ਲਈ ਹੋਈਆਂ ਚੋਣਾਂ ਵਿਚ ਕੀਅਰ ਸਟਾਰਮਰ ਦੀ ਲੇਬਰ ਪਾਰਟੀ ਨੇ 411 ਸੀਟਾਂ ਨਾਲ ਜਿੱਤ ਦਰਜ ਕੀਤੀ, ਜਦਕਿ ਪਿਛਲੀਆਂ ਚੋਣਾਂ ਦੌਰਾਨ ਉਹ ਸਿਰਫ 205 ਸੀਟਾਂ 'ਤੇ ਹੀ ਸਿਮਟ ਗਈ ਸੀ। ਇਸੇ ਤਰ੍ਹ ਸੱਤਾ ਵਿਚ ਬੈਠੀ ਕੰਜ਼ਰਵੇਟਿਵ ਪਾਰਟੀ, ਜੋ ਕਿ ਪਿਛਲੀਆਂ ਚੋਣਾਂ ਵਿਚ 344 ਸੀਟਾਂ ਨਾਲ ਜੇਤੂ ਰਹੀ ਸੀ, ਨੂੰ 121 ਸੀਟਾਂ ਹੀ ਮਿਲੀਆਂ।