ਸ਼ੇਖ ਹਸੀਨਾ ਨੇ ਕਿਸ ਤੋਂ ਮੰਗੀ ਸ਼ਰਣ, ਜਾਣੋ ਮਨਜ਼ੂਰੀ ਮਿਲਣ ਤੱਕ ਕਿੱਥੇ ਰਹਿਣ ਦੀ ਯੋਜਨਾ

Tuesday, Aug 06, 2024 - 11:29 AM (IST)

ਸ਼ੇਖ ਹਸੀਨਾ ਨੇ ਕਿਸ ਤੋਂ ਮੰਗੀ ਸ਼ਰਣ, ਜਾਣੋ ਮਨਜ਼ੂਰੀ ਮਿਲਣ ਤੱਕ ਕਿੱਥੇ ਰਹਿਣ ਦੀ ਯੋਜਨਾ

ਇੰਟਰਨੈਸ਼ਨਲ ਡੈਸਕ- ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਦੇਸ਼ ਛੱਡਣ ਤੋਂ ਬਾਅਦ ਬ੍ਰਿਟੇਨ ਤੋਂ ਸ਼ਰਣ ਮੰਗੀ ਹੈ। ਜਦੋਂ ਤੱਕ ਬ੍ਰਿਟਿਸ਼ ਸਰਕਾਰ ਉਸ ਨੂੰ ਰਾਜਨੀਤਿਕ ਸ਼ਰਣ ਨਹੀਂ ਦਿੰਦੀ, ਉਹ ਅਸਥਾਈ ਤੌਰ 'ਤੇ ਭਾਰਤ ਵਿੱਚ ਰਹੇਗੀ। ਇਕ ਰਿਪੋਰਟ ਮੁਤਾਬਕ ਭਾਰਤ ਸ਼ੇਖ ਹਸੀਨਾ ਨੂੰ ਬ੍ਰਿਟੇਨ 'ਚ ਸ਼ਰਨ ਲੈਣ ਲਈ ਵਿਆਪਕ ਫੌਜੀ ਸਹਾਇਤਾ ਪ੍ਰਦਾਨ ਕਰੇਗਾ।

ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਸੋਮਵਾਰ ਨੂੰ ਅਸਤੀਫ਼ਾ ਦੇ ਦਿੱਤਾ। ਅਸਤੀਫ਼ਾ ਤੋਂ ਬਾਅਦ ਸ਼ੇਖ ਹਸੀਨਾ ਦੇਸ਼ ਛੱਡ ਕੇ ਚਲੀ ਗਈ। ਸੋਮਵਾਰ ਸ਼ਾਮ ਨੂੰ ਉਨ੍ਹਾਂ ਦਾ ਹੈਲੀਕਾਪਟਰ ਭਾਰਤ ਦੇ ਹਿੰਡਨ ਏਅਰਬੇਸ 'ਤੇ ਉਤਰਿਆ। ਇੱਥੇ ਭਾਰਤ ਦੇ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਇੱਥੇ ਸਖ਼ਤ ਸੁਰੱਖਿਆ ਦਿੱਤੀ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਉਹ ਭਾਰਤ ਦੇ ਰਸਤੇ ਲੰਡਨ ਜਾਵੇਗੀ। ਇਕ ਰਿਪੋਰਟ ਮੁਤਾਬਕ ਉਸ ਨੇ ਬ੍ਰਿਟਿਸ਼ ਸਰਕਾਰ ਤੋਂ ਸ਼ਰਣ ਮੰਗੀ ਹੈ। ਹਾਲਾਂਕਿ ਹੁਣ ਤੱਕ ਬ੍ਰਿਟਿਸ਼ ਸਰਕਾਰ ਨੇ ਸ਼ੇਖ ਹਸੀਨਾ ਨੂੰ ਸ਼ਰਣ ਦੇਣ ਦੀ ਕੋਈ ਪੁਸ਼ਟੀ ਨਹੀਂ ਕੀਤੀ ਹੈ। ਉਸ ਦੀ ਛੋਟੀ ਭੈਣ ਰੇਹਾਨਾ ਬ੍ਰਿਟੇਨ ਦੀ ਨਾਗਰਿਕ ਹੈ। ਰੇਹਾਨਾ ਦੀ ਬੇਟੀ ਟਿਊਲਿਪ ਸਿੱਦੀਕ ਵੀ ਲੇਬਰ ਪਾਰਟੀ ਤੋਂ ਬ੍ਰਿਟਿਸ਼ ਪਾਰਲੀਮੈਂਟ ਦੀ ਮੈਂਬਰ ਹੈ। ਭਾਰਤ ਸਰਕਾਰ ਢਾਕਾ 'ਚ ਹੋ ਰਹੀਆਂ ਘਟਨਾਵਾਂ 'ਤੇ ਨਜ਼ਰ ਰੱਖ ਰਹੀ ਹੈ। ਭਾਰਤ ਸਰਕਾਰ ਨੇ ਸ਼ੇਖ ਹਸੀਨਾ ਨੂੰ ਬ੍ਰਿਟੇਨ ਵਿੱਚ ਸ਼ਰਣ ਮਿਲਣ ਤੱਕ ਅਸਥਾਈ ਤੌਰ 'ਤੇ ਸਟੇਅ ਦਿੱਤੀ ਹੈ।

ਪੜ੍ਹੋ ਇਹ ਅਹਿਮ ਖ਼ਬਰ-ਬੰਗਲਾਦੇਸ਼ 'ਚ ਹਿੰਸਾ : ਦੰਗਾਕਾਰੀਆਂ ਨੇ ਛੁਡਵਾਏ 500 ਕੈਦੀ, ਹੋਟਲ 'ਚ 8 ਨੂੰ ਸਾੜਿਆ ਜ਼ਿੰਦਾ 

300 ਲੋਕਾਂ ਦੀ ਮੌਤ 

ਬੰਗਲਾਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਹਸੀਨਾ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਪ੍ਰਦਰਸ਼ਨਕਾਰੀਆਂ ਅਤੇ ਸੱਤਾਧਾਰੀ ਅਵਾਮੀ ਲੀਗ ਦੇ ਸਮਰਥਕਾਂ ਵਿਚਾਲੇ ਐਤਵਾਰ ਨੂੰ ਝੜਪਾਂ ਹੋਈਆਂ। ਕੁਝ ਦਿਨ ਪਹਿਲਾਂ ਪੁਲਸ ਅਤੇ ਜ਼ਿਆਦਾਤਰ ਵਿਦਿਆਰਥੀ ਪ੍ਰਦਰਸ਼ਨਕਾਰੀਆਂ ਵਿਚਕਾਰ ਹਿੰਸਕ ਝੜਪਾਂ ਵਿਚ 200 ਤੋਂ ਵੱਧ ਲੋਕ ਮਾਰੇ ਗਏ ਸਨ। ਇੱਥੇ ਇੱਕ ਪੰਦਰਵਾੜੇ ਵਿੱਚ ਘੱਟੋ-ਘੱਟ 300 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪ੍ਰਦਰਸ਼ਨਕਾਰੀ ਵਿਵਾਦਤ ਰਿਜ਼ਰਵੇਸ਼ਨ ਪ੍ਰਣਾਲੀ ਨੂੰ ਖ਼ਤਮ ਕਰਨ ਦੀ ਮੰਗ ਕਰ ਰਹੇ ਹਨ। ਇਸ ਤਹਿਤ 1971 ਵਿੱਚ ਬੰਗਲਾਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਲੜਨ ਵਾਲਿਆਂ ਦੇ ਰਿਸ਼ਤੇਦਾਰਾਂ ਨੂੰ ਸਰਕਾਰੀ ਨੌਕਰੀਆਂ ਵਿੱਚ 30 ਫ਼ੀਸਦੀ ਰਾਖਵਾਂਕਰਨ ਦਿੱਤਾ ਗਿਆ ਸੀ।

ਸਿਆਸਤ 'ਚ ਨਹੀਂ ਪਰਤੇਗੀ 'ਸ਼ੇਖ ਹਸੀਨਾ

ਬੰਗਲਾਦੇਸ਼ ਦੀ ਬਰਖਾਸਤ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਰਾਜਨੀਤੀ ਵਿੱਚ ਵਾਪਸ ਨਹੀਂ ਆਵੇਗੀ। ਉਨ੍ਹਾਂ ਦੇ ਪੁੱਤਰ ਅਤੇ ਸਾਬਕਾ ਸਰਕਾਰੀ ਸਲਾਹਕਾਰ ਸਾਜਿਬ ਵਾਜੇਦ ਜੋਏ ਨੇ ਸੋਮਵਾਰ ਨੂੰ ਇਹ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਸ਼ੇਖ ਹਸੀਨਾ ਆਪਣੇ ਪਰਿਵਾਰ ਦੇ ਕਹਿਣ 'ਤੇ ਅਤੇ ਆਪਣੀ ਸੁਰੱਖਿਆ ਲਈ ਦੇਸ਼ ਛੱਡ ਕੇ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News