ਸਾਊਦੀ ਅਰਬ ਦੇ ਸ਼ਾਹ ਡਾਕਟਰੀ ਜਾਂਚ ਲਈ ਹਸਪਤਾਲ ''ਚ ਦਾਖਲ

05/08/2022 4:51:56 PM

ਦੁਬਈ (ਏਜੰਸੀ): ਸਾਊਦੀ ਅਰਬ ਦੇ ਕਿੰਗ ਸਲਮਾਨ ਨੂੰ ਐਤਵਾਰ ਨੂੰ ਡਾਕਟਰੀ ਜਾਂਚ ਲਈ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਸਰਕਾਰੀ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਕੁਝ ਹਫ਼ਤੇ ਪਹਿਲਾਂ ਹੀ ਹਸਪਤਾਲ ਵਿੱਚ ਸ਼ਾਹ ਸਲਮਾਨ ਦੀ ਪੇਸਮੇਕਰ ਦੀ ਬੈਟਰੀ ਬਦਲੀ ਗਈ ਸੀ। ਸਾਊਦੀ ਅਰਬ ਦੀ ਸਰਕਾਰੀ ਨਿਊਜ਼ ਏਜੰਸੀ ਨੇ ਆਪਣੀ ਰਿਪੋਰਟ 'ਚ ਕਿੰਗ ਸਲਮਾਨ ਦੀ ਸਿਹਤ ਬਾਰੇ ਵਿਸਤ੍ਰਿਤ ਜਾਣਕਾਰੀ ਨਹੀਂ ਦਿੱਤੀ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ 'ਚ ਕਾਰਾਂ ਨੂੰ ਅੱਗ ਲਾਉਣ ਵਾਲੇ ਵਿਅਕਤੀ ਨੂੰ ਪੁਲਸ ਨੇ ਮਾਰੀ ਗੋਲੀ 

ਇਸ ਵਿਚ ਸਿਰਫ ਇਹ ਦੱਸਿਆ ਗਿਆ ਹੈ ਕਿ ਕਿੰਗ ਸਲਮਾਨ (86) ਨੂੰ ਸਾਊਦੀ ਅਰਬ ਦੇ ਬੰਦਰਗਾਹ ਸ਼ਹਿਰ ਜੇਦਾਹ ਦੇ ਕਿੰਗ ਫੈਸਲ ਸਪੈਸ਼ਲਿਸਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਉਹਨਾਂ ਦੀ ਸਿਹਤ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ, ਕਿਉਂਕਿ ਉਹਨਾਂ ਕੋਲ ਰਾਜਸ਼ਾਹੀ ਦੇ ਸਾਰੇ ਅਧਿਕਾਰ ਹਨ। ਸ਼ਾਹ ਸਲਮਾਨ 2015 'ਚ ਬਾਦਸ਼ਾਹ ਦੀ ਗੱਦੀ 'ਤੇ ਬੈਠੇ ਸਨ। ਫਿਰ ਉਹਨਾਂ ਨੇ ਆਪਣੇ ਪੁੱਤਰ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ (36) ਨੂੰ ਆਪਣਾ ਉੱਤਰਾਧਿਕਾਰੀ ਘੋਸ਼ਿਤ ਕੀਤਾ।

ਪੜ੍ਹੋ ਇਹ ਅਹਿਮ ਖ਼ਬਰ- UAE 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਭਾਰਤੀ ਨਰਸ ਦੀ ਮੌਤ


Vandana

Content Editor

Related News