ਕੁਵੈਤ ਦੇ ਪ੍ਰਮੁੱਖ ਸੁਧਾਰਕ ਸ਼ੇਖ ਨਾਸਿਰ ਦਾ ਦੇਹਾਂਤ
Monday, Dec 21, 2020 - 02:17 AM (IST)
ਦੁਬਈ-ਕੁਵੈਤ ਦੇ ਮਰਹੂਮ ਅਮੀਰ ਦੇ ਸਭ ਤੋਂ ਵੱਡੇ ਪੁੱਤਰ ਸ਼ੇਖ ਨਾਸਿਰ ਸਬਾਹ ਅਲ ਸਬਾਹ ਦਾ ਐਤਵਾਰ ਨੂੰ ਦੇਹਾਂਤ ਹੋ ਗਿਆ। ਉਹ 72 ਸਾਲਾ ਦੇ ਸਨ। ਇਹ ਜਾਣਕਾਰੀ ਦੇਸ਼ ਦੀ ਸਰਕਾਰੀ ਸਮਾਚਾਰ ਏਜੰਸੀ ਨੇ ਦਿੱਤੀ। ਸ਼ੇਖ ਨਾਸਿਰ ਨੇ ਪਿਛਲੇ ਕੁਝ ਸਾਲਾਂ ਦੌਰਾਨ ਵੱਖ-ਵੱਖ ਸਰਕਾਰੀ ਅਹੁਦੇ ਸੰਭਾਲੇ ਜਿਸ ’ਚ ਰੱਖਿਆ ਮੰਤਰੀ ਅਤੇ ਉਪ-ਰਾਸ਼ਟਰਪਤੀ ਦਾ ਅਹੁਦਾ ਵੀ ਸ਼ਾਮਲ ਸੀ।
ਇਹ ਵੀ ਪੜ੍ਹੋ -ਬ੍ਰਿਟੇਨ ’ਚ ਕੋਰੋਨਾ ਦਾ ਨਵਾਂ ਵੇਰੀਐਂਟ ਮਿਲਣ ਤੋਂ ਬਾਅਦ ਸਿਹਤ ਮੰਤਰਾਲਾ ਨੇ ਕੱਲ ਬੁਲਾਈ ਤੁਰੰਤ ਮੀਟਿੰਗ
ਬੀਤੀ ਸਤੰਬਰ ’ਚ ਉਨ੍ਹਾਂ ਦੇ ਪਿਤਾ 91 ਸਾਲਾ ਸ਼ੇਖ ਸਬਾਹ ਅਲ ਅਹਿਮਦ ਅਲ ਸਬਾਹ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਨੂੰ ਵਲੀ ਅਹਦ (¬ਕ੍ਰਾਊਨ ਪਿ੍ਰੰਸ) ਦੇ ਅਹੁਦੇ ਦਾ ਚੋਟੀ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਸੀ। ਉਹ ਤੇਲ ਨਾਲ ਭਰੇ ਇਸ ਖਾੜੀ ਦੇਸ਼ ’ਚ ਇਕ ਪ੍ਰਭਾਵਸ਼ਾਲੀ ਸੁਧਾਰਕ ਤੇ ਤੌਰ ’ਤੇ ਉਭਰੇ ਸੀ।
ਇਹ ਵੀ ਪੜ੍ਹੋ -ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਬਾਈਡੇਨ ਤੇ ਉਨ੍ਹਾਂ ਦੀ ਪਤਨੀ ਅੱਜ ਲਵਾਉਣਗੇ ਕੋਰੋਨਾ ਵੈਕਸੀਨ
ਸ਼ੇਖ ਨਾਸਿਰ ਨੂੰ ਉਨ੍ਹਾਂ ਦੇ ਮੈਗਾ ਪ੍ਰੋਜੈਕਟਾਂ ਅਤੇ ਭ੍ਰਿਸ਼ਟਾਚਾਰ ਵਿਰੋਧੀ ਯਤਨਾਂ ਲਈ ਕਾਫੀ ਸਮਰਥਨ ਮਿਲ ਰਿਹਾ ਸੀ ਪਰ ਉਨ੍ਹਾਂ ਦੀ ਥਾਂ ਉਨ੍ਹਾਂ ਦੇ ਚਾਚਾ ਸ਼ੇਖ ਮਿਸ਼ਲ ਅਲ ਅਹਿਮਦ ਅਲ ਜਾਬਿਰ ਅਲ ਸਬਾਹ ਨੂੰ ਤਰਜੀਹ ਦਿੱਤੀ ਗਈ। ਸਰਕਾਰੀ ਸਮਾਚਾਰ ਏਜੰਸੀ ਕੇ.ਯੂ.ਐੱਨ.ਏ. ਨੇ ਇਹ ਨਹੀਂ ਦੱਸਿਆ ਕਿ ਸ਼ੇਖ ਨਾਸਿਰ ਦਾ ਦੇਹਾਂਤ ਕਿਵੇਂ ਹੋਇਆ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।