ਅਮਰੀਕਾ : ਜਲੰਧਰ ਨਾਲ ਸਬੰਧਤ ਕੇ.ਪੀ. ਸਿੰਘ ਨੂਰਮਹਿਲ ‘ਇੰਟਰਨੈਸ਼ਨਲ ਚੀਫ-ਕੰਸਲਟੈਂਟ’ ਨਿਯੁਕਤ

Monday, Oct 02, 2023 - 10:37 AM (IST)

ਨਿਊਯਾਰਕ (ਰਾਜ ਗੋਗਨਾ)— ਪੰਜਾਬ ਦੇ ਜਲੰਧਰ ਜ਼ਿਲ੍ਹੇ ਨਾਲ ਸਬੰਧਤ ਵਰਲਡ ਫੇਮਸ ਆਸਟਰੌਲੋਜਰ ਡਾ. ਕੇ.ਪੀ. ਸਿੰਘ ਨੂਰਮਹਿਲ ਨੂੰ ‘ਸੀ-ਕਾਰਪ ਕੰਪਨੀ’ ਦੀ ਵਿਵਸਥਾ ਦੇ ਅਧੀਨ ਸਥਾਪਿਤ ਅਤੇ ਸੰਚਾਲਿਤ ਸੰਸਥਾ ‘ਅਮੈਰਿਕਨ ਰਿਸਰਚ ਆਰਗੇਨਾਈਜ਼ੇਸ਼ਨ' ਅਤੇ 'ਇੰਟਰਨੈਸ਼ਨਲ ਐਸਟਰੌਲੋਜੀ ਫੈਡਰੇਸ਼ਨ ਇੰਕ: ਯੂ.ਐਸ.ਏ ' ਵੱਲੋਂ 'ਇੰਟਰਨੈਸ਼ਨਲ ਚੀਫ-ਕੰਨਸਲਟੈਂਟ' ਦੇ ਵੱਕਾਰੀ ਆਹੁਦੇ ‘ਤੇ ਨਿਯੁਕਤ ਕੀਤਾ ਗਿਆ ਹੈ। ਨੂਰਮਹਿਲ ਦੀ ਇਹ ਨਿਯੁਕਤੀ ਪਿਛਲੇ 45 ਸਾਲਾਂ ਤੋਂ ਜਿਓਤਿਸ਼ ਦੇ ਖੇਤਰ ਵਿੱਚ ਪਾਏ ਗਏ ਉਹਨਾਂ ਦੇ ਮਹੱਤਵਪੂਰਨ ਯੋਗਦਾਨ ਅਤੇ ਰਿਸਰਚ ਦੇ ਮੱਦੇਨਜਰ ਕੀਤੀ ਗਈ ਹੈ।

PunjabKesari

ਇਸ ਸੰਸਥਾ ਦਾ ਮੁੱਖ ਦਫਤਰ ਵਾਇਓਮਿੰਗ, ਯੂ.ਐਸ.ਏ ਦੇ ਰਾਜ ਵਿੱਚ ਹੈ। ਅਤੇ ਕਾਰਪੋਰੇਟ ਦਫਤਰ ਫਲੋਰਿਡਾ, ਯੂ.ਐਸ.ਏ ਵਿੱਚ ਹੈ ਜਦਕਿ ਥਾਈਲੈਂਡ, ਆਸਟ੍ਰੇਲੀਆ ਅਤੇ ਭਾਰਤ ਦੇ ਕੇਰਲਾ ਵਿੱਚ ਕੋਚੀਨ ਵਿਖੇ ਵੀ ਕੰਟਰੀ-ਆਫ਼ਿਸ ਹੈ ਜੋ ਸੈਂਟਰਲ ਗਵਰਨਮੈਂਟ ਦੀ ਮਨਿਸਟਰੀ ਆਫ ਕਾਰਪੋਰੇਟ ਆਫੇਅਰਜ ਦੇ ਤਹਿਤ ਰਜਿਸਟਰਡ ਹੈ। ਸੰਸਥਾ ਦੇ ਯੂ.ਐਸ.ਏ ਹੈੱਡ-ਆਫਿਸ ਦੀ ਪ੍ਰੈਜੀਡੈਂਟ ਪੈਗੀ ਵਿੱਲਮੌਟ ਬੇਕਰ ਅਤੇ ਚੇਅਰਮੈਨ ਡੀ. ਵਾਇਨ ਨੇ ਇੱਕ ਵਧਾਈ ਸੰਦੇਸ਼ ਦੇ ਸਮੇਤ ਆਪਣੇ ਦਸਤਖ਼ਤਾਂ ਨਾਲ ਇਸ ਨਿਯੁੱਕਤੀ ਸੰਬੰਧੀ ਇੱਕ ਸਰਟੀਫਿਕੇਟ ਵੀ ਕੇ.ਪੀ ਸਿੰਘ ਨੂੰ ਜਾਰੀ ਕੀਤਾ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਐਲਨ ਮਸਕ ਨੇ ਟਰੂਡੋ ਦੀ ਕੀਤੀ ਆਲੋਚਨਾ, ਕਿਹਾ-ਬੋਲਣ ਦੀ ਆਜ਼ਾਦੀ ਨੂੰ ਕੁਚਲਣ ਦੀ ਕੋਸ਼ਿਸ਼ 'ਸ਼ਰਮਨਾਕ'

ਦਰਅਸਲ ਇਸ ਵੱਕਾਰੀ ਨਿਯੁਕਤੀ ਨੂੰ ਡਾ: ਕੇ.ਪੀ. ਸਿੰਘ ਦੇ ਜੀਵਨ ਦੀ ਇੱਕ ਬਹੁਤ ਵੱਡੀ ਪ੍ਰਾਪਤੀ ਕਿਹਾ ਜਾ ਸਕਦਾ ਹੈ ਜਿਸ ਦੇ ਪਿੱਛੇ ਨਿਰਸੰਦੇਹ ਹੀ ਇਸ ਵਿਸ਼ੇ 'ਤੇ ਉਹਨਾਂ ਵੱਲੋਂ ਸਾਲਾਂ ਬੱਧੀ ਕੀਤੀ ਗਈ ਸਖ਼ਤ ਮਿਹਨਤ ਅਤੇ ਘਾਲਣਾ ਦਾ ਬਹੁਤ ਵੱਡਾ ਹੱਥ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 2015 ਵਿੱਚ ਵੈਸਟ ਬੰਗਾਲ ਦੀ ਇੱਕ ਮਿਆਰੀ ਸੰਸਥਾ ‘ਕ੍ਰਿਸ਼ਨਾਮੂਰਤੀ ਇੰਸਟੀਚਿਊਟ ਆਫ ਆਸਟਰੌਲੋਜੀ’ ਵੱਲੋਂ ਸਿੰਘ ਨੂੰ ਕਲਕੱਤਾ ਯੂਨੀਵਰਸਿਟੀ ਵਿਖੇ ਜਿਓਤਿਸ਼ ਵਿਸ਼ੇ 'ਤੇ ਡਾਕਟਰੇਟ ਯਾਣੀ ਪੀਐਚ.ਡੀ. ਦੀ ਆਨਰੇਰੀ ਡਿਗਰੀ ਭੇਟ ਕੀਤੀ ਗਈ ਸੀ। ਇਸ ਤੋਂ ਇਲਾਵਾ ਪਿਛਲੇ ਤੀਹ ਸਾਲਾਂ ਵਿੱਚ ਉਹਨਾਂ ਨੂੰ ਸਮੁੱਚੇ ਭਾਰਤ ਦੇ ਅਲੱਗ-ਅਲੱਗ ਰਾਜਾਂ ਦੇ ਬਹੁਤ ਸਾਰੇ ਸ਼ਹਿਰਾਂ ਦੇ ਨਾਲ-ਨਾਲ ਨੇਪਾਲ, ਥਾਈਲੈਂਡ, ਸਿੰਗਾਪੁਰ, ਮਲੇਸ਼ੀਆ, ਇੰਗਲੈਂਡ ਅਤੇ ਅਮਰੀਕਾ ਵਿਖੇ ਸੰਪੰਨ ਹੋਏ ਵੱਖ-ਵੱਖ ਜਿਓਤਿਸ਼ ਸੰਮੇਲਨਾਂ ਦੇ ਦੌਰਾਨ 32 ਵਾਰ ਗੋਲਡ ਮੈਡਲ ਅਤੇ 250 ਦੇ ਕਰੀਬ ਹੋਰਨਾਂ ਅਵਾਰਡਾਂ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News