ਤਾਨਾਸ਼ਾਹ ਕਿਮ ਦਾ ਨਵਾਂ ਫਰਮਾਨ, ਬੱਚਿਆਂ ਦੇ ਨਾਂ ਰੱਖੋ- ''ਬੰਬ, ਗੰਨ, ਸੈਟੇਲਾਈਟ''
Friday, Dec 02, 2022 - 02:28 PM (IST)
ਪਿਓਂਗਯਾਂਗ (ਬਿਊਰੋ) ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨੇ ਨਵਾਂ ਫਰਮਾਨ ਜਾਰੀ ਕੀਤਾ ਹੈ। ਇਸ ਫਰਮਾਨ ਵਿੱਚ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਨਾਮ ‘ਬੰਬ’, ‘ਗੰਨ’ ਅਤੇ ‘ਸੈਟੇਲਾਈਟ’ ਰੱਖਣ ਲਈ ਕਿਹਾ ਗਿਆ ਹੈ। ਅਜਿਹੇ ਨਾਵਾਂ ਨੂੰ ‘ਦੇਸ਼ਭਗਤੀ ਭਰਪੂਰ’ ਦੱਸਿਆ ਗਿਆ ਹੈ। ਸਰਕਾਰ ਦਾ ਕਹਿਣਾ ਹੈ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਲਈ ਵਧੇਰੇ ਵਿਚਾਰਧਾਰਕ ਅਤੇ ਫ਼ੌਜੀ ਨਾਮ ਰੱਖਣੇ ਚਾਹੀਦੇ ਹਨ। ਬਹੁਤ ਜ਼ਿਆਦਾ ਸਾਦਗੀ ਵਾਲੇ ਨਾਮਾਂ ਤੋਂ ਪਰਹੇਜ ਕਰਨਾ ਚਾਹੀਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਯੂਕੇ 'ਚ 'ਪੰਜਾਬੀ' ਬਣੀ ਚੌਥੀ ਮੁੱਖ ਭਾਸ਼ਾ ਅਤੇ 'ਸਿੱਖ' ਚੌਥਾ ਸਭ ਤੋਂ ਵੱਡਾ ਧਾਰਮਿਕ ਭਾਈਚਾਰਾ
ਰੇਡੀਓ ਫ੍ਰੀ ਏਸ਼ੀਆ ਦੀ ਰਿਪੋਰਟ 'ਚ ਇਹ ਦਾਅਵਾ ਸਥਾਨਕ ਲੋਕਾਂ ਨਾਲ ਗੱਲਬਾਤ ਦੇ ਆਧਾਰ 'ਤੇ ਕੀਤਾ ਗਿਆ। ਇਸ ਤੋਂ ਪਹਿਲਾਂ ਉੱਤਰੀ ਕੋਰੀਆ ਦੀ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਦੱਖਣੀ ਕੋਰੀਆ ਦੇ ਹੋਰ ਪਿਆਰੇ ਨਾਵਾਂ ਜਿਵੇਂ A Ri (ਪਿਆਰ ਕਰਨ ਯੋਗ) ਅਤੇ Su Mi (ਬਹੁਤ ਸੁੰਦਰ), ਵਰਗੇ ਸਿਰਲੇਖ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਸੀ। ਪਰ ਹੁਣ ਸਰਕਾਰ ਵੱਲੋਂ ਹੁਕਮ ਦਿੱਤਾ ਗਿਆ ਹੈ ਕਿ ਇਸ ਤਰ੍ਹਾਂ ਦੇ ਨਾਵਾਂ ਵਾਲੇ ਲੋਕਾਂ ਨੂੰ ਦੇਸ਼ ਭਗਤੀ ਅਤੇ ਵਿਚਾਰਧਾਰਾ ਵਾਲੇ ਹੋਰ ਨਾਂ ਰੱਖਣੇ ਪੈਣਗੇ। ਅਜਿਹਾ ਨਾ ਕਰਨ ਵਾਲਿਆਂ 'ਤੇ ਜੁਰਮਾਨਾ ਲਗਾਇਆ ਜਾਵੇਗਾ।
ਪੜ੍ਹੋ ਇਹ ਅਹਿਮ ਖ਼ਬਰ-ਫਿਨਲੈਂਡ ਦੇ PM ਦੀ ਚੇਤਾਵਨੀ, ਰੂਸ ਦੀ ਜਿੱਤ ਚੀਨ ਵਰਗੇ ਹਮਲਾਵਰਾਂ ਨੂੰ ਦੇਵੇਗੀ ਤਾਕਤ
ਇਨਕਾਰ ਕਰਨ ਵਾਲਿਆਂ 'ਤੇ ਲੱਗੇਗਾ ਜੁਰਮਾਨਾ
ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ-ਉਨ ਚਾਹੁੰਦੇ ਹਨ ਕਿ ਮਾਪੇ ਆਪਣੇ ਬੱਚਿਆਂ ਦੇ ਨਾਮ Pok Il (ਬੰਬ), Chung Sim (ਵਫ਼ਾਦਾਰੀ) ਅਤੇ Ui Song (ਸੈਟੇਲਾਈਟ) ਦੀ ਤਰਜ਼ 'ਤੇ ਰੱਖਣ। ਜੇਕਰ ਕੋਈ ਵਿਅਕਤੀ ਅਜਿਹਾ ਕਰਨ ਤੋਂ ਇਨਕਾਰ ਕਰਦਾ ਹੈ, ਤਾਂ ਉਸ ਨੂੰ ਜੁਰਮਾਨਾ ਕੀਤਾ ਜਾਣਾ ਚਾਹੀਦਾ ਹੈ ਅਤੇ ਉਸ ਨੂੰ 'ਸਮਾਜ ਵਿਰੋਧੀ' ਕਰਾਰ ਦਿੱਤਾ ਜਾਣਾ ਚਾਹੀਦਾ ਹੈ।ਇਸ ਹੁਕਮ ਦੀ ਪਾਲਣਾ ਕਰਨ ਲਈ ਪਿਛਲੇ ਮਹੀਨੇ ਤੋਂ ਦੇਸ਼ ਭਰ ਦੇ ਲੋਕਾਂ ਨੂੰ ਨੋਟਿਸ ਜਾਰੀ ਕੀਤੇ ਜਾ ਰਹੇ ਹਨ। ਉਹਨਾਂ ਕੋਲ ਇਸ ਸਾਲ ਦੇ ਅੰਤ ਤੱਕ ਨਾਮ ਠੀਕ ਕਰਨ ਦਾ ਸਮਾਂ ਹੈ। ਲੋਕਾਂ ਨੂੰ ਕਿਹਾ ਗਿਆ ਸੀ ਕਿ ਇਨਕਲਾਬੀ ਮਾਪਦੰਡਾਂ ਨੂੰ ਪੂਰਾ ਕਰਨ ਲਈ, ਉਹਨਾਂ ਦੇ ਨਾਵਾਂ ਵਿੱਚ ਸਿਆਸੀ ਅਰਥ ਹੋਣੇ ਚਾਹੀਦੇ ਹਨ।ਹਾਲਾਂਕਿ ਕਈ ਮਾਪੇ ਇਸ ਆਦੇਸ਼ ਤੋਂ ਨਾਰਾਜ਼ ਹਨ ਅਤੇ ਉਹ ਨਾਮ ਬਦਲਣ ਤੋਂ ਝਿਜਕ ਰਹੇ ਹਨ। ਲੋਕਾਂ ਨੇ ਸਵਾਲ ਉਠਾਇਆ ਕਿ ਕਿਸੇ ਵਿਅਕਤੀ ਨੂੰ ਆਪਣਾ ਨਾਂ ਰੱਖਣ ਦੀ ਆਜ਼ਾਦੀ ਕਿਵੇਂ ਨਹੀਂ ਦਿੱਤੀ ਜਾ ਸਕਦੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।