ਮਜ਼ਦੂਰ ਦਿਵਸ ਅਤੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਵਸ ਮਨਾਇਆ

Monday, May 03, 2021 - 12:46 PM (IST)

ਮਜ਼ਦੂਰ ਦਿਵਸ ਅਤੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਵਸ ਮਨਾਇਆ

ਬ੍ਰਿਸਬੇਨ ਸਾਊਥ ( ਸਤਵਿੰਦਰ ਟੀਨੂੰ ) : ਆਸਟ੍ਰੇਲੀਆ ਦੇ ਕੂਈਨਜ਼ਲੈਂਡ ਸੂਬੇ ਦੇ ਖੂਬਸੂਰਤ ਸ਼ਹਿਰ ਬ੍ਰਿਸਬੇਨ ਦੇ ਅਮੈਰੀਕਨ ਕਾਲਜ ਵੂਲੂਨਗਾਬਾ ਵਿਖੇ ਡਾਕਟਰ ਭੀਮ ਰਾਓ ਅੰਬੇਡਕਰ ਮਿਸ਼ਨ ਸੁਸਾਇਟੀ ਦੁਆਰਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਜਨਮ ਦਿਨ ਮਨਾਇਆ ਗਿਆ। ਇੱਥੇ ਇਹ ਦਿਨ ਮਈ ਡੇਅ ਦੇ ਨਾਲ-ਨਾਲ ਇਕੁਐਲਿਟੀ ਡੇਅ ਦੇ ਲਈ ਮਨਾਇਆ ਗਿਆ। ਦੁਨੀਆ ਭਰ ਵਿਚ ਮਈ ਦਿਵਸ ਮਨਾਇਆ ਜਾਂਦਾ ਹੈ। ਭਾਰਤ ਵਿਚ ਵੀ ਮਜ਼ਦੂਰ ਦਿਵਸ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਮਨਾਇਆ ਜਾਂਦਾ ਹੈ।

ਭਾਰਤ ਵਿਚ ਇਹ ਦਿਨ ਮਜ਼ਦੂਰਾਂ ਤੋਂ ਇਲਾਵਾ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਪੈਰੋਕਾਰ ਵੀ ਮਨਾਉਂਦੇ ਹਨ। ਸਮਾਗਮ ਦੀ ਸ਼ੁਰੂਆਤ ਦਲਜੀਤ ਸਿੰਘ ਜੀ ਦੇ ਸਵਾਗਤੀ ਭਾਸ਼ਣ ਨਾਲ ਹੋਇਆ। ਉਪਰੰਤ ਸ਼੍ਰੀ ਕਟਾਰੀਆ ਜੀ ਨੇ ਬਾਬਾ ਸਾਹਿਬ ਦੇ ਜੀਵਨ ਵਾਰੇ ਜਾਣਕਾਰੀ ਦਿੱਤੀ। ਉਨ੍ਹਾਂ ਤੋਂ ਬਾਅਦ ਸ਼੍ਰੀ ਭੁਪਿੰਦਰ ਮੋਹਾਲੀ, ਜਸਵਿੰਦਰ ਰਾਣੀਪੁਰ ਮੰਚ ਸੰਚਾਲਕ, ਨਵਦੀਪ ਸਿੰਘ ਗ੍ਰੀਨ ਪਾਰਟੀ, ਮਨਜੀਤ ਬੋਪਾਰਾਏ, ਪ੍ਰੇਮ ਸੁੰਦਰ, ਗੁਰਦੀਪ ਸਿੰਘ, ਬਲਵਿੰਦਰ ਵਿਦਿਆਰਥੀ, ਹਰਦੀਪ ਵਾਗਲਾ ਅਤੇ ਰੀਤਿਕਾ ਅਹੀਰ ਨੇ ਵੀ ਆਪਣੀਆਂ ਤਕਰੀਰਾਂ ਕੀਤੀਆਂ। ਇਸ ਉਪਰੰਤ ਜਗਦੀਪ ਸਿੰਘ ਜੀ ਵਲੋਂ ਮੁੱਖ ਮਹਿਮਾਨ ਮਾਣਯੋਗ ਡਾਕਟਰ ਮਾਰਕ ਰੌਬਿਨਸਨ ਅਤੇ ਡਾਕਟਰ ਬਰਨਾਰਡ ਮਲਿਕ ਜੀ ਦਾ ਸਵਾਗਤ ਕੀਤਾ।

ਛੋਟੇ ਬੱਚੇ ਗਰੇਸ਼ੀਕਾ ਬਸੀ, ਗੁਣਵੀਰ ਕੌਰ, ਤਨਿਸ਼, ਨਵਿਆ ਹਰਸ਼ਿਲ ਵਲੋਂ ਵੀ ਬਾਬਾ ਸਾਹਿਬ ਲਈ ਸੰਖੇਪ ਭਾਸ਼ਣ ਕੀਤੇ ਗਏ। ਸਤਵਿੰਦਰ ਟੀਨੂੰ ਨੇ ਭਾਰਤ ਦੇ ਮੌਜੂਦਾ ਹਾਲਾਤਾਂ 'ਤੇ ਚਿੰਤਾ ਜਾਹਰ ਕੀਤੀ। ਇਸ ਮੌਕੇ ਡਾਕਟਰ ਭੀਮ ਰਾਓ ਅੰਬੇਡਕਰ ਮਿਸ਼ਨ ਸੁਸਾਇਟੀ ਵਲੋਂ ਡਾਕਟਰ ਬਰਨਾਰਡ ਮਲਿਕ ਪ੍ਰਧਾਨ ਨੂੰ ਸਨਮਾਨਿਤ ਕੀਤਾ ਗਿਆ। ਆਪਣੇ ਭਾਸ਼ਣ ਵਿਚ ਡਾਕਟਰ ਮਲਿਕ ਨੇ ਬਾਬਾ ਸਾਹਿਬ ਦੇ ਦੱਸੇ ਮਾਰਗ 'ਤੇ ਚੱਲਣ ਦੀ ਅਪੀਲ ਕੀਤੀ।

ਡਾਕਟਰ ਮਾਰਕ ਰਾਬਿਨਸਨ ਨੇ ਦੱਸਿਆ ਕਿ ਅਸੀਂ ਆਪਣਾ ਜੀਵਨ ਸਫ਼ਲ ਕਰ ਸਕਦੇ ਹਾਂ। ਉਸ ਲਈ ਸਖ਼ਤ ਮਿਹਨਤ ਅਤੇ ਦ੍ਰਿੜ੍ਹ ਇਰਾਦੇ ਦੀ ਜ਼ਰੂਰਤ ਹੈ। ਬਲਵਿੰਦਰ ਮੋਰੋਂ ਜੀ ਵਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਲਖਵੀਰ ਕਟਾਰੀਆ, ਬਲਦੇਵ ਸਿੰਘ, ਦਲਬੀਰ ਹਲਵਾਰਵੀ,ਚਾਰੂ ਲਤਾ, ਕੁਲਦੀਪ ਸਿੰਘ, ਪ੍ਰਦੀਪ, ਮੁਹੰਮਦ, ਦੀਪੂ ਸਵਾਸਤਕੀ, ਊਸ਼ਾ ਦੜੋਚ, ਮਹਿੰਦਰ ਪਾਲ ਸਿੰਘ ਕਾਹਲੋਂ, ਰੀਤੂ ਵਾਗਲਾ, ਰਵਨੀਤ ਕੌਰ, ਸੁਜਾਤਾ ਬਾਲੀ ਤੇ ਕੁਲਦੀਪ ਕੌਰ ਆਦਿ ਪ੍ਰਮੁੱਖ ਸ਼ਖਸ਼ੀਅਤਾਂ ਹਾਜ਼ਰ ਸਨ। ਮੰਚ ਸੰਚਾਲਨ ਦੀ ਭੂਮਿਕਾ ਹਰਵਿੰਦਰ ਬਸੀ ਤੇ ਸੁਖਵਿੰਦਰ ਸਿੰਘ ਵਲੋਂ ਬਾਖੂਬੀ ਨਿਭਾਈ ਗਈ। 
 


author

cherry

Content Editor

Related News